ਸ਼ੱਕੀ ਜਾਸੂਸਾਂ ਨੂੰ ਰੂਸ ਤੋਂ ਬਾਹਰ ਨਿਕਲਦੇ ਹੀ ਬ੍ਰਿਟੇਨ ਕਰੇਗਾ ਗ੍ਰਿਫਤਾਰ : ਬ੍ਰਿਟਿਸ਼ ਮੰਤਰੀ

09/09/2018 11:54:18 PM

ਲੰਡਨ — ਬ੍ਰਿਟੇਨ ਦੇ ਗ੍ਰਹਿ ਮੰਤਰੀ ਨੇ ਆਖਿਆ ਹੈ ਕਿ ਸੈਲੀਸਬਰੀ 'ਚ ਨਰਵ ਏਜੰਟ ਰਸਾਇਣ ਨਾਲ ਸਾਬਕਾ ਰੂਸੀ ਜਾਸੂਸੀ ਸਰਗੇਈ ਸਕ੍ਰਿਪਾਲ ਅਤੇ ਉਸ ਦੀ ਧੀ ਯੂਲੀਆ 'ਤੇ ਹਮਲਾ ਕਰਨ ਵਾਲੇ ਦੋਹਾਂ ਰੂਸੀ ਏਜੰਟਾਂ ਨੂੰ ਰੂਸ ਤੋਂ ਬਾਹਰ ਨਿਕਲਦੇ ਹੀ ਗ੍ਰਿਫਤਾਰ ਕੀਤਾ ਜਾਵੇਗਾ। ਬ੍ਰਿਟੇਨ ਨੇ ਰੂਸ ਜੀ. ਆਰ. ਯੂ. ਮਿਲਟਰੀ ਏਜੰਸੀ ਦੇ 2 ਏਜੰਟਾਂ ਨੂੰ ਸਾਬਕਾ ਰੂਸੀ ਜਾਸੂਸ ਸਰਗੇਈ ਸਕ੍ਰਿਪਾਲ ਅਤੇ ਉਨ੍ਹਾਂ ਦੀ ਬੇਟੀ ਯੂਲੀਆ 'ਤੇ ਨਰਵ ਏਜੰਟ ਰਸਾਇਣ ਹਮਲਾ ਦ ਸ਼ੱਕੀ ਮੰਨਿਆ ਹੈ।

ਬ੍ਰਿਟੇਨ ਇਸ ਹਮਲੇ ਲਈ ਰੂਸ ਨੂੰ ਜ਼ਿੰਮੇਵਾਰ ਠਹਿਰਾਉਂਦਾ ਹੈ ਪਰ ਰੂਸ ਸ਼ੁਰੂ ਤੋਂ ਹੀ ਇਸ ਦੋਸ਼ ਨੂੰ ਨਕਾਰਦਾ ਰਿਹਾ ਹੈ। ਗ੍ਰਹਿ ਮੰਤਰੀ ਸਾਜਿਦ ਜਾਵਿਦ ਨੇ ਐਤਵਾਰ ਨੂੰ ਕਿਹਾ ਕਿ ਜੀ. ਆਰ. ਯੂ. ਨੂੰ ਰੂਸ ਸਰਕਾਰ ਦੇ ਉੱਚ ਪੱਧਰ ਤੋਂ ਆਦੇਸ਼ ਮਿਲਦੇ ਹਨ। ਜਾਵਿਦ ਨੇ ਸਵੀਕਾਰ ਕੀਤਾ ਕਿ ਇਹ ਦੋਵੇਂ ਵਿਅਕਤੀ ਬ੍ਰਿਟੇਨ ਦੀ ਪਹੁੰਚ ਤੋਂ ਬਾਹਰ ਹਨ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਖਿਆ ਕਿ ਜੇਕਰ ਉਹ ਦੋਵੇਂ ਕਦੇ ਵੀ ਰੂਸ ਤੋਂ ਬਾਹਰ ਨਿਕਲਦੇ ਹਨ ਤਾਂ ਬ੍ਰਿਟੇਨ ਅਤੇ ਉਨ੍ਹਾਂ ਸਹਿਯੋਗੀ ਦੋਹਾਂ ਏਜੰਟਾਂ ਨੂੰ ਗ੍ਰਿਫਤਾਰ ਕਰ ਲੈਣਗੇ ਅਤੇ ਸਜ਼ਾ ਲਈ ਪੇਸ਼ ਕਰਨਗੇ।


Related News