ਬ੍ਰਿਟੇਨ: ਕੰਜ਼ਰਵੇਟਿਵ ਪਾਰਟੀ ''ਚ ਅੰਦਰੂਨੀ ਕਲੇਸ਼ ਦਰਮਿਆਨ ਸੁਨਕ ਨੂੰ ਮਿਲਿਆ ਟਰਾਂਸਪੋਰਟ ਮੰਤਰੀ ਦਾ ਸਾਥ
Monday, Mar 18, 2024 - 10:19 AM (IST)
ਲੰਡਨ (ਭਾਸ਼ਾ)- ਬ੍ਰਿਟੇਨ ਵਿਚ ਆਮ ਚੋਣਾਂ ਤੋਂ ਪਹਿਲਾਂ ਦੇਸ਼ ਦੀ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਵਿਚ ਅੰਦਰੂਨੀ ਕਲੇਸ਼ ਅਤੇ ਲੀਡਰਸ਼ਿਪ ਬਦਲਣ ਦੀਆਂ ਵਧਦੀਆਂ ਮੰਗਾਂ ਦਰਮਿਆਨ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ ਐਤਵਾਰ ਨੂੰ ਇਕ ਮੰਤਰੀ ਦਾ ਸਮਰਥਨ ਮਿਲ ਗਿਆ। ਭਾਰਤੀ ਮੂਲ ਦੇ ਸੁਨਕ ਨੇ ਦੇਸ਼ ਵਿੱਚ ਸਮੇਂ ਤੋਂ ਪਹਿਲਾਂ ਮਈ ਵਿੱਚ ਚੋਣਾਂ ਹੋਣ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ ਹੈ। ਅਜਿਹੇ ਸਮੇਂ ਵਿਚ ਜਦੋਂ ਆਮ ਚੋਣਾਂ ਵਿਚ ਕੁਝ ਮਹੀਨੇ ਹੀ ਬਚੇ ਹਨ, ਕੰਜ਼ਰਵੇਟਿਵ ਪਾਰਟੀ ਦੇ ਅਧਿਕਾਰੀਆਂ ਵਿਚ ਬਗਾਵਤ ਵਧਦੀ ਨਜ਼ਰ ਆ ਰਹੀ ਹੈ। ਹਾਲਾਂਕਿ, ਟਰਾਂਸਪੋਰਟ ਮੰਤਰੀ ਮਾਰਕ ਹਾਰਪਰ ਨੂੰ ਇੱਕ ਟੈਲੀਵਿਜ਼ਨ ਇੰਟਰਵਿਊ ਦੌਰਾਨ ਸਿੱਧੇ ਤੌਰ 'ਤੇ ਪੁੱਛਿਆ ਗਿਆ ਸੀ ਕਿ ਕੀ ਉਹ ਸੋਚਦੇ ਹਨ ਕਿ ਆਮ ਚੋਣਾਂ ਵਿੱਚ ਸੁਨਕ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਹੋਣਗੇ।
ਹਾਰਪਰ ਨੇ ਸਕਾਈ ਨਿਊਜ਼ ਨੂੰ ਕਿਹਾ, "ਹਾਂ, ਉਹ ਪਾਰਟੀ ਦੀ ਅਗਵਾਈ ਕਰਨਗੇ ਅਤੇ ਅਸੀਂ ਉਨ੍ਹਾਂ ਦੀ ਅਗਵਾਈ ਵਿੱਚ ਚੋਣ ਲੜਾਂਗੇ ਅਤੇ ਉਹ ਇਹ ਸਪੱਸ਼ਟ ਕਰ ਦੇਣਗੇ ਕਿ ਅਸੀਂ ਇੱਕ ਯੋਜਨਾ ਵਾਲੀ ਸਰਕਾਰ ਹਾਂ।" ਉਨ੍ਹਾਂ ਕਿਹਾ, “ਯੋਜਨਾ ਕੰਮ ਕਰ ਰਹੀ ਹੈ, ਅਸੀਂ ਮਹਿੰਗਾਈ ਘਟਾ ਰਹੇ ਹਾਂ, ਅਸੀਂ ਲੋਕਾਂ ਦੇ ਟੈਕਸ ਘਟਾ ਰਹੇ ਹਾਂ। ਅਸੀਂ ਇਕੱਲੀ ਅਜਿਹੀ ਪਾਰਟੀ ਹਾਂ ਜਿਸ ਕੋਲ ਦੇਸ਼ ਦੀਆਂ ਤਰਜੀਹਾਂ ਨਾਲ ਨਜਿੱਠਣ ਦੀ ਯੋਜਨਾ ਹੈ ਜੋ ਸਾਨੂੰ ਚੋਣਾਂ ਵਿਚ ਸਫ਼ਲਤਾ ਦਿਵਾਏਗੀ।' ਇਨ੍ਹਾਂ ਅਟਕਲਾਂ 'ਤੇ ਕਿ ਪਾਰਟੀ ਦੇ ਸੰਸਦ ਮੈਂਬਰਾਂ ਦਾ ਇੱਕ ਸਮੂਹ ਸੁਨਕ ਦੀ ਥਾਂ ਹਾਊਸ ਆਫ ਕਾਮਨਜ਼ ਦੀ ਨੇਤਾ ਪੈਨੀ ਮੋਰਡੌਂਟ ਨੂੰ ਲਿਆਉਣਾ ਚਾਹੁੰਦਾ ਹੈ। ਹਾਰਪਰ ਨੇ ਕਿਹਾ, "ਮੈਂ ਆਪਣੇ ਸਾਰੇ ਸਾਥੀਆਂ ਨੂੰ ਇਹੀ ਕਹਾਂਗਾ, ਮੈਂ ਟਰਾਂਸਪੋਰਟ ਮੰਤਰੀ ਵਜੋਂ ਆਪਣਾ ਧਿਆਨ ਉਸ ਚੀਜ਼ ਉੱਥੇ ਕੇਂਦਰਿਤ ਕਰਦਾ ਹਾਂ, ਜੋ ਦੇਸ਼ ਲਈ ਸਹੀ ਕੰਮ ਹੈ, ਉਹ ਫੈਸਲੇ ਲੈਣ 'ਤੇ ਜੋ ਮੈਨੂੰ ਲੱਗਦਾ ਹੈ ਕਿ ਸਹੀ ਹੈ।' ਹਾਰਪਰ ਨੇ ਕਿਹਾ, 'ਪ੍ਰਧਾਨ ਮੰਤਰੀ ਵੀ ਇਹੀ ਦ੍ਰਿਸ਼ਟੀਕੋਣ ਅਪਣਾਉਂਦੇ ਹਨ। ਉਹ ਸਹੀ ਫੈਸਲੇ ਲੈਣ 'ਤੇ ਧਿਆਨ ਕੇਂਦ੍ਰਿਤ ਕਰਦੇ ਹਨ, ਭਾਵੇਂ ਉਹ ਥੋੜ੍ਹੇ ਸਮੇਂ ਵਿੱਚ ਪ੍ਰਸਿੱਧ ਨਾ ਹੋਣ। '
ਇਹ ਵੀ ਪੜ੍ਹੋ: ਸਾਊਦੀ ਅਰਬ ਦੇ ਕਿੰਗ ਅਤੇ ਕ੍ਰਾਊਨ ਪ੍ਰਿੰਸ ਨੇ ਰਮਜ਼ਾਨ ’ਚ ਕੀਤਾ 155 ਕਰੋੜ ਰੁਪਏ ਦਾ ਮਹਾਦਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।