ਕੋਵਿਡ ਮੋਰਚੇ ''ਤੇ ਦਾੜ੍ਹੀ ਵਾਲੇ ਡਾਕਟਰਾਂ ਦੀ ਰੱਖਿਆ ਲਈ ''ਸਿੰਘ ਠੱਠਾ'' ਮਾਸਕ ਦਾ ਪ੍ਰੀਖਣ
Tuesday, Nov 17, 2020 - 11:27 PM (IST)
ਲੰਡਨ-ਬ੍ਰਿਟੇਨ ਦੇ ਖੋਜਕਰਤਾਵਾਂ ਦੀ ਇਕ ਟੀਮ ਵੱਲੋਂ ਬਣਾਇਆ ਗਿਆ ਨਵਾਂ 'ਰੇਸਪੀਰੇਟਰ ਮਾਸਕ' ਮੈਡੀਕਲ ਟੈਸਟ 'ਚ ਪ੍ਰਭਾਵੀ ਸਾਬਤ ਹੋਇਆ ਹੈ ਜੋ ਕੋਵਿਡ-19 ਡਿਊਟੀ 'ਤੇ ਤਾਇਨਾਤ ਦਾੜ੍ਹੀ ਵਾਲੇ ਡਾਕਟਰਾਂ ਦੇ ਚਿਹਰੇ 'ਤੇ ਬਿਲਕੁਲ ਫਿੱਟ ਬੈਠਦਾ ਹੈ। ਇਸ ਮਾਸਕ ਨੂੰ ''ਸਿੰਘ ਠੱਠਾ'' ਨਾਂ ਦਿੱਤਾ ਗਿਆ ਹੈ। ਇਸ ਮਾਸਕ ਦੇ ਚੱਲਦੇ ਹੁਣ ਦਾੜ੍ਹੀ ਰੱਖਣ ਵਾਲੇ ਡਾਕਟਰਾਂ ਨੂੰ ਦਾੜ੍ਹੀ ਕੱਟਾਉਣ ਦੀ ਲੋੜ ਨਹੀਂ ਪਵੇਗੀ।
ਇਹ ਵੀ ਪੜ੍ਹੋ:- ਰਸ਼ੀਅਨ ਹੈਕਰਸ ਦੇ ਨਿਸ਼ਾਨੇ 'ਤੇ ਹਨ ਭਾਰਤੀ ਕੋਰੋਨਾ ਵੈਕਸੀਨ ਨਿਰਮਾਤਾ : Microsoft
ਯੂਨੀਵਰਸਿਟੀ ਆਫ ਬੈਡਫੋਰਜਡਸ਼ਾਇਰ ਦੇ ਪ੍ਰੋਫੈਸਰ ਗੁਰਚ ਰੰਧਾਵਾ ਅਤੇ ਡਾਕਟਰ ਰਾਜਿੰਦਰ ਪਾਲ ਸਿੰਘ ਨੇ ਸਿੱਖ, ਯਹੂਦੀ ਅਤੇ ਮੁਸਲਿਮ ਸਮੂਹ ਨਾਲ ਸੰਬੰਧਿਤ ਦਾੜ੍ਹੀ ਰੱਖਣ ਵਾਲੇ ਡਾਕਟਰਾਂ ਦੀਆਂ ਸਮੱਸਿਆਵਾਂ ਦੇ ਬਾਰੇ 'ਚ ਕਈ ਸ਼ਿਕਾਇਤਾਂ ਮਿਲਣ ਤੋਂ ਬਾਅਦ ਹੱਲ ਲੱਭਣ 'ਤੇ ਕੰਮ ਸ਼ੁਰੂ ਕੀਤਾ। ਯੂਨਵਰਸਿਟੀ ਨੇ ਜਨਤਕ ਸਿਹਤ ਦੀ ਵਿੰਭਿਨਤਾ ਦੇ ਪ੍ਰੋਫੈਸਰ ਅਤੇ ਯੂਨੀਵਰਸਿਟੀ ਦੇ ਸਿਹਤ ਖੋਜ ਸੰਸਥਾ ਦੇ ਡਾਇਰੈਕਟਰ ਰੰਧਾਵਾ ਨੇ ਕਿਹਾ ''ਕਿਉਂਕਿ ਰੈਸਪੀਰੇਟਰ ਮਾਸਕ ਪਾਉਣ ਨਾਲ ਸੰਬੰਧਿਤ ਦਾੜ੍ਹੀ-ਮੁੱਛ ਕੱਟਵਾਉਣਾ ਲਾਜ਼ਮੀ ਹੈ, ਇਸ ਲਈ ਸਿੱਖ, ਯਹੂਦੀ ਅਤੇ ਮੁਸਲਿਮ ਸਮੂਹ ਨਾਲ ਸੰਬੰਧਿਤ ਦਾੜ੍ਹੀ ਰੱਖਣ ਵਾਲੇ ਡਾਕਟਰਾਂ ਦੇ ਸਾਹਮਣੇ ਦੁਚਿੱਤੀ ਪੈਦਾ ਹੋਈ।
ਇਹ ਵੀ ਪੜ੍ਹੋ:-'ਚੋਣਾਂ 'ਚ ਹਾਰ ਤੋਂ ਬਾਅਦ ਈਰਾਨ 'ਤੇ ਹਮਲਾ ਕਰਨ ਵਾਲੇ ਸਨ ਟਰੰਪ'
ਰੰਧਾਵਾ ਨੇ ਕਿਹਾ ਕਿ ਇਸ ਤਰ੍ਹਾਂ ਦੀ ਇਕ ਘਟਨਾ ਅਮਰੀਕਾ 'ਚ 2005 'ਚ ਹੋਈ ਸੀ ਜਦ ਦਾੜ੍ਹੀ ਰੱਖਣ ਵਾਲੇ ਇਕ ਸਿੱਖ ਵਿਅਕਤੀ ਨੂੰ ਕੈਲੀਫੋਰਨੀਆ 'ਚ ਸੁਧਾਰ ਅਧਿਕਾਰੀ ਦਾ ਅਹੁਦਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਕਿਉਂਕਿ ਇਸ ਕੰਮ ਦੌਰਾਨ ਕਦੇ-ਕਦੇ ਰੈਸਪੀਰੇਟਰ ਮਾਸਕ ਪਾਉਣ ਦੀ ਲੋੜ ਹੁੰਦੀ ਸੀ। ਉਨ੍ਹਾਂ ਨੇ ਕਿਹਾ ਕਿ ਸੰਬੰਧਿਤ ਡਾਕਟਰਾਂ ਦੀ ਸਮੱਸਿਆ ਦੇ ਹੱਲ ਲਈ ਅਜਿਹਾ ਨਵਾਂ 'ਰੈਸਪੀਰੇਟਰ ਮਾਸਕ' ਤਿਆਰ ਕਰਨ 'ਤੇ ਕੰਮ ਕੀਤਾ ਗਿਆ ਜੋ ਉਨ੍ਹਾਂ ਦੇ ਚਿਹਰੇ 'ਤੇ ਬਿਲਕੁਲ ਫਿੱਟ ਬੈਠਣ। ਇਹ ਇਸ ਤਰ੍ਹਾਂ ਦੀ ਚੀਜ਼ ਹੈ ਜਿਸ ਨੂੰ ਸਿੱਖ ਰਵਾਇਤੀ ਤੌਰ 'ਤੇ 'ਠੱਠਾ' ਕਹਿੰਦੇ ਹਨ। ਪਿਛਲੇ ਕੁਝ ਮਹੀਨਿਆਂ ਤੋਂ ਟੀਮ 'ਸਿੰਘ ਠੱਠਾ' ਤਕਨੀਕ ਦੇ ਪ੍ਰਭਾਵ ਨੂੰ ਪਰਖ ਰਹੀ ਹੈ ਜੋ ਮੈਡੀਕਲ ਪ੍ਰੀਖਣਾਂ 'ਚ ਪ੍ਰਭਾਵੀ ਸਾਬਤ ਹੋਈ ਹੈ। ਇਸ ਮਾਸਕ ਨਾਲ ਸੰਬੰਧਿਤ ਖੋਜ ਰਿਪੋਰਟ ਮੈਗਜ਼ੀਨ 'ਜਰਨਲ ਆਫ ਹੈਲਥ ਇਨਫੈਕਸ਼ਨ' 'ਚ ਪ੍ਰਕਾਸ਼ਿਤ ਹੋਈ ਹੈ।