ਪਣਡੁੱਬੀ ਵਿਵਾਦ ਦਰਮਿਆਨ ਬ੍ਰਿਟੇਨ ਦੇ PM ਜਾਨਸਨ ਨੇ ਫਰਾਂਸ ਦੇ ਰਾਸ਼ਟਰਪਤੀ ਨਾਲ ਕੀਤੀ ਗੱਲਬਾਤ

Friday, Sep 24, 2021 - 11:43 PM (IST)

ਪਣਡੁੱਬੀ ਵਿਵਾਦ ਦਰਮਿਆਨ ਬ੍ਰਿਟੇਨ ਦੇ PM ਜਾਨਸਨ ਨੇ ਫਰਾਂਸ ਦੇ ਰਾਸ਼ਟਰਪਤੀ ਨਾਲ ਕੀਤੀ ਗੱਲਬਾਤ

ਪੈਰਿਸ-ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਪਣਡੁੱਬੀ ਵਿਵਾਦ 'ਤੇ ਫਰਾਂਸ ਨਾਲ ਤਣਾਅ ਘੱਟ ਕਰਨ ਦੇ ਮੱਦੇਨਜ਼ਰ ਸ਼ੁੱਕਰਵਾਰ ਨੂੰ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਨਾਲ ਫੋਨ 'ਤੇ ਗੱਲਬਾਤ ਕੀਤੀ ਅਤੇ ਵਾਅਦਾ ਕੀਤਾ ਕਿ ਦੋਵੇਂ ਦੇਸ਼ਾਂ ਦਾ ਦੁਨੀਆਭਰ 'ਚ ਇਕ-ਦੂਜੇ ਨਾਲ ਸਹਿਯੋਗ ਜਾਰੀ ਰਹੇਗਾ। ਅਮਰੀਕਾ, ਆਸਟ੍ਰੇਲੀਆ ਅਤੇ ਬ੍ਰਿਟੇਨ ਵੱਲੋਂ ਪਿਛਲੇ ਹਫਤੇ ਐਲਾਨੇ ਇਕ ਰਣਨੀਤੀ ਪਣਡੁੱਬੀ ਸੌਦੇ ਨੂੰ ਲੈ ਕੇ ਫਰਾਂਸ ਨਾਰਾਜ਼ ਹੈ ਕਿਉਂਕਿ ਇਸ ਨੂੰ ਫਰਾਂਸ ਤੋਂ ਗੁਪਤ ਰੱਖਿਆ ਗਿਆ ਸੀ।

ਇਹ ਵੀ ਪੜ੍ਹੋ : PM ਮੋਦੀ ਤੇ ਬਾਈਡੇਨ ਦੀ ਬੈਠਕ ਜਾਰੀ, US ਰਾਸ਼ਟਰਪਤੀ ਬੋਲੇ-ਭਾਰਤ ਨਾਲ ਬਿਹਤਰ ਰਿਸ਼ਤੇ ਲਈ ਵਚਨਬੱਧ

ਇਸ ਦੇ ਨਤੀਜੇ ਵਜੋਂ ਆਸਟ੍ਰੇਲੀਆ ਨਾਲ ਉਸ ਦਾ 66 ਅਰਬ ਡਾਲਰ ਦਾ ਪਣਡੁੱਬੀ ਸੌਦਾ ਖਤਮ ਹੋ ਗਿਆ। ਮੈਕ੍ਰੋਂ ਦੇ ਕਾਰਜਕਾਲ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਕੀਤੇ ਗਏ ਫੋਨ ਕਾਲ ਦੌਰਾਨ ਜਾਨਸਨ ਨੇ ਫਰਾਂਸ ਅਤੇ ਬ੍ਰਿਟੇਨ ਦਰਮਿਆਨ ਸਹਿਯੋਗ ਬਹਾਲ ਕਰਨ ਦਾ ਆਪਣਾ ਇਰਾਦਾ ਜ਼ਾਹਰ ਕੀਤਾ ਅਤੇ ਵਿਸ਼ੇਸ਼ ਤੌਰ ਨਾਲ ਹਿੰਦ-ਪ੍ਰਸ਼ਾਂਤ ਖੇਤਰ 'ਚ, ਜਲਵਾਯੂ ਮੁੱਦਿਆਂ 'ਤੇ ਅਤੇ ਅੱਤਵਾਦ ਵਿਰੁੱਧ ਲੜਾਈ 'ਚ ਸਹਿਯੋਗ ਦਾ ਇਰਾਦਾ ਜਤਾਇਆ ਗਿਆ। ਉਥੇ, ਜਾਨਸਨ ਦੇ ਕਾਰਜਕਾਲ ਨੇ ਇਕ ਬਿਆਨ 'ਚ ਕਿਹਾ ਕਿ ਦੋਵਾਂ ਨੇਤਾਵਾਂ ਨੇ ਬ੍ਰਿਟੇਨ-ਫਰਾਂਸ ਸੰਬੰਧਾਂ ਦੇ ਮਹੱਤਵ ਦੀ ਪੁਸ਼ਟੀ ਕੀਤੀ ਅਤੇ ਨਾਟੋ ਅਤੇ ਦੁਵੱਲੇ ਰੂਪ ਨਾਲ ਸਾਂਝੇ ਏਜੰਡੇ 'ਤੇ ਦੁਨੀਆ ਭਰ 'ਚ ਮਿਲ ਕੇ ਕੰਮ ਕਰਨਾ ਜਾਰੀ ਰੱਖਣ 'ਤੇ ਸਹਿਮਤੀ ਜਤਾਈ।

ਇਹ ਵੀ ਪੜ੍ਹੋ :ਅਮਰੀਕਾ: CDC ਨੇ ਬਜ਼ੁਰਗਾਂ ਤੇ ਉੱਚ ਜ਼ੋਖਮ ਵਾਲੇ ਵਿਅਕਤੀਆਂ ਲਈ ਫਾਈਜ਼ਰ ਬੂਸਟਰ ਖੁਰਾਕ 'ਤੇ ਲਗਾਈ ਮੋਹਰ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News