ਬ੍ਰਿਟੇਨ ਨੇ ਯਾਤਰਾ ਤੋਂ ਪਹਿਲਾਂ ਜਾਂਚ ਕੀਤੀ ਜ਼ਰੂਰੀ, ਨਾਈਜੀਰੀਆ ਤੋਂ ਯਾਤਰਾ ’ਤੇ ਲਾਈ ਰੋਕ

12/06/2021 9:46:39 AM

ਲੰਡਨ (ਭਾਸ਼ਾ)– ਬ੍ਰਿਟੇਨ ਨੇ ਦੇਸ਼ ਵਿਚ ਦਾਖ਼ਲ ਹੋਣ ਵਾਲੇ ਸਾਰੇ ਯਾਤਰੀਆਂ ਲਈ ਯਾਤਰਾ ਤੋਂ ਪਹਿਲਾਂ ਜਾਂਚ ਕਰਵਾਉਣ ਨੂੰ ਮੁੜ ਜ਼ਰੂਰੀ ਕਰ ਦਿੱਤਾ ਹੈ ਅਤੇ ਕੋਰੋਨਾ ਵਾਇਰਸ ਦੇ ਓਮੀਕਰੋਨ ਵੇਰੀਐਂਟ ਦੇ ਪ੍ਰਸਾਰ ਦੇ ਖਦਸ਼ਿਆਂ ਦਰਮਿਆਨ ਨਾਈਜੀਰੀਆ ’ਤੇ ਪਾਬੰਦੀ ਲਗਾ ਦਿੱਤੀ ਹੈ। ਸਰਕਾਰ ਨੇ ਕਿਹਾ ਕਿ ਬ੍ਰਿਟੇਨ ਸਿਹਤ ਅਤੇ ਸੁਰੱਖਿਆ ਏਜੰਸੀ (ਯੂ. ਕੇ. ਐੱਚ. ਐੱਸ. ਏ.) ਵਲੋਂ ਕੀਤੇ ਗਏ ਨਵੇਂ ਵਿਸ਼ਲੇਸ਼ਣ ਤੋਂ ਸੰਕੇਤ ਮਿਲਦਾ ਹੈ ਕਿ ਲਾਗ ਅਤੇ ਲਾਗ ਦੇ ਵਿਚਕਾਰ ਸਮਾਂ ਓਮਾਈਕਰੋਨ ਵੇਰੀਐਂਟ ਵਿਚ ਛੋਟਾ ਹੋ ਸਕਦਾ ਹੈ, ਜਿਸ ਨਾਲ ਯਾਤਰਾ ਕਰਨ ਤੋਂ ਪਹਿਲਾਂ ਦੀ ਜਾਂਚ ਦੀ ਪ੍ਰਭਾਵਸ਼ੀਲਤਾ ਵੱਧ ਜਾਂਦੀ ਹੈ, ਕਿਉਂਕਿ ਇਸ ਨਾਲ ਯਾਤਰਾ ਤੋਂ ਪਹਿਲਾਂ ਸੰਕਰਮਿਤਾਂ ਦੀ ਪਛਾਣ ਹੋਣ ਦੀ ਜ਼ਿਆਦਾ ਸੰਭਾਵਨਾ ਹੈ।

ਇਹ ਵੀ ਪੜ੍ਹੋ : ਹੁਣ ਤੱਕ 38 ਦੇਸ਼ਾਂ ’ਚ ਫੈਲਿਆ ਕੋਰੋਨਾ ਦਾ ਨਵਾਂ ਵੇਰੀਐਂਟ ਓਮੀਕਰੋਨ, ਮੌਤ ਦਾ ਕੋਈ ਮਾਮਲਾ ਨਹੀਂ : WHO

ਇਸ ਲਈ ਮੰਗਲਵਾਰ ਦੀ ਸਵੇਰ ਤੋਂ ਬ੍ਰਿਟੇਨ ਵਿਚ ਆਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਪਹਿਲਾਂ ਤੋਂ ਬੁੱਕ ਪੋਲੀਮਰੇਜ ਚੈਨ ਰਿਐਕਸ਼ਨ (ਪੀ. ਸੀ. ਆਰ.) ਦੀ ਨੈਗਟਿਵ ਰਿਪੋਰਟ ਜਾਂ ਲੈਟਰਲ ਫਲੋਅ ਟੈਸਟ ਰਿਪੋਰਟ ਦੇਣੀ ਹੋਵੇਗੀ, ਜੋ ਯਾਤਰਾ ਤੋਂ ਪਹਿਲਾਂ 48 ਘੰਟੇ ਤੋਂ ਪੁਰਾਣੀ ਨਾ ਹੋਵੇ। ਇਹ ਟੀਕਾਕਰਨ ਕਰਵਾ ਚੁੱਕੇ ਯਾਤਰੀਆਂ ਅਤੇ 12 ਸਾਲ ਤੇ ਉਸ ਤੋਂ ਵਧ ਉਮਰ ਦੇ ਬੱਚਿਆਂ ’ਤੇ ਲਾਗੂ ਹੋਵੇਗਾ।

ਇਹ ਵੀ ਪੜ੍ਹੋ : ਅਮਰੀਕਾ ’ਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਦੇ ਦੋਸ਼ ’ਚ 3 ਭਾਰਤੀ ਗ੍ਰਿਫ਼ਤਾਰ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News