ਯੂ. ਕੇ. ਦੇ ਲੋਕ ਇਸ ਹਫਤੇ ਦੇਖ ਸਕਦੇ ਹਨ ਸਾਲ ਦਾ ਸਭ ਤੋਂ ਗਰਮ ਦਿਨ

05/19/2020 7:28:50 AM

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ, ਸੰਜੀਵ ਭਨੋਟ)- ਬ੍ਰਿਟੇਨ ਵਿੱਚ ਇਸ ਹਫਤੇ ਹੁਣ ਤੱਕ ਸਾਲ ਦਾ ਸਭ ਤੋਂ ਗਰਮ ਦਿਨ ਹੋਣ ਦੀ ਉਮੀਦ ਹੈ। ਤਾਪਮਾਨ 27C ਤੱਕ ਚੜ੍ਹਨ ਦੀ ਭਵਿੱਖਬਾਣੀ ਕੀਤੀ ਗਈ ਹੈ। ਯੂ. ਕੇ. ਦੇ ਜ਼ਿਆਦਾਤਰ ਹਿੱਸੇ ਅਗਲੇ ਕੁਝ ਦਿਨਾਂ ਵਿਚ ਗਰਮ ਧੁੱਪ ਅਤੇ ਸਾਫ ਹੋਣਗੇ ਪਰ ਬੁੱਧਵਾਰ ਤੱਕ ਲੰਡਨ ਅਤੇ ਇੰਗਲੈਂਡ ਦੇ ਦੱਖਣ-ਪੂਰਬ ਵਿੱਚ ਤਾਪਮਾਨ 26 ਡਿਗਰੀ ਪਾਰ ਕਰ ਸਕਦਾ ਹੈ।

ਯੂ. ਕੇ. ਦੇ ਕੁਝ ਹਿੱਸੇ ਯੂਰਪ ਦੀਆਂ ਕੁਝ ਛੁੱਟੀਆਂ ਵਾਲੇ ਸਥਾਨਾਂ ਨਾਲੋਂ ਗਰਮ ਹੋਣਗੇ, ਜਿਸ ਵਿੱਚ ਮਾਰਬੇਲਾ ਅਤੇ ਇਬਿਜ਼ਾ ਸ਼ਾਮਲ ਹਨ। ਮੌਸਮ ਵਿਭਾਗ ਦੇ ਵਿਗਿਆਨੀ ਮੈਥਿਊ ਬਾਕਸ ਦੇ ਅਨੁਸਾਰ ਸੋਮਵਾਰ ਅਤੇ ਮੰਗਲਵਾਰ ਯੂ. ਕੇ. ਦੇ ਉੱਤਰ-ਪੱਛਮੀ ਹਿੱਸਿਆਂ ਵਿੱਚ ਮੀਂਹ ਪੈਣ ਦੇ ਨਾਲ ਹੀ ਦੱਖਣੀ ਖੇਤਰ 24 c(75.2 ਐੱਫ) ਤੱਕ ਪਹੁੰਚ ਜਾਣਗੇ ਪਰ ਮੌਸਮ ਹਫ਼ਤੇ ਦੇ ਅੱਧ ਵਿਚ ਜਾ ਕੇ ਸਾਫ ਹੋਣਾ ਸ਼ੁਰੂ ਕਰ ਦੇਵੇਗਾ, ਜਿਵੇਂ ਹੀ ਮੈਡੀਟੇਰੀਅਨ ਤੋਂ ਗਰਮ ਦੱਖਣੀ ਹਵਾਵਾਂ ਉੱਤਰ ਵੱਲ ਜਾਣ ਲੱਗ ਜਾਣਗੀਆਂ ਤਾਂ ਸਕਾਟਲੈਂਡ ਅਤੇ ਉੱਤਰੀ ਆਇਰਲੈਂਡ ਦੇ ਕੁਝ ਹਿੱਸੇ 22 c (71.6 ਐੱਫ) ਜਦੋਂ ਕਿ ਵੇਲਜ਼  23 ਸੀ (73.4 ਐੱਫ) ਦਾ ਤਾਪਮਾਨ ਵੇਖ ਸਕਦੇ ਹਨ। ਜਦ ਕਿ ਇੰਗਲੈਂਡ ਦਾ ਉੱਤਰ ਵਾਲਾ ਹਿੱਸਾ ਵੱਧ ਤੋਂ ਵੱਧ ਤਾਪਮਾਨ 27C (78.8 ਐੱਫ) 'ਤੇ ਪਹੁੰਚੇਗਾ।
 


Lalita Mam

Content Editor

Related News