ਬ੍ਰਿਟੇਨ ''ਚ ਕੋਰੋਨਾ ਤੋਂ ਠੀਕ ਹੋਏ ਲੋਕਾਂ ਲਈ ''ਇਮਿਊਨਿਟੀ ਪਾਸਪੋਰਟ'' ਦੀ ਮੰਗ
Monday, May 18, 2020 - 05:58 PM (IST)

ਲੰਡਨ (ਬਿਊਰੋ): ਯੂਰਪੀ ਦੇਸ਼ ਬ੍ਰਿਟੇਨ ਵੀ ਕੋਵਿਡ-19 ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਵਾਇਰਸ ਕਾਰਨ ਦੇਸ਼ ਦੀ ਅਰਥਵਿਵਸਥਾ ਵੀ ਗੜਬੜਾ ਗਈ ਹੈ। ਅਰਥਵਿਵਸਥਾ ਵਿਚ ਸੁਧਾਰ ਦੇ ਲਈ ਕਈ ਤਰ੍ਹਾਂ ਦੀਆਂ ਵਿਚਾਰਾਂ ਕੀਤੀਆਂ ਜਾ ਰਹੀਆਂ ਹਨ ਜਿਸ ਦੇ ਤਹਿਤ ਬ੍ਰਿਟੇਨ ਵਿਚ ਕੋਰੋਨਾਵਾਇਰਸ ਨਾਲ ਠੀਕ ਹੋਣ ਵਾਲੇ ਲੋਕਾਂ ਦੇ ਲਈ 'ਇਮਿਊਨਿਟੀ ਪਾਸਪੋਰਟ' ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ। ਉੱਥੇ ਡੀ.ਜੀ.ਸੀ.ਏ. ਨੇ ਕਿਹਾ ਹੈ ਕਿ ਭਾਰਤ ਵਿਚ ਇਮਿਊਨਿਟੀ ਪਾਸਪੋਰਟ ਬਣਾਉਣ 'ਤੇ ਹਾਲੇ ਕੋਈ ਵਿਚਾਰ ਨਹੀਂ ਹੈ।
ਬ੍ਰਿਟੇਨ ਵਿਚ ਹੀਥਰੋ ਹਵਾਈ ਅੱਡੇ ਦੇ ਪ੍ਰਮੁੱਖ ਜੌਨ ਹਾਲੈਂਡ ਕਾਯੇ ਨੇ ਇਸ ਵਿਵਸਥਾ ਨੂੰ ਲਾਗੂ ਕਰਨ ਦੀ ਵਕਾਲਤ ਕੀਤੀ ਹੈ। ਇਸ ਦੇ ਤਹਿਤ ਉਹਨਾਂ ਨੇ ਕੋਰੋਨਾਵਾਇਰਸ ਤੋਂ ਠੀਕ ਹੋਣ ਵਾਲਿਆਂ ਨੂੰ ਜੋਖਮ ਮੁਕਤ ਸਰਟੀਫਿਕੇਟ ਦੇਣ ਦੇ ਨਾਲ ਹੀ ਇਸ ਨੂੰ ਦੁਨੀਆ ਭਰ ਵਿਚ ਲਾਗੂ ਕਰਨ ਦਾ ਪ੍ਰਸਤਾਵ ਰੱਖਿਆ ਹੈ। ਹਾਲੈਂਡ ਨੇ ਅਰਥਵਿਵਸਥਾ ਨੂੰ ਮੁੜ ਪਟਰੀ 'ਤੇ ਲਿਆਉਣ ਲਈ ਕੋਰੋਨਾ ਦੇ ਘੱਟ ਜੋਖਮ ਵਾਲੇ ਦੇਸ਼ਾਂ ਦੇ ਵਿਚ ਦੁਬਾਰਾ ਤੋਂ ਉਡਾਣ ਸੇਵਾ ਸ਼ੁਰੂ ਕਰਨ 'ਤੇ ਵਿਚਾਰ ਕਰਨ ਦੀ ਗੱਲ ਕਹੀ। ਉਹਨਾਂ ਨੇ ਕਿਹਾ ਕਿ ਇਮਿਊਨਿਟੀ ਪਾਸਪੋਰਟ ਦੇ ਜ਼ਰੀਏ ਵਿਅਕਤੀ ਨੂੰ ਆਸਾਨੀ ਨਾਲ ਦੂਜੇ ਦੇਸ਼ ਵਿਚ ਜਾਣ ਦੀ ਇਜਾਜ਼ਤ ਮਿਲ ਸਕੇਗੀ।
ਹਾਲੈਂਡ ਨੇ ਐਤਵਾਰ ਨੂੰ ਇਕ ਟੀਵੀ ਸ਼ੋਅ ਵਿਚ ਕਿਹਾ ਕਿ ਬ੍ਰਿਟੇਨ ਵਿਚ ਯਾਤਰੀਆਂ ਦੀ ਗਿਣਤੀ 97 ਫੀਸਦੀ ਤੋਂ ਘੱਟ ਕੇ ਸਿਰਫ 5-6 ਹਜ਼ਾਰ ਰਹਿ ਗਈ ਹੈ ਜਦਕਿ ਵਾਇਰਸ ਫੈਲਣ ਤੋਂ ਪਹਿਲਾਂ ਰੋਜ਼ਾਨਾ ਗਿਣਤੀ 2.5 ਲੱਖ ਹੋਇਆ ਕਰਦੀ ਸੀ। ਇਹ ਬ੍ਰਿਟੇਨ ਵਿਚ ਏਅਰ ਟ੍ਰੈਫਿਕ ਦਾ ਹੁਣ ਤੱਕ ਦਾ ਸਭ ਤੋਂ ਹੇਠਲਾ ਪੱਧਰ ਹੈ। ਖਦਸ਼ਾ ਹੈ ਕਿ ਇਹ ਲੰਬੇ ਸਮੇਂ ਤੱਕ ਇੰਝ ਰੀ ਰਹੇਗਾ। ਉਹਨਾਂ ਨੇ ਸਰਕਾਰ ਨੂੰ ਮੰਗ ਕੀਤੀ ਕਿ ਇਹਨਾਂ ਸਾਰੀਆਂ ਪਰੇਸ਼ਾਨੀਆਂ ਨੂੰ ਦੇਖਦੇ ਹੋਏ ਅੰਤਰਰਾਸ਼ਟਰੀ ਪੱਧਰ 'ਤੇ ਹੋਰ ਦੇਸ਼ਾਂ ਦੇ ਨਾਲ ਮਿਲ ਕੇ ਕੰਮ ਹੋਵੇ ਤਾਂ ਜੋ ਕੋਰੋਨਾਵਾਇਰਸ ਤੋਂ ਘੱਟ ਪ੍ਰਭਾਵਿਤ ਦੇਸ਼ਾਂ ਦੇ ਵਿਚ ਜਹਾਜ਼ ਸੇਵਾਵਾਂ ਮੁੜ ਬਹਾਲ ਹੋ ਸਕਣ। ਇਸ ਲਈ ਇਹ ਜ਼ਰੂਰੀ ਹੈ ਕਿ ਉਹਨਾਂ ਲੋਕਾਂ ਨੂੰ ਇਮਿਊਨਿਟੀ ਪਾਸਪੋਰਟ ਜਾਂ ਜੋਖਮ ਮੁਕਤ ਸਰਟੀਫਿਕੇਟ ਜਾਰੀ ਕੀਤਾ ਜਾਵੇ ਜਿਹੜੇ ਜੋਕੋਰੋਨਾਵਾਇਰਸ ਤੋਂ ਠੀਕ ਹੋ ਚੁੱਕੇ ਹਨ।
ਪੜ੍ਹੋ ਇਹ ਅਹਿਮ ਖਬਰ- ਬਲੂਚਾਂ ਤੋਂ ਡਰੇ ਇਮਰਾਨ ਖਾਨ, ਪਾਕਿ 'ਚ ਟਵਿੱਟਰ ਤੇ ਜ਼ੂਮ ਕੀਤੇ ਗਏ ਬਲਾਕ
ਹਾਲੈਂਡ ਨੇ ਅੱਗੇ ਕਿਹਾ ਕਿ ਇਸ ਮਹਾਮਾਰੀ ਦੇ ਪ੍ਰਕੋਪ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਟੂਰਿਜ਼ਮ ਅਤੇ ਹਵਾਬਾਜ਼ੀ ਜਿਹੇ ਸੈਕਟਰ ਨੂੰ ਮੁੜ ਜ਼ਿੰਦਾ ਕਰਨ ਲਈ ਹੀਥਰੋ ਹਵਾਈ ਅੱਡੇ ਦੇ ਟਰਮੀਨਲ ਨੰਬਰ 2 'ਤੇ ਥਰਮਲ ਇਮੇਜਿੰਗ ਸਿਸਟਮ ਲਗਾਏ ਜਾ ਰਹੇ ਹਨ। ਭਾਵੇਂਕਿ ਵਿਸ਼ਵ ਸਿਹਤ ਸੰਗਠਨ ਕਹਿ ਚੁੱਕਾ ਹੈ ਕਿ ਇਮਿਊਨਿਟੀ ਪਾਸਪੋਰਟ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਜ਼ਰੂਰੀ ਨਹੀਂ ਹੈ ਕਿ ਕੋਰੋਨਾ ਤੋਂ ਠੀਕ ਹੋਇਆ ਵਿਅਕਤੀ ਪੂਰੀ ਤਰ੍ਹਾਂ ਸੁਰੱਖਿਅਤ ਹੋਵੇ।