ਮਾਣ ਵਾਲੀ ਗੱਲ: UK ਦੇ ਸ਼ਹਿਰ ਕਾਵੈਂਟਰੀ ਦੇ ਪਹਿਲੇ ਦਸਤਾਰਧਾਰੀ ਲਾਰਡ ਮੇਅਰ ਬਣੇ ਜਸਵੰਤ ਸਿੰਘ

Monday, May 22, 2023 - 03:27 PM (IST)

ਮਾਣ ਵਾਲੀ ਗੱਲ: UK ਦੇ ਸ਼ਹਿਰ ਕਾਵੈਂਟਰੀ ਦੇ ਪਹਿਲੇ ਦਸਤਾਰਧਾਰੀ ਲਾਰਡ ਮੇਅਰ ਬਣੇ ਜਸਵੰਤ ਸਿੰਘ

ਲੰਡਨ (ਭਾਸ਼ਾ) - ਬ੍ਰਿਟੇਨ ਦੇ ਸ਼ਹਿਰ ਕਾਵੈਂਟਰੀ ਵਿੱਚ ਰਹਿਣ ਵਾਲੇ ਇੱਕ ਸਥਾਨਕ ਬ੍ਰਿਟਿਸ਼ ਸਿੱਖ ਕੌਂਸਲਰ ਨੇ ਇੰਗਲੈਂਡ ਦੇ ਮੱਧ ਸ਼ਹਿਰ ਦਾ ਪਹਿਲਾ ਦਸਤਾਰਧਾਰੀ ਲਾਰਡ ਮੇਅਰ ਬਣ ਕੇ ਇਤਿਹਾਸ ਰਚ ਦਿੱਤਾ ਹੈ। ਜਸਵੰਤ ਸਿੰਘ ਬਿਰਦੀ ਦਾ ਜਨਮ ਪੰਜਾਬ ਵਿੱਚ ਹੋਇਆ ਅਤੇ ਉਨ੍ਹਾਂ ਨੇ ਆਪਣੇ ਬਚਪਨ ਦਾ ਕੁਝ ਸਮਾਂ ਪੱਛਮੀ ਬੰਗਾਲ ਦੇ ਕੋਲਕਾਤਾ ਵਿੱਚ ਬਿਤਾਇਆ ਸੀ। 60 ਸਾਲ ਪਹਿਲਾਂ ਉਹ ਕਾਵੈਂਟਰੀ ਆ ਗਏ ਸਨ ਅਤੇ 16 ਸਾਲਾਂ ਤੱਕ ਸ਼ਹਿਰ ਵਿੱਚ ਸਥਾਨਕ ਕੌਂਸਲਰ ਵਜੋਂ ਸੇਵਾ ਨਿਭਾ ਚੁੱਕੇ ਹਨ।

ਇਹ ਵੀ ਪੜ੍ਹੋ: ਪਤੀ 'ਤੇ ਨਜ਼ਰ ਰੱਖਣ ਲਈ ਐਪ ਲਿਆਉਣ ਦੀ ਤਿਆਰੀ 'ਚ ਸਰਕਾਰ, ਇਸੇ ਸਾਲ ਹੋ ਸਕਦੀ ਹੈ ਲਾਂਚ

PunjabKesari

ਉਨ੍ਹਾਂ ਨੇ ਹਾਲ ਹੀ ਵਿੱਚ ਲਾਰਡ ਮੇਅਰ ਦੇ ਰੂਪ ਵਿਚ ਆਪਣਾ ਨਵਾਂ ਅਹੁਦਾ ਸੰਭਾਲਿਆ ਅਤੇ ਉਨ੍ਹਾਂ ਦੀ ਪਤਨੀ ਕ੍ਰਿਸ਼ਨਾ ਲਾਰਡ ਮੇਅਰਸ ਬਣੀ। ਬਿਰਦੀ ਨੇ ਕਿਹਾ, "ਮੈਨੂੰ ਆਪਣੇ ਗੋਦ ਲਏ ਗਏ ਸ਼ਹਿਰ ਦਾ ਲਾਰਡ ਮੇਅਰ ਬਣਨ 'ਤੇ ਬਹੁਤ ਮਾਣ ਹੈ। ਇਸਨੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਸਾਲਾਂ ਦੌਰਾਨ ਬਹੁਤ ਕੁਝ ਦਿੱਤਾ ਹੈ ਅਤੇ ਹੁਣ ਸ਼ਹਿਰ ਪ੍ਰਤੀ ਆਪਣਾ ਪਿਆਰ ਦਿਖਾ ਕੇ ਮੈਨੂੰ ਬਹੁਤ ਮਾਣ ਮਹਿਸੂਸ ਹੋਵੇਗਾ।' ਵਿਰਦੀ ਨੇ ਅੱਗੇ ਕਿਹਾਕ, 'ਇੱਕ ਸਿੱਖ ਹੋਣ ਦੇ ਨਾਤੇ 'ਚੇਨਜ਼ ਆਫ ਆਫਿਸ' ਨਾਲ ਦਸਤਾਰ ਸਜਾਉਣਾ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ। ਇਹ ਸਾਡੇ ਖੁਸ਼ਹਾਲ ਬਹੁ-ਸੱਭਿਆਚਾਰਕ ਸ਼ਹਿਰ ਨੂੰ ਦਰਸਾਏਗਾ ਅਤੇ ਸ਼ਾਇਦ ਦੂਜਿਆਂ ਨੂੰ ਵੀ ਇਸ ਲਈ ਪ੍ਰੇਰਿਤ ਕਰੇ।' ਕੌਂਸਲਰ ਹੋਣ ਤੋਂ ਇਲਾਵਾ, ਬਿਰਦੀ ਕਾਵੈਂਟਰੀ ਵਿੱਚ ਧਾਰਮਿਕ, ਸਮਾਜਿਕ ਅਤੇ ਭਾਈਚਾਰਕ ਪ੍ਰੋਜੈਕਟ ਸਥਾਪਤ ਕਰਨ ਵਿੱਚ ਸਰਗਰਮੀ ਨਾਲ ਸ਼ਾਮਲ ਰਹੇ ਹਨ। ਉਨ੍ਹਾਂ ਨੇ ਪਿਛਲੇ 12 ਮਹੀਨਿਆਂ ਤੋਂ ਡਿਪਟੀ ਲਾਰਡ ਮੇਅਰ ਦੇ ਤੌਰ 'ਤੇ ਸੇਵਾ ਕੀਤੀ। ਉਹ ਲਾਰਡ ਮੇਅਰ ਦੀ ਭੂਮਿਕਾ ਵਿਚ ਕੌਂਸਲਰ ਕੇਵਿਨ ਮੈਟਨ ਦੀ ਜਗ੍ਹਾ ਲੈਣਗੇ ਅਤੇ ਆਉਣ ਵਾਲੇ ਸਾਲ ਲਈ ਕੌਂਸਲਰ ਮਲ ਮੱਟਨ ਨੂੰ ਡਿਪਟੀ ਲਾਰਡ ਮੇਅਰ ਵਜੋਂ ਨਾਮਜ਼ਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਬੈਗ 'ਚ ਪਾ ਕੇ ਸੁੱਟ 'ਤੀ ਸੀ ਧੀ, 4 ਸਾਲ ਬਾਅਦ 'ਬੇਬੀ ਇੰਡੀਆ' ਦੀ ਮਾਂ ਦਾ ਖੁੱਲ੍ਹਿਆ ਭੇਤ, ਹੋਈ ਗ੍ਰਿਫ਼ਤਾਰ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News