ਈਰਾਨ-ਇਜ਼ਰਾਈਲ ਤਣਾਅ ਵਿਚਕਾਰ ਯੂਕੇ ਮੱਧ ਪੂਰਬ 'ਚ ਭੇਜ ਰਿਹਾ ਲੜਾਕੂ ਜਹਾਜ਼

Saturday, Jun 14, 2025 - 11:22 PM (IST)

ਈਰਾਨ-ਇਜ਼ਰਾਈਲ ਤਣਾਅ ਵਿਚਕਾਰ ਯੂਕੇ ਮੱਧ ਪੂਰਬ 'ਚ ਭੇਜ ਰਿਹਾ ਲੜਾਕੂ ਜਹਾਜ਼

ਇੰਟਰਨੈਸ਼ਨਲ ਡੈਸਕ - ਯੂਕੇ ਦੇ ਪ੍ਰਧਾਨ ਮੰਤਰੀ ਕੇਅਰ ਸਟਾਰਮਰ ਨੇ ਕਿਹਾ ਹੈ ਕਿ ਬਰਤਾਨੀਆ ਮੱਧ ਏਸ਼ੀਆ ਵਿੱਚ ਆਪਣੇ ਜੇਟ ਤੇ ਹੋਰ ਫੌਜੀ ਸਾਮਾਨ ਭੇਜ ਰਿਹਾ ਹੈ। ਉਹਨਾਂ ਇਹ ਨਹੀਂ ਦੱਸਿਆ ਕਿ ਜੇ ਇਰਾਨ ਵੱਲੋਂ ਇਜ਼ਰਾਈਲ 'ਤੇ ਹਮਲਾ ਹੋਵੇ ਤਾਂ ਯੂਕੇ ਇਜ਼ਰਾਈਲ ਦੀ ਰੱਖਿਆ ਕਰੇਗਾ ਜਾਂ ਨਹੀਂ। ਹਾਲਾਂਕਿ ਇਰਾਨ ਚੇਤਾਵਨੀ ਦੇ ਚੁੱਕਾ ਹੈ ਕਿ ਜੇ ਕੋਈ ਪੱਛਮੀ ਦੇਸ਼ ਇਜ਼ਰਾਈਲ ਦੀ ਮਦਦ ਕਰੇਗਾ ਤਾਂ ਉਹ ਦੇਸ਼ ਵੀ ਨਿਸ਼ਾਨੇ 'ਤੇ ਹੋ ਸਕਦੇ ਹਨ।

ਇਸ ਦੀ ਜਾਣਕਾਰੀ ਯੂਕੇ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਸ਼ਨੀਵਾਰ ਨੂੰ ਦਿੱਤੀ, ਜਦੋਂ ਉਹ ਜੀ7 ਗੱਲਬਾਤ ਲਈ ਕੈਨੇਡਾ ਜਾ ਰਹੇ ਸਨ। ਸਟਾਰਮਰ ਨੇ ਆਪਣੇ ਜਹਾਜ਼ ਵਿੱਚ ਆਪਣੇ ਨਾਲ ਯਾਤਰਾ ਕਰ ਰਹੇ ਪੱਤਰਕਾਰਾਂ ਨੂੰ ਕਿਹਾ "ਅਸੀਂ ਜੈੱਟਾਂ ਸਮੇਤ ਹੋਰ ਫੌਜੀ ਸਾਮਾਨ ਨੂੰ ਖੇਤਰ ਵਿੱਚ ਭੇਜ ਰਹੇ ਹਾਂ, ਅਤੇ ਇਹ ਐਮਰਜੈਂਸੀ ਸਹਾਇਤਾ ਲਈ ਹੈ।" ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਹਾਲਾਤ ਖ਼ਰਾਬ ਨਾ ਹੋਣ। ਇਜ਼ਰਾਈਲ ਵੱਲੋਂ ਇਰਾਨ 'ਤੇ ਹਮਲੇ ਤੋਂ ਬਾਅਦ, ਸਟਾਰਮਰ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜ਼ਾਮਿਨ ਨੇਤਨਯਾਹੂ ਅਤੇ ਡੋਨਾਲਡ ਟਰੰਪ ਸਮੇਤ ਹੋਰ ਨੇਤਾਵਾਂ ਨਾਲ ਗੱਲਬਾਤ ਕੀਤੀ।

ਉਹ ਕਹਿੰਦੇ ਹਨ, “ਮੈਂ ਯੂਕੇ ਲਈ ਹਮੇਸ਼ਾ ਸਹੀ ਫੈਸਲੇ ਲਵਾਂਗਾ।” ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਇਰਾਨ ਦੀ ਧਮਕੀ 'ਤੇ ਉਹ ਕੀ ਕਹਿਣਾ ਚਾਹੁੰਦੇ ਹਨ, ਤਾਂ ਉਹਨਾਂ ਨੇ ਜਵਾਬ ਦਿੱਤਾ: “ਅਸੀਂ ਇਲਾਕੇ ਵਿੱਚ ਜੈੱਟ ਅਤੇ ਹੋਰ ਸਹਾਇਕ ਵਾਹਨ ਭੇਜ ਰਹੇ ਹਾਂ, ਤਾਂ ਜੋ ਲੋੜ ਪੈਣ 'ਤੇ ਤੁਰੰਤ ਕਾਰਵਾਈ ਕੀਤੀ ਜਾ ਸਕੇ।”


author

Inder Prajapati

Content Editor

Related News