ਕੋਰੋਨਾ ਵੈਕਸੀਨ ਸਰਟੀਫਿਕੇਟ ਦੀ ਮਾਨਤਾ ਦਾ ਵਿਸਤਾਰ ਕਰਨ ਲਈ ਭਾਰਤ ਨਾਲ ਗੱਲ ਕਰ ਰਿਹੈ ਬ੍ਰਿਟੇਨ
Tuesday, Sep 21, 2021 - 06:49 PM (IST)
ਲੰਡਨ-ਬ੍ਰਿਟੇਨ ਨੇ ਕਿਹਾ ਕਿ ਉਹ ਭਾਰਤ ਨਾਲ ਇਹ ਪਤਾ ਲਾਉਣ ਲਈ ਉਲਝਿਆ ਹੋਇਆ ਹੈ ਕਿ ਉਹ ਨਵੇਂ ਬ੍ਰਿਟਿਸ਼ ਯਾਤਰਾ ਨਿਯਮਾਂ ਦੀ ਆਲੋਚਨਾ ਦਰਮਿਆਨ ਭਾਰਤੀ ਅਧਿਕਾਰੀਆਂ ਵੱਲੋਂ ਜਾਰੀ ਕੀਤੇ ਗਏ ਕੋਰੋਨਾ ਵੈਕਸੀਨ ਸਟਰੀਫਿਕੇਸ਼ਨ ਦੀ ਮਾਨਤਾ ਦਾ ਵਿਸਤਾਰ ਕਿਵੇਂ ਕਰ ਸਕਦਾ ਹੈ। ਦਰਅਸਲ, ਯੂਨਾਈਟੇਡ ਕਿੰਗਡਮਸ ਵੱਲੋਂ ਐਲਾਨੇ ਨਵੇਂ ਯਾਤਰੀ ਨਿਯਮਾਂ ਤੋਂ ਬਾਅਦ ਭਾਰਤ 'ਚ ਚਿੰਤਾ ਵਧ ਗਈ ਹੈ। ਨਵੇਂ ਨਿਯਮ ਤਹਿਤ ਜਿਨ੍ਹਾਂ ਭਾਰਤੀਆਂ ਨੇ ਕੋਵਿਡਸ਼ੀਲ ਵੈਕਸੀਨ ਦੀ ਡੋਜ਼ ਲਵਾਈ ਹੈ, ਉਨ੍ਹਾਂ ਨੂੰ 'ਅਨਵੈਕਸੀਨੇਟੇਡ' ਦੀ ਕੈਟੇਗਰੀ 'ਚ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ :ਦੁਨੀਆ ਭਰ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਆਈ ਕਮੀ : WHO
ਦਰਅਸਲ, ਬ੍ਰਿਟੇਨ ਨੇ ਆਪਣੇ ਕੋਰੋਨਾ ਯਾਤਰਾ ਨਿਯਮਾਂ 'ਚ ਬਦਲਾਅ ਕਰ ਦਿੱਤਾ ਹੈ। ਇਸ ਦੇ ਤਹਿਤ ਜਿਨ੍ਹਾਂ ਭਾਰਤੀ ਯਾਤਰੀਆਂ ਨੂੰ ਸੀਰਮ ਇੰਸਟੀਚਿਊਟ ਆਫ ਇੰਡੀਆ ਦੀ ਕੋਵਿਸ਼ੀਲਡ ਵੈਕਸੀਨ ਲੱਗੀ ਹੈ ਉਨ੍ਹਾਂ ਨੂੰ ਅਨਵੈਕਸੀਨੇਟੇਡ ਮੰਨਿਆ ਜਾਵੇਗਾ ਅਤੇ ਯਾਤਰਾ ਤੋਂ ਬਾਅਦ 10 ਦਿਨਾਂ ਲਈ ਸੈਲਫ ਕੁਆਰੰਟਾਈਨ ਹੋਣਾ ਪਵੇਗਾ। ਚਾਰ ਅਕਤੂਬਰ ਤੋਂ ਲਾਗੂ ਹੋਣ ਵਾਲੇ ਨਵੇਂ ਨਿਯਮਾਂ 'ਤੇ ਭਾਰਤ 'ਚ ਚਿੰਤਾਵਾਂ ਦੇ ਬਾਰੇ 'ਚ ਪੁੱਛੇ ਜਾਣ 'ਤੇ, ਬ੍ਰਿਟਿਸ਼ ਹਾਈ ਕਮਿਸ਼ਨ ਦੇ ਬੁਲਾਰੇ ਨੇ ਕਿਹਾ ਕਿ ਯੂ.ਕੇ. ਇਸ ਮੁੱਦੇ 'ਤੇ ਭਾਰਤ ਨਾਲ ਜੁੜਿਆ ਹੋਇਆ ਹੈ ਅਤੇ 'ਜਿੰਨੀ ਜਲਦੀ ਹੋ ਸਕੇ' ਅੰਤਰਰਾਸ਼ਟਰੀ ਯਾਤਰਾ ਨੂੰ ਫਿਰ ਤੋਂ ਖੋਲ੍ਹਣ ਲਈ ਵਚਨਬੱਧ ਹੈ।
ਇਹ ਵੀ ਪੜ੍ਹੋ : ਵਿਧਾਇਕ ਦਲ ਦੀ ਮੀਟਿੰਗ ਦੌਰਾਨ ਪੜ੍ਹੋ ਕਿਨ੍ਹਾਂ ਦੋ ਮੁੱਦਿਆ 'ਤੇ ਬਣੀ ਸਹਿਮਤੀ, ਇਹ ਹੋ ਸਕਦੇ ਹਨ ਅਗਲੇ CM
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।