ਯੂਕੇ ''ਚ ਲਗਾਤਾਰ ਵਧਦੇ ਜਾ ਰਹੇ ਨੇ ਕੋਰੋਨਾਵਾਇਰਸ ਦੇ ਮਾਮਲੇ, ਮਾਹਰਾਂ ਦਿੱਤੀ ਇਹ ਚਿਤਾਵਨੀ

04/12/2020 8:09:42 PM

ਲੰਡਨ(ਪੀ.ਟੀ.ਆਈ.)- ਦੁਨੀਆ ਭਰ ਵਿਚ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਇਸੇ ਦੌਰਾਨ ਯੂਕੇ ਵਿਚ ਵਧਦੇ ਕੋਰੋਨਾਵਾਇਰਸ ਦੇ ਮਾਮਲਿਆਂ ਨੂੰ ਦੇਖਦਿਆਂ ਮਾਹਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਬ੍ਰਿਟੇਨ ਯੂਰਪ ਦਾ ਸਭ ਤੋਂ ਵਧੇਰੇ ਪ੍ਰਭਾਵਿਤ ਦੇਸ਼ ਬਣ ਸਕਦਾ ਹੈ। ਇਹ ਚਿਤਾਵਨੀ ਸਰਕਾਰ ਦੇ ਇਕ ਸੀਨੀਅਰ ਵਿਗਿਆਨਕ ਸਲਾਹਕਾਰ ਨੇ ਐਤਵਾਰ ਨੂੰ ਚਿਤਾਵਨੀ ਦਿੱਤੀ ਹੈ।

PunjabKesari

ਵੈਲਕਮ ਟਰੱਸਟ ਦੇ ਡਾਇਰੈਕਟਰ ਸਰ ਜੇਰੇਮੀ ਫਰਾਰ, ਜੋ ਬ੍ਰਿਟਿਸ਼ ਸਰਕਾਰ ਦੇ ਵਿਗਿਆਨਕ ਸਲਾਹਕਾਰ ਕਮੇਟੀ ਐਸ.ਏ.ਜੀ. ਦੇ ਮੁੱਖ ਅਧਿਕਾਰੀ ਹਨ, ਨੇ ਕਿਹਾ ਕਿ ਬ੍ਰਿਟੇਨ ਵਿਚ ਇਸ ਵਾਇਰਸ ਕਾਰਣ ਲਗਾਤਾਰ ਮੌਤਾਂ ਜਾਰੀ ਹਨ ਤੇ ਇਸ ਦੌਰਾਨ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਹ ਵਾਇਰਸ ਦੇਸ਼ ਵਿਚ ਅਜੇ ਹੋਰ ਤਬਾਹੀ ਮਚਾਏਗਾ। ਫਰਾਰ ਨੇ ਬੀਬੀਸੀ ਨਿਊਜ਼ ਏਜੰਸੀ ਨੂੰ ਦੱਸਿਆ ਕਿ  ਯੂਕੇ ਵਿਚ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਮੈਂ ਆਸ ਕਰਦਾ ਹਾਂ ਕਿ ਅਸੀਂ ਨਵੇਂ ਮਾਮਲਿਆਂ ਨੂੰ ਘਟਾਉਣ ਵਿਚ ਸਫਲ ਰਹੀਏ ਪਰ ਹਾਂ, ਯੂਕੇ ਦੇ ਸਭ ਤੋਂ ਪ੍ਰਭਾਵਿਤ ਦੇਸ਼ਾਂ ਵਿੱਚੋਂ ਇੱਕ ਹੋਣ ਦੀ ਸੰਭਾਵਨਾ ਹੈ।

PunjabKesari

ਸ਼ਨੀਵਾਰ ਤੱਕ, ਯੂਕੇ ਵਿਚ ਮਰਨ ਵਾਲਿਆਂ ਦੀ ਗਿਣਤੀ 9,875 ਤੱਕ ਪਹੁੰਚ ਗਈ ਤੇ ਇਹ ਦਿਨੋਂ-ਦਿਨ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਯੂਕੇ ਦੇ ਗੁਆਂਢੀ ਯੂਰਪੀਅਨ ਦੇਸ਼ ਇਟਲੀ ਵਿਚ ਵਾਇਰਸ ਕਾਰਨ ਮੌਤਾਂ ਦੀ ਗਿਣਤੀ 19,468 ਹੈ, ਜੋ ਕਿ ਦੁਨੀਆ ਦੇ ਸਭ ਤੋਂ ਪ੍ਰਭਾਵਿਤ ਦੇਸ਼ਾਂ ਵਿਚੋਂ ਇਕ ਹੈ ਤੇ ਜਰਮਨੀ ਵਿਚ ਵਾਇਰਸ ਕਾਰਨ 2,871 ਮੌਤਾਂ ਹੋਈਆਂ ਹਨ। ਫਰਾਰ ਨੇ ਕਿਹਾ ਕਿ ਜਰਮਨੀ ਨੇ ਇਸ ਮੁਸ਼ਕਿਲ ਘੜੀ ਵਿਚ ਲੋਕਾਂ ਦੀ ਜਾਂਚ ਵਿਚ ਜ਼ਿਕਰਯੋਗ ਵਾਧਾ ਕੀਤਾ ਹੈ। ਇਸ ਦੌਰਾਨ ਦੇਸ਼ ਦੇ ਵੱਖ-ਵੱਖ ਮੈਡੀਕਲ ਕਰਮਚਾਰੀ ਤੇ ਡਾਕਟਰ ਆਪਣੀ ਜਾਨ ਜੋਖਿਮ ਵਿਚ ਪਾ ਕੇ ਕੋਰੋਨਾਵਾਇਰਸ ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ।

PunjabKesari

ਭਾਰਤੀ ਮੂਲ ਦੀ ਬੀ.ਐੱਮ.ਏ. ਕੌਂਸਲ ਦੇ ਚੇਅਰਮੈਨ ਡਾਕਟਰ ਚੰਦ ਨਾਗਪਾਲ ਨੇ ਕਿਹਾ ਕਿ ਅਸੀਂ ਇਕ ਅਣਜਾਣ ਤੇ ਵਧੇਰੇ ਘਾਤਕ ਵਾਇਰਸ ਨਾਲ ਜੂਝ ਰਹੇ ਹਾਂ ਜੋ ਪਹਿਲਾਂ ਹੀ ਯੂਕੇ ਵਿਚ 11 ਡਾਕਟਰਾਂ ਸਮੇਤ ਕਈ ਸਿਹਤ ਸੰਭਾਲ ਕਰਮਚਾਰੀਆਂ ਦੀਆਂ ਜਾਨਾਂ ਲੈ ਚੁੱਕਾ ਹੈ। ਦੇਸ਼ ਤੋਂ ਇਸ ਵਾਇਰਸ ਨੂੰ ਖਤਮ ਕਰਨ ਲਈ ਅਜੇ ਬਹੁਤ ਮਿਹਨਤ ਕਰਨੀ ਪਵੇਗੀ।


Baljit Singh

Content Editor

Related News