ਤਿਓਹਾਰੀ ਸੀਜ਼ਨ ''ਤੇ ਯੂ.ਕੇ ਸਰਕਾਰ ਵਲੋਂ ਭਾਰਤੀ ਭਾਈਚਾਰੇ ਲਈ ਐਡਵਾਇਜ਼ਰੀ ਜਾਰੀ

10/12/2018 5:23:27 PM

ਲੰਡਨ (ਏਜੰਸੀ)- ਯੂ.ਕੇ. ਸਰਕਾਰ ਨੇ ਉਨ੍ਹਾਂ ਦੇ ਦੇਸ਼ ਵਿਚ ਵਸਦੀ ਭਾਰਤੀ ਕਮਿਊਨਿਟੀ ਨੂੰ ਖਾਸ ਸਲਾਹ ਜਾਰੀ ਕੀਤੀ ਹੈ ਕਿ ਉਹ ਖਾਸ ਕਰਕੇ ਦਿਵਾਲੀ ਮੌਕੇ ਸੋਨੇ ਜਾਂ ਜਿਊਲਰੀ ਨੂੰ ਬਚਾ ਕੇ ਰੱਖਣ ਕਿਉਂਕਿ ਕਿਸੇ ਵੇਲੇ ਵੀ ਚੋਰਾਂ ਦੀ ਨਜ਼ਰ ਇਨ੍ਹਾਂ ਕੀਮਤੀ ਚੀਜਾਂ 'ਤੇ ਪੈ ਸਕਦੀ ਹੈ। ਯੂ.ਕੇ. ਦੀ ਸਰਕਾਰ ਵਲੋਂ ਇਹ ਸਲਾਹ ਬੀਤੇ ਸਾਲ ਲੰਡਨ,ਲੀਸੈਸਟਰ ਤੇ ਬਰਮਿੰਘਮ ਵਿਚ ਹੋਈਆਂ ਸੋਨੇ ਦੀਆਂ ਚੋਰੀਆਂ ਨੂੰ ਦੇਖਦਿਆਂ ਦਿੱਤੀ ਗਈ ਹੈ।

ਬੀਤੇ ਵਿੱਤੀ ਸਾਲ ਵਿਚ 1891 ਚੋਰੀਆਂ ਵਿਚ ਭਾਰਤੀ ਤੇ ਏਸ਼ੀਅਨ ਕਮਿਊਨਿਟੀ ਦੇ ਪੀੜਤ ਸਨ। ਇਨ੍ਹਾਂ ਵਿਚ 6369 ਆਈਟਮਾਂ ਸੋਨੇ ਨਾਲ ਬਣੇ ਜਿਊਲਰੀ ਦੀਆਂ ਸਨ, ਜਿਨ੍ਹਾਂ ਦੀ ਕੁਲ ਕੀਮਤ ਲਗਭਗ 90 ਲੱਖ ਪੌਂਡ ਦੇ ਕਰੀਬ ਸੀ। ਦੱਸਣਯੋਗ ਹੈ ਕਿ ਇਹ ਚੋਰੀਆਂ ਸਿਰਫ ਸਕਾਟਲੈਂਡ ਯਾਰਡ ਵਿਚ ਹੋਈਆਂ ਸਨ। ਇਸ ਸਭ ਨੂੰ ਦੇਖਦਿਆਂ ਸਕਾਟਲੈਂਡ ਯਾਰਡ ਵਲੋਂ ਭਾਈਚਾਰੇ ਦੇ ਲੋਕਾਂ ਨੂੰ ਆਪਣੀ ਜਿਊਲਰੀ ਨੂੰ ਬਚਾ ਕੇ ਰੱਖਣ ਦੀ ਸਲਾਹ ਦਿੱਤੀ ਹੈ।

ਸਕਾਟਲੈਂਡ ਯਾਰਡ ਵਲੋਂ ਜਾਰੀ ਸਲਾਹ ਵਿਚ ਕਿਹਾ ਗਿਆ ਹੈ ਕਿ ਇਸ ਤਿਓਹਾਰੀ ਸੀਜ਼ਨ ਦੌਰਾਨ ਭਾਰਤੀ ਕਮਿਊਨਿਟੀ ਦੇ ਲੋਕ ਜ਼ਿਆਦਾ ਸੋਨਾ ਖਰੀਦਦੇ ਹਨ ਤੇ ਇਸ ਤਿਓਹਾਰ ਮੌਕੇ ਪਹਿਨਣ ਦੇ ਚਾਹਵਾਨ ਹੁੰਦੇ ਹਨ ਜਿਸ ਸਦਕਾ ਉਹ ਚੋਰਾਂ ਲਈ ਇਕ ਸੌਖਾ ਨਿਸ਼ਾਨਾ ਬਣ ਜਾਂਦੇ ਹਨ।
ਡਿਟੈਕਟਿਵ ਲੀਜ਼ਾ ਕੀਲੀ ਨੇ ਕਿਹਾ ਕਿ ਸੋਨਾ ਚੋਰਾਂ ਜਾਂ ਅਪਰਾਧੀਆਂ ਲਈ ਬਹੁਤ ਪਸੰਦੀਦਾ ਵਸਤੂ ਹੈ, ਜਿਸ ਦੇ ਏਵਜ਼ ਵਿਚ ਉਨ੍ਹਾਂ ਨੂੰ ਬਹੁਤ ਸਾਰਾ ਧੰਨ ਮਿਲ ਜਾਂਦਾ ਹੈ। ਸੋਨਾ ਸਿਰਫ ਇਕ ਮਹਿੰਗੀ ਚੀਜ਼ ਹੀ ਨਹੀਂ ਸਗੋਂ ਇਸ ਨੂੰ ਪਹਿਨਣ ਵਾਲਿਆਂ ਦੀਆਂ ਖਾਸ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ। ਇਸ ਲਈ ਸੋਨਾ ਪਹਿਨਣ ਵਾਲਿਆਂ ਨੂੰ ਇਸ ਦੇ ਚੋਰੀ ਹੋਣ ਨਾਲ ਡੂੰਘਾ ਦੁੱਖ ਲੱਗਦਾ ਹੈ।


Related News