ਬ੍ਰਿਟੇਨ ਦੇ ਪ੍ਰਧਾਨ ਮੰਤਰੀ ਸੁਨਕ ਨੇ ਭਾਰਤ ਨਾਲ FTA ਪ੍ਰਤੀ ਵਚਨਬੱਧਤਾ ਨੂੰ ਦੁਹਰਾਇਆ

Tuesday, Nov 29, 2022 - 10:19 AM (IST)

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਸੁਨਕ ਨੇ ਭਾਰਤ ਨਾਲ FTA ਪ੍ਰਤੀ ਵਚਨਬੱਧਤਾ ਨੂੰ ਦੁਹਰਾਇਆ

ਲੰਡਨ (ਭਾਸ਼ਾ)- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਹਿੰਦ-ਪ੍ਰਸ਼ਾਂਤ ਖੇਤਰ ਨਾਲ ਸਬੰਧਾਂ ਨੂੰ ਮਜ਼ਬੂਤ ​​ਕਰਨ 'ਤੇ ਜ਼ਿਆਦਾ ਧਿਆਨ ਦੇਣ ਦੀ ਯੋਜਨਾ ਦੇ ਹਿੱਸੇ ਵਜੋਂ ਭਾਰਤ ਨਾਲ ਮੁਕਤ ਵਪਾਰ ਸਮਝੌਤੇ (ਐੱਫ. ਟੀ. ਏ.) ਪ੍ਰਤੀ ਆਪਣੇ ਦੇਸ਼ ਦੀ ਵਚਨਬੱਧਤਾ ਨੂੰ ਦੁਹਰਾਇਆ ਹੈ। ਭਾਰਤੀ ਮੂਲ ਦੇ ਨੇਤਾ ਸੁਨਕ ਨੇ ਪਿਛਲੇ ਮਹੀਨੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਸੋਮਵਾਰ ਰਾਤ ਨੂੰ ਆਪਣਾ ਪਹਿਲਾ ਪ੍ਰਮੁੱਖ ਵਿਦੇਸ਼ ਨੀਤੀ ਦੇ ਸਬੰਧ ਵਿਚ ਭਾਸ਼ਣ ਦਿੱਤਾ। ਉਨ੍ਹਾਂ ਇਸ ਸਮੇਂ ਦੌਰਾਨ ਚੀਨ ਦੇ ਸੰਦਰਭ ਵਿੱਚ "ਚੀਜ਼ਾਂ ਨੂੰ ਵੱਖਰੇ ਤਰੀਕੇ ਨਾਲ" ਕਰਨ ਦਾ ਸੰਕਲਪ ਲਿਆ।

ਇਹ ਵੀ ਪੜ੍ਹੋ : ਚੀਨ ’ਚ ਸਖ਼ਤ ਲਾਕਡਾਊਨ ਨਾਲ ਹਾਲਾਤ ਬੇਕਾਬੂ, 9 ਸ਼ਹਿਰਾਂ ’ਚ ਫੈਲੀ ਬਗਾਵਤ

ਉਨ੍ਹਾਂ ਕਿਹਾ ਕਿ ਚੀਨ ਬ੍ਰਿਟੇਨ ਦੀਆਂ ਕਦਰਾਂ-ਕੀਮਤਾਂ ਅਤੇ ਹਿੱਤਾਂ ਲਈ "ਪ੍ਰਣਾਲੀਗਤ ਚੁਣੌਤੀ" ਦੇ ਰਿਹਾ ਹੈ। ਸੁਨਕ ਨੇ ਕਿਹਾ, ''ਰਾਜਨੀਤੀ 'ਚ ਆਉਣ ਤੋਂ ਪਹਿਲਾਂ ਮੈਂ ਦੁਨੀਆ ਭਰ ਦੇ ਕਾਰੋਬਾਰਾਂ 'ਚ ਨਿਵੇਸ਼ ਕੀਤਾ ਅਤੇ ਇੰਡੋ-ਪੈਸੀਫਿਕ 'ਚ ਮੌਕੇ ਬਹੁਤ ਵਧੀਆ ਹਨ।'' ਉਨ੍ਹਾਂ ਕਿਹਾ, '2050 ਤੱਕ ਗਲੋਬਲ ਵਿਕਾਸ ਵਿਚ ਅੱਧੇ ਤੋਂ ਜ਼ਿਆਦਾ ਯੋਗਦਾਨ ਹਿੰਦ-ਪ੍ਰਸ਼ਾਂਤ ਦਾ ਹੋਵੇਗਾ, ਜਦੋਂਕਿ ਯੂਰਪ ਅਤੇ ਉੱਤਰੀ ਅਮਰੀਕਾ ਸਿਰਫ ਇਕ ਚੌਥਾਈ ਹਿੱਸਾ ਹੀ ਯੋਗਦਾਨ ਦੇਣਗੇ, ਇਸ ਲਈ ਅਸੀਂ ਸੀ.ਪੀ.ਟੀ.ਪੀ.ਪੀ (ਪ੍ਰਸ਼ਾਂਤ-ਪਾਰ ਸਾਂਝੇਦਾਰੀ ਲਈ ਵਿਆਪਕ ਅਤੇ ਪ੍ਰਗਤੀਸ਼ੀਲ ਸਮਝੌਤੇ) 'ਚ ਸ਼ਾਮਲ ਹੋ ਰਹੇ ਹਾਂ। ਭਾਰਤ ਨਾਲ ਨਵਾਂ FTA  ਕਰ ਰਹੇ ਹਾਂ ਅਤੇ ਇੰਡੋਨੇਸ਼ੀਆ ਦੇ ਨਾਲ ਵੀ ਸਾਡਾ ਇਕ ਸਮਝੌਤਾ ਹੈ।''

ਇਹ ਵੀ ਪੜ੍ਹੋ: ਨਿਊਜ਼ੀਲੈਂਡ 'ਚ ਭਾਰਤੀ ਮੂਲ ਦੇ ਨੌਜਵਾਨ ਦੇ ਕਤਲ ਮਗਰੋਂ ਭੜਕਿਆ ਲੋਕਾਂ ਦਾ ਗੁੱਸਾ, PM ਦਫ਼ਤਰ ਘੇਰਿਆ

ਸੁਨਕ ਨੇ ਕਿਹਾ, "ਕਈ ਹੋਰਾਂ ਵਾਂਗ ਮੇਰੇ ਦਾਦਾ-ਦਾਦੀ, ਨਾਨਾ-ਨਾਨੀ ਪੂਰਬੀ ਅਫਰੀਕਾ ਅਤੇ ਭਾਰਤੀ ਉਪ ਮਹਾਂਦੀਪ ਤੋਂ ਬ੍ਰਿਟੇਨ ਆਏ ਅਤੇ ਇੱਥੇ ਆਪਣਾ ਜੀਵਨ ਬਤੀਤ ਕੀਤਾ। ਹਾਲ ਹੀ ਦੇ ਸਾਲਾਂ ਵਿੱਚ, ਅਸੀਂ ਹਾਂਗਕਾਂਗ, ਅਫਗਾਨਿਸਤਾਨ ਅਤੇ ਯੂਕਰੇਨ ਦੇ ਹਜ਼ਾਰਾਂ ਲੋਕਾਂ ਦਾ ਸੁਆਗਤ ਕੀਤਾ ਹੈ। ਸਾਡਾ ਦੇਸ਼ ਆਪਣੀਆਂ ਕਦਰਾਂ-ਕੀਮਤਾਂ ਲਈ ਖੜ੍ਹਾ ਹੈ ਅਤੇ ਲੋਕਤੰਤਰ ਦੀ ਰੱਖਿਆ ਸਿਰਫ਼ ਸ਼ਬਦਾਂ ਨਾਲ ਨਹੀਂ, ਸਗੋਂ ਕੰਮਾਂ ਨਾਲ ਕਰਦਾ ਹੈ।'

ਇਹ ਵੀ ਪੜ੍ਹੋ: ਕੈਮਰੂਨ 'ਚ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਗਏ ਲੋਕਾਂ ਨਾਲ ਵਾਪਰਿਆ ਭਾਣਾ, 14 ਲੋਕਾਂ ਦੀ ਮੌਤ


author

cherry

Content Editor

Related News