ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ UK ਦੀ ਕੰਪਨੀ ਵੱਲੋਂ craft drinks 'ਚ ਭਾਰਤੀਆਂ ਦੀ ਭੂਮਿਕਾ ਦੀ ਸ਼ਲਾਘਾ
Saturday, Mar 08, 2025 - 06:00 PM (IST)

ਲੰਡਨ (ਭਾਸ਼ਾ)- ਹਾਲ ਹੀ ਵਿਚ ਲਾਂਚ ਕੀਤੀ ਗਈ ਮਹਾਰਾਜਾ ਡ੍ਰਿੰਕਸ ਕੰਪਨੀ ਭਾਰਤ ਵਿੱਚ ਬਣੇ ਪੀਣ ਵਾਲੇ ਪਦਾਰਥਾਂ ਨੂੰ ਯੂ.ਕੇ ਦੇ ਬਾਜ਼ਾਰਾਂ ਵਿੱਚ ਸਪਲਾਈ ਕਰ ਰਹੀ ਹੈ। ਕੰਪਨੀ ਨੇ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਉਨ੍ਹਾਂ ਭਾਰਤੀ ਔਰਤਾਂ ਦੀ ਭੂਮਿਕਾ ਨੂੰ ਉਜਾਗਰ ਕੀਤਾ ਜੋ ਇਸ ਉਦਯੋਗ ਵਿੱਚ ਨਵੀਆਂ ਉਚਾਈਆਂ ਛੂਹ ਰਹੀਆਂ ਹਨ।
ਕੰਪਨੀ ਨੇ ਦੱਸਿਆ ਕਿ ਸ਼ਰਾਬ ਉਦਯੋਗ ਰਵਾਇਤੀ ਤੌਰ 'ਤੇ ਮਰਦਾਂ ਦਾ ਦਬਦਬਾ ਰਿਹਾ ਹੈ, ਪਰ ਹਾਲ ਹੀ ਦੇ ਸਾਲਾਂ ਵਿੱਚ ਭਾਰਤੀ ਔਰਤਾਂ ਦੁਆਰਾ ਚਲਾਏ ਜਾਣ ਵਾਲੇ ਪੀਣ ਵਾਲੇ ਪਦਾਰਥਾਂ ਦਾ ਉੱਦਮ ਅਤੇ ਕਾਰੋਬਾਰ ਵਧਿਆ ਹੈ। ਇੱਕ ਔਰਤ ਨੇ ਬੈਂਕਿੰਗ ਖੇਤਰ ਛੱਡ ਕੇ ਬਾਰਟੇਡਿੰਗ ਦਾ ਕੰਮ ਸ਼ੁਰੂ ਕੀਤਾ ਅਤੇ ਹੁਣ ਘਰ ਵਿੱਚ ਰਮ ਬਣਾਉਂਦੀ ਹੈ। ਉਹ ਦਾਰਜੀਲਿੰਗ ਵਿੱਚ ਇੱਕ ਚਾਹ ਉਦਯੋਗ ਨਾਲ ਨੇੜਿਓਂ ਕੰਮ ਕਰ ਰਹੀ ਹੈ। ਅੱਠ ਪਿੰਡਾਂ ਦੀਆਂ 350 ਔਰਤਾਂ ਇਸ ਚਾਹ ਉਦਯੋਗ ਨਾਲ ਜੁੜੀਆਂ ਹੋਈਆਂ ਹਨ। ਮਹਾਰਾਜਾ ਡ੍ਰਿੰਕਸ ਨੇ ਕਿਹਾ ਕਿ ਉਹ ਯੂ.ਕੇ ਵਿੱਚ ਔਰਤਾਂ ਦੇ ਹੁਨਰ ਨੂੰ ਪਛਾਣਨ ਲਈ ਕੰਮ ਕਰ ਰਿਹਾ ਹੈ।
ਬ੍ਰਿਟੇਨ ਵਿੱਚ ਸ਼ਰਾਬ ਖਰੀਦਣ ਵਾਲਿਆਂ ਵਿਚ ਜ਼ਿਆਦਾਤਰ ਔਰਤਾਂ
ਮਹਾਰਾਜਾ ਡ੍ਰਿੰਕਸ ਦੀ ਸੋਫੀਆ ਲੋਂਗੀ ਕਹਿੰਦੀ ਹੈ ਕਿ ਯੂ.ਕੇ ਵਿੱਚ ਵਿਕਣ ਵਾਲੀ ਜ਼ਿਆਦਾਤਰ ਸ਼ਰਾਬ ਔਰਤਾਂ ਦੁਆਰਾ ਖਰੀਦੀ ਜਾਂਦੀ ਹੈ। ਵਾਈਨ ਬਣਾਉਣ, ਵੇਚਣ ਅਤੇ ਉਸ ਬਾਰੇ ਗੱਲ ਕਰਨ ਵਾਲਿਆਂ ਵਿੱਚੋਂ ਜ਼ਿਆਦਾਤਰ ਔਰਤਾਂ ਹਨ। ਉਨ੍ਹਾਂ ਕਿਹਾ, ਮਹਾਰਾਜਾ ਡ੍ਰਿੰਕਸ ਵਿਖੇ ਸ਼ਰਾਬ ਸਪਲਾਇਰ ਵੀ ਔਰਤਾਂ ਹਨ।ਇਸੇ ਤਰ੍ਹਾਂ ਵਿਦਿਤਾ ਮੁੰਗੀ ਰਿਦਮ ਵਾਈਨਰੀ ਕੰਪਨੀ ਚਲਾਉਂਦੀ ਹੈ, ਜੋ ਲਗਾਤਾਰ ਆਪਣੀ ਪਛਾਣ ਬਣਾ ਰਹੀ ਹੈ। ਇਹ ਕੰਪਨੀ ਵੱਖ-ਵੱਖ ਫਲਾਂ ਨੂੰ ਮਿਲਾ ਕੇ ਪੀਣ ਵਾਲੇ ਪਦਾਰਥ ਬਣਾਉਂਦੀ ਹੈ। ਇਸ ਵਿੱਚ ਮਹਾਰਾਸ਼ਟਰ, ਕਰਨਾਟਕ ਅਤੇ ਗੁਜਰਾਤ ਦੇ ਖੇਤਾਂ ਅਤੇ ਬਾਗਾਂ ਦੇ ਫਲਾਂ ਦੀ ਵਰਤੋਂ ਕੀਤੀ ਜਾਂਦੀ ਹੈ। ਨਾਸਿਕ ਤੋਂ ਕਿਰਨ ਪਾਟਿਲ ਰੇਵੇਲੋ ਵਾਈਨਜ਼ ਨਾਮਕ ਇੱਕ ਕਾਰੋਬਾਰ ਚਲਾਉਂਦੀ ਹੈ। ਉਹ ਕਲਾ ਅਤੇ ਵਿਗਿਆਨ ਦੇ ਸੁਮੇਲ ਨਾਲ 100% ਸ਼ਾਕਾਹਾਰੀ ਅਲਕੋਹਲ ਵਾਲੇ ਪੀਣ ਵਾਲੇ ਪਦਾਰਥ ਬਣਾਉਂਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ- 50 ਹਜ਼ਾਰ ਅਮਰੀਕੀ ਡਾਲਰ ਤੋਂ ਵੱਧ ਖਰਚਿਆਂ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ
ਮਹਾਰਾਜਾ ਡ੍ਰਿੰਕਸ ਨੇ ਦੋ ਔਰਤਾਂ ਦੇ ਕੰਮ ਨੂੰ ਕੀਤਾ ਉਤਸ਼ਾਹਿਤ
ਕਸਤੂਰੀ ਬੈਨਰਜੀ ਪਹਿਲਾਂ ਇੱਕ ਬੈਂਕਰ ਸੀ, ਪਰ ਹੁਣ ਉਹ ਇੱਕ ਬਾਰਟੈਂਡਰ ਬਣ ਗਈ ਹੈ। ਉਸਨੇ 'ਸਟਿਲ ਡਿਸਟਿਲਿੰਗ ਸਪਿਰਿਟਸ' ਨਾਮਕ ਇੱਕ ਕੰਪਨੀ ਸ਼ੁਰੂ ਕੀਤੀ ਹੈ ਜੋ ਚਿੱਟੇ ਅਤੇ ਸੁਨਹਿਰੀ ਰਮ ਦਾ ਉਤਪਾਦਨ ਕਰਦੀ ਹੈ ਜਿਸਨੂੰ 'ਮਕਾ ਜਾਈ' ਕਿਹਾ ਜਾਂਦਾ ਹੈ। ਵਰਨਾ ਭੱਟ ਇਕ ਭਾਰਤੀ ਵੋਡਕ 'ਰਹਸਯ' ਦੀ ਸਿਰਜਣਹਾਰ ਹਨ, ਜੋ ਸਥਾਨਕ ਤੌਰ 'ਤੇ ਪ੍ਰਾਪਤ ਸਮੱਗਰੀ ਦੀ ਵਰਤੋਂ ਕਰਕੇ ਬਣਾਈ ਜਾਂਦੀ ਹੈ। ਗੈਰ-ਸ਼ਰਾਬ ਪੀਣ ਵਾਲੇ ਪਦਾਰਥਾਂ ਦੇ ਖੇਤਰ ਵਿੱਚ ਮਹਾਰਾਜਾ ਡ੍ਰਿੰਕਸ ਨੇ ਦੋ ਔਰਤਾਂ ਦੇ ਕੰਮ ਨੂੰ ਉਤਸ਼ਾਹਿਤ ਕੀਤਾ ਹੈ। ਪਹਿਲੀ ਹੈ ਹੁਸਨਾ ਤਾਰਾ ਪ੍ਰਕਾਸ਼, ਜੋ ਦਾਰਜੀਲਿੰਗ ਦੀਆਂ ਪਹਾੜੀਆਂ ਤੋਂ ਗਲੇਨਬਰਨ ਚਾਹ ਤਿਆਰ ਕਰਦੀ ਹੈ। ਦੂਜੀ ਮੁਸਕਾਨ ਖੰਨਾ ਹੈ, ਜੋ ਕੰਨੂਰ ਵਿੱਚ ਟੀ ਐਨ ਟੀਜ਼ ਨਾਮਕ ਇੱਕ ਔਰਤ-ਅਗਵਾਈ ਵਾਲਾ ਚਾਹ ਉਦਯੋਗ ਚਲਾਉਂਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।