ਬਰਤਾਨੀਆ ''ਚ ਕੋਰੋਨਾ ਕਾਰਨ 516 ਹੋਰ ਲੋਕਾਂ ਨੇ ਗੁਆਈ ਜਾਨ

Friday, Dec 11, 2020 - 05:36 PM (IST)

ਬਰਤਾਨੀਆ ''ਚ ਕੋਰੋਨਾ ਕਾਰਨ 516 ਹੋਰ ਲੋਕਾਂ ਨੇ ਗੁਆਈ ਜਾਨ

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਬਰਤਾਨੀਆ ਵਿਚ ਕੋਰੋਨਾ ਵਾਇਰਸ ਦੇ ਪ੍ਰਕੋਪ ਦਾ ਸਿਲਸਿਲਾ ਜਾਰੀ ਹੈ, ਜਿਸ ਕਰਕੇ ਲਾਗ ਦੇ ਕੇਸਾਂ ਵਿਚ ਵਾਧੇ ਦੇ ਨਾਲ ਮੌਤਾਂ ਦੀ ਗਿਣਤੀ ਵੀ ਵੱਧ ਰਹੀ ਹੈ।

ਸਿਹਤ ਵਿਭਾਗ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੇਸ਼ ਵਿਚ ਕੋਰੋਨਾ ਵਾਇਰਸ ਨਾਲ ਹੋਰ 516 ਲੋਕਾਂ ਦੀ ਮੌਤ ਹੋ ਗਈ ਹੈ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ ਕੁੱਲ 63,082 ਤੱਕ ਪਹੁੰਚ ਗਈ ਹੈ ਜਦਕਿ ਪਿਛਲੇ 24 ਘੰਟਿਆਂ ਦੌਰਾਨ ਵਾਇਰਸ ਦੇ 20,964 ਪੁਸ਼ਟੀ ਕੀਤੇ ਗਏ ਮਾਮਲੇ ਸਾਹਮਣੇ ਆਉਣ ਨਾਲ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 1,787,783 ਲੋਕ ਵਾਇਰਸ ਤੋਂ ਪੀੜਤ ਹੋਏ ਹਨ।

ਇਸ ਦੇ ਨਾਲ ਹੀ ਇੰਗਲੈਂਡ ਦੇ ਹਸਪਤਾਲਾਂ ਵਿਚ 289 ਅਤੇ ਵੇਲਜ਼ ਦੇ ਹਸਪਤਾਲਾਂ ਵਿਚ 33 ਮੌਤਾਂ ਦਰਜ ਕੀਤੀਆਂ ਗਈਆਂ ਹਨ। ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ 1,464 ਵਾਇਰਸ ਮਰੀਜ਼ਾਂ ਦੇ ਹਸਪਤਾਲਾਂ ਵਿਚ ਦਾਖਲ ਹੋਣ ਨਾਲ ਲਗਭਗ 15,242 ਮਰੀਜ਼ ਆਪਣਾ ਇਲਾਜ ਕਰਵਾ ਰਹੇ ਹਨ, ਜਿਨ੍ਹਾਂ ਵਿੱਚੋਂ 1,243 ਕੋਰੋਨਾ ਪੀੜਤਾਂ ਨੂੰ ਵੈਂਟੀਲੇਟਰ ਦੀ ਜਰੂਰਤ ਹੈ।

ਰਾਸ਼ਟਰੀ ਅੰਕੜਾ ਦਫ਼ਤਰ ਅਨੁਸਾਰ ਦੇਸ਼ ਦੀ ਰਾਜਧਾਨੀ ਵਿਚ 30 ਨਵੰਬਰ ਤੋਂ 6 ਦਸੰਬਰ ਦੇ ਹਫ਼ਤੇ  'ਚ ਪ੍ਰਤੀ 100,000 ਲੋਕਾਂ ਪਿੱਛੇ 191.8 ਕੇਸ ਦਰਜ ਹੋਏ ਹਨ, ਜੋ ਕਿ ਇੱਕ ਹਫਤਾ ਪਹਿਲਾਂ 158.1 ਸੀ।ਦੇਸ਼ ਵਿੱਚ ਕਈ ਖੇਤਰਾਂ 'ਚ ਮਾਮਲਿਆਂ ਦੇ ਵਾਧੇ ਦੌਰਾਨ ,ਕੁੱਝ ਖੇਤਰਾਂ ਵਿਚ ਕਮੀ ਵੀ ਦਰਜ਼ ਕੀਤੀ ਗਈ ਹੈ ਅਤੇ ਸਭ ਤੋਂ ਵੱਡੀ ਗਿਰਾਵਟ ਵੈਸਟ ਮਿਡਲੈਂਡਜ਼ ਵਿਚ ਵਾਇਰਸ ਦੇ ਲਾਗ ਦੀ ਦਰ ਪ੍ਰਤੀ 100,000 ਪਿੱਛੇ 196.8 ਤੋਂ ਘੱਟ ਕੇ 158.4 ਤੱਕ ਦਰਜ ਕੀਤੀ ਗਈ ਹੈ।


author

Sanjeev

Content Editor

Related News