ਖ਼ੁਸ਼ਖ਼ਬਰੀ : UK ਦੇ ਪੋਸਟ-ਬ੍ਰੈਕਸਿਟ ਅਧੀਨ ਹੁਣ ਅਪਲਾਈ ਹੋ ਸਕਦੈ ‘ਵਰਕ ਵੀਜ਼ਾ ਐਪਲੀਕੇਸ਼ਨਜ਼’

01/06/2021 10:24:36 AM

1 ਜਨਵਰੀ 2021 ਤੋਂ UK ਪੁਆਇੰਟ ਬੇਸਡ ਇਮੀਗ੍ਰੇਸ਼ਨ ਪ੍ਰਣਾਲੀ ਸ਼ੁਰੂ ਕਰਨ ਜਾ ਰਿਹਾ ਹੈ, ਜੋ ਯੂਰਪੀਅਨ ਯੂਨੀਅਨ ਅਤੇ ਗੈਰ-ਯੂਰਪੀਅਨ ਯੂਨੀਅਨ ਦੇ ਨਾਗਰਿਕਾਂ ਲਈ ਬਰਾਬਰ ਹੋਵੇਗੀ। ਆਇਰਿਸ਼ ਨਾਗਰਿਕਾਂ ਨੂੰ ਛੱਡ ਕੇ ਹੋਰ ਕੋਈ ਵੀ ਨਾਗਰਿਕ ਪਹਿਲਾਂ ਇਸ ਲਈ ਅਰਜ਼ੀ ਦੇ ਸਕਦਾ ਹੈ। ਪੁਆਇੰਟ ਬੇਸਡ ਸਿਸਟਮ ਰਾਹੀਂ UK ਵਾਲੇ ਬੜੇ ਸਾਧਾਰਨ, ਪ੍ਰਭਾਵਸ਼ਾਲੀ ਅਤੇ ਲਚਕਦਾਰ ਤਰੀਕੇ ਨਾਲ ਦੁਨੀਆ ਭਰ ਤੋਂ ਹੁਨਰਮੰਦ ਕਾਮਿਆਂ ਦੀ ਭਰਤੀ ਕਰ ਸਕਦੇ ਹਨ।

UK ਦੀ ਲੇਬਰ ਮਾਰਕੀਟ ਤੋਂ ਬਾਹਰੋਂ ਭਰਤੀ ਕਰਨ ਵਾਲਿਆਂ ਲਈ ਇਹ ਬਹੁਤ ਹੀ ਮਹੱਤਵਪੂਰਨ ਮੌਕਾ ਹੈ। ਬ੍ਰਿਟੇਨ ਨੇ 31 ਜਨਵਰੀ 2020 ਨੂੰ ਯੂਰਪੀਅਨ ਯੂਨੀਅਨ ਨੂੰ ਛੱਡ ਦਿੱਤਾ ਪਰ ਉੱਥੇ ਦੇ ਨੇਤਾ ਹਾਲੇ ਲੰਬੇ ਸਮੇਂ ਲਈ ਗੱਲਬਾਤ ਕਰਨ ਲਈ ਸਮਾਂ ਚਾਹੁੰਦੇ ਹਨ।

ਇਮੀਗ੍ਰੇਸ਼ਨ ਵਿਚ ਕੀ ਆ ਰਹੇ ਹਨ ਬਦਲਾਅ

- UK ਦੀ ਨਵੀਂ ਇਮੀਗ੍ਰੇਸ਼ਨ ਪ੍ਰਣਾਲੀ ਵਿਚ ਇਹ ਦੱਸਿਆ ਜਾਵੇਗਾ ਕਿ 1 ਜਨਵਰੀ ਤੋਂ ਦੇਸ਼ ਵਿਚ ਕੌਣ ਕੰਮ ਕਰ ਸਕਦਾ ਹੈ।
- ਨਵੇਂ ਰੂਲ ਨਾਲ ਵੀਜ਼ੇ ਦੇ ਲਈ ਆਨਲਾਈਨ ਅਪਲਾਈ ਕਰ ਸਕਦੇ ਹੋ।
- ਕੁਸ਼ਲ ਵਰਕਰ ਵੀਜ਼ਾ ਲਈ ਆਈਆਂ ਅਰਜ਼ੀਆਂ ਦੀ ਚੋਣ ਪੁਆਇੰਟ ਪ੍ਰਣਾਲੀ ਦੇ ਆਧਾਰ ’ਤੇ ਕੀਤੀ ਜਾਵੇਗੀ।
- ਚੰਗਾ ਕੰਮ, ਅੰਗਰੇਜ਼ੀ ਦਾ ਗਿਆਨ ਰੱਖਣ ’ਤੇ ਹੀ ਬਿਨੈਕਾਰ ਨੂੰ ਨੌਕਰੀ ਲਈ ਪੁਆਇੰਟਸ ਦਿੱਤੇ ਜਾਣਗੇ।
- ਇਸ ਲਈ ਅਪਲਾਈ ਕਰਨ ’ਤੇ ਬਿਨੈਕਾਰ ਨੂੰ ਇਕ ਫੀਸ ਅਦਾ ਕਰਨੀ ਪਵੇਗੀ ਅਤੇ ਦਿਖਾਉਣਾ ਪਵੇਗਾ ਕਿ ਉਨ੍ਹਾਂ ਕੋਲ ਆਪਣਾ ਗੁਜ਼ਾਰਾ ਕਰਨ ਲਈ ਕਾਫ਼ੀ ਬੱਚਤ ਹੈ। ਇਸ ਦੇ ਨਾਲ ਹੀ ਆਪਣੀ ਪਛਾਣ ਦੇ ਸਬੂਤ ਦੇਣ ਦੀ ਲੋੜ ਹੈ।
- ਵੀਜ਼ਾ ਅਪਲਾਈ ਕਰਨ ਤੋਂ ਬਾਅਦ ਤੁਹਾਨੂੰ ਘੱਟੋ-ਘੱਟ 3 ਹਫ਼ਤਿਆਂ ਤੱਕ ਉਡੀਕ ਕਰਨੀ ਪਵੇਗੀ ਕਿ ਕੀ ਤੁਸੀਂ ਸਫ਼ਲ ਹੋਏ ਜਾਂ ਨਹੀਂ।

ਪੜ੍ਹੋ ਇਹ ਵੀ ਖ਼ਬਰ - Health Tips : ਸਰਦੀ ਦੇ ਮੌਸਮ ’ਚ ਕੀ ਤੁਸੀਂ ਹੀਟਰ ਜਾਂ ਬਲੋਅਰ ਦੀ ਕਰਦੇ ਹੋ ਵਰਤੋਂ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਕਿਵੇਂ ਭਰਤੀ ਕਰ ਸਕਦੇ ਹੋ ਨਵੇਂ ਕਾਮੇ
1 ਜਨਵਰੀ 2021 ਤੋਂ UK ਤੋਂ ਬਾਹਰੋਂ ਲੋਕਾਂ ਨੂੰ ਭਰਤੀ ਕਰਨ ਲਈ ਤੁਹਾਨੂੰ ਸਪਾਂਸਰ ਲਾਇਸੈਂਸ ਦੀ ਲੋੜ ਹੋਵੇਗੀ। ਇਹ ਲਾਇਸੈਂਸ ਆਇਰਿਸ਼ ਨਾਗਰਿਕਾਂ ਲਈ ਲਾਗੂ ਨਹੀਂ ਹੈ।

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ ਅਨੁਸਾਰ : ਆਪਣੇ ਘਰ 'ਚ ਜ਼ਰੂਰ ਰੱਖੋ ਇਹ ਚੀਜ਼ਾਂ, ਹਮੇਸ਼ਾ ਹੋਵੇਗਾ ਧਨ ’ਚ ਲਾਭ

ਵੀਜ਼ਾ ਅਪਲਾਈ ਕਰਨ ਲਈ ਜ਼ਰੂਰੀ ਹੈ ਇਹ ਗੱਲਾਂ
ਨਵੇਂ ਨਿਯਮਾਂ ਦੇ ਤਹਿਤ UK ਵਿਚ ਅਪਲਾਈ ਕਰਨ ਲਈ ਅਪਲਾਈ ਕਰਨ ਲੱਗੇ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਪਵੇਗਾ।

. ਲਾਇਸੈਂਸਸ਼ੁਦਾ ਸਪਾਂਸਰ ਵਾਲੇ ਹੋਮ ਦਫ਼ਤਰ ਵੱਲੋਂ ਨੌਕਰੀ ਦੀ ਪੇਸ਼ਕਸ਼ ਹੋਈ ਹੋਵੇ।
. ਨੌਕਰੀ ਦੀ ਪੇਸ਼ਕਸ਼ ਹੁਨਰ ਦੇ ਅਨੁਸਾਰ ਹੋਵੇ-ਆਰ. ਕਿਊ. ਐੱਫ. 3 ਜਾਂ ਉਸ ਤੋਂ ਉੱਤੇ।
. ਚੰਗੀ ਤਰ੍ਹਾਂ ਅੰਗਰੇਜ਼ੀ ਬੋਲਦੇ ਹੋਵੋ।
. ਕੰਪਨੀ ਵੱਲੋਂ ਪੇਸ਼ ਕੀਤੀ ਨੌਕਰੀ ਲਈ ਲਾਗੂ ਕੀਤੀ ਗਈ ਘੱਟੋ-ਘੱਟ ਤਨਖ਼ਾਹ ਦਿੱਤੀ ਜਾਵੇ।
. ਜੇਕਰ ਘੱਟੋ-ਘੱਟ ਤਨਖ਼ਾਹ ਦੀ ਜ਼ਰੂਰਤ ਤੋਂ ਘੱਟ ਤਨਖ਼ਾਹ ’ਤੇ ਨੌਕਰੀ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ ਤਾਂ ਬਿਨੈਕਾਰ ਤਾਂ ਵੀ ਇਸ ਦੇ ਯੋਗ ਹੋ ਸਕਦੇ ਹਨ ਜੇਕਰ ਕੁਝ ਗੱਲਾਂ ਪੂਰੀਆਂ ਹੁੰਦੀਆਂ ਹੋਣ।
. ਨੌਕਰੀ ਵਾਲੇ ਖੇਤਰ ਵਿਚ ਪੀ. ਐੱਚ. ਡੀ. ਹੋਵੇ।
. ਨੌਕਰੀ ਨਾਲ ਜੁੜੇ ਕਿਸੇ ਵੀ ਇਕ ਖੇਤਰ ਵਿਚ ਪੀ. ਐੱਚ. ਡੀ. ਹੋਵੇ।

ਪੜ੍ਹੋ ਇਹ ਵੀ ਖ਼ਬਰ - ਜਨਵਰੀ ਮਹੀਨੇ ’ਚ ਆਉਣ ਵਾਲੇ ਵਰਤ-ਤਿਉਹਾਰ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ

ਬਾਇਓਮੈਟ੍ਰਿਕਸ
ਜਨਵਰੀ 2021 ਤੋਂ ਯੂਰਪੀਅਨ ਯੂਨੀਅਨ ਦੇ ਨਾਗਰਿਕਾਂ ਨੂੰ ਆਪਣੀ ਬਾਇਓਮੈਟ੍ਰਿਕਸ ਕਰਵਾਉਣ ਲਈ ਵੀਜ਼ਾ ਐਪਲੀਕੇਸ਼ਨ ਸੈਂਟਰ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ। ਇਸ ਦੀ ਥਾਂ ਉਹ ਸਮਾਰਟਫੋਨ ਦੇ ਸਵੈ-ਨਾਮਾਂਕਣ ਅਰਜ਼ੀ ਫਾਰਮ ਦੀ ਵਰਤੋਂ ਕਰਦੇ ਹੋਏ ਚਿਹਰੇ ਦੀਆਂ ਤਸਵੀਰਾਂ ਦੇ ਸਕਦੇ ਹਨ। ਉੱਥੇ ਹੀ ਗੈਰ-ਯੂਰਪੀਅਨ ਨਾਗਰਿਕ ਜਾਂ ਕੁਝ ਯੂਰਪੀਅਨ ਨਾਗਰਿਕ ਸਵੈ-ਨਾਮਾਂਕਣ ਬਦਲ ਦੀ ਵਰਤੋਂ ਨਹੀਂ ਕਰ ਸਕਦੇ, ਉਨ੍ਹਾਂ ਨੂੰ ਵੀ. ਏ. ਐੱਸ. ਦੇ ਦਫਤਰ ਆਉਣਾ ਪਵੇਗਾ। ਇਸ ਦਾ ਕਾਰਣ ਇਹ ਹੈ ਕਿ UK ਦਾ ਮੁੱਖ ਮਕਸਦ ਹੈ ਕਿ ਆਉਣ ਵਾਲੇ ਸਮੇਂ ਵਿਚ UK ਆਉਣ ਵਾਲੇ ਲੋਕ ਇਕੋ ਗਲੋਬਲ ਇਮੀਗ੍ਰੇਸ਼ਨ ਤਰੀਕੇ ਨਾਲ ਬਾਇਓਮੈਟ੍ਰਿਕ ਉਂਗਲੀਆਂ ਦੇ ਨਿਸ਼ਾਨ ਅਤੇ ਫੋਟੋ ਦੇਣ।

ਪੜ੍ਹੋ ਇਹ ਵੀ ਖ਼ਬਰ - Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ


rajwinder kaur

Content Editor

Related News