UK ਦੀ 9ਵੀਂ ਨੈਸ਼ਨਲ ਗਤਕਾ ਚੈਂਪੀਅਨਸ਼ਿਪ ਦਮਦਮੀ ਟਕਸਾਲ ਏ ਡਰਬੀ ਨੇ ਜਿੱਤੀ

Sunday, Sep 03, 2023 - 10:38 AM (IST)

UK ਦੀ 9ਵੀਂ ਨੈਸ਼ਨਲ ਗਤਕਾ ਚੈਂਪੀਅਨਸ਼ਿਪ ਦਮਦਮੀ ਟਕਸਾਲ ਏ ਡਰਬੀ ਨੇ ਜਿੱਤੀ

ਲੰਡਨ (ਸਰਬਜੀਤ ਸਿੰਘ ਬਨੂੜ)- ਦਮਦਮੀ ਟਕਸਾਲ ਏ ਡਰਬੀ ਨੇ ਯੂ.ਕੇ ਦੀ 9ਵੀਂ ਨੈਸ਼ਨਲ ਗਤਕਾ ਚੈਂਪੀਅਨਸ਼ਿਪ 'ਤੇ ਕਬਜ਼ਾ ਕਰ ਲਿਆ ਹੈ।  ਗਤਕਾ ਫੈਡਰੇ਼ਸ਼ਨ ਯੂ.ਕੇ ਤੇ ਗੁਰਦੁਆਰਾ ਨਾਨਕਸਰ ਗਰੀਬ ਨਿਵਾਜ਼ ਹੇਜ਼ ਦੇ ਸਹਿਯੋਗ ਨਾਲ ਚੈਂਪੀਅਨਸ਼ਿਪ ਗੁਰਦੁਆਰਾ ਸਾਹਿਬ ਦੇ ਗਰਾਉਡਾਂ ਵਿੱਚ ਹੋਈ। ਗਤਕਾ ਚੈਂਪੀਅਨਸ਼ਿਪ ਵਿੱਚ ਇੰਗਲੈਂਡ ਦੀਆਂ ਲੜਕੇ-ਲੜਕੀਆਂ ਦੇ  ਵੱਖ-ਵੱਖ 10 ਗਤਕਾ ਅਖਾੜੇ ਗ੍ਰੈਵਜੈਡ, ਸਾਊਥਹੈਪਟਨ, ਕਵੈਂਟਰੀ, ਮੈਨਚੈਸਟਰ, ਸਾਊਥਾਲ, ਡਰਬੀ ਤੋਂ ਤਿਆਰ ਬਰ ਤਿਆਰ ਹੋ ਕੇ ਪਹੁੰਚੇ ਹੋਏ ਸਨ। ਵੱਖ-ਵੱਖ ਮੁਕਾਬਲਿਆਂ ਤੋਂ ਬਾਅਦ  ਗਤਕਾ ਚੈਂਪੀਅਨਸ਼ਿਪ ਦਾ ਫਾਈਨਲ ਤੇ ਫਸਵਾਂ ਮੁਕਾਬਲਾ ਦਮਦਮੀ ਟਕਸਾਲ ਏ ਡਰਬੀ ਤੇ ਬਾਬਾ ਫਤਹਿ ਸਿੰਘ ਲੈਟਿੰਨ ਵਿਚਾਲੇ ਹੋਇਆ। ਦਮਦਮੀ ਟਕਸਾਲ ਏ ਡਰਬੀ ਨੇ ਬਾਬਾ ਫਤਹਿ ਸਿੰਘ ਲੈਟਿੰਨ 'ਤੇ ਜਿੱਤ ਪ੍ਰਾਪਤ ਕਰ ਕੇ ਨੌਵੀਂ ਗਤਕਾ ਚੈਂਪੀਅਨਸ਼ਿਪ ਜਿੱਤ ਲਈ। 

PunjabKesari

PunjabKesari

ਇਸ ਚੈਂਪੀਅਨਸ਼ਿਪ ਵਿੱਚ ਨੌਜਵਾਨ ਬੱਚੇ-ਬੱਚੀਆਂ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਵੇਖੇ ਗਏ। ਸਿੱਖ ਧਰਮ ਵਿੱਚ ਗਤਕਾ ਖੇਡਣ ਦੀ ਕਲਾ ਮੁੱਢ ਤੋਂ ਪ੍ਰਚਲਿਤ ਹੈ। ਇਸ ਮੌਕੇ ਚਾਹ-ਪਾਣੀ ਤੇ ਲੰਗਰ ਦਾ ਖ਼ਾਸ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਐਮ.ਪੀ ਸੰਤ ਬਲਬੀਰ ਸਿੰਘ ਸੀਚੇਵਾਲ, ਜੁਆਇੰਟ ਡਾਇਰੈਕਟਰ ਪ੍ਰੈੱਸ ਵਿਜੀਲੈਸ ਬਿਊਰੋ ਪੰਜਾਬ ਸ. ਹਰਜੀਤ ਸਿੰਘ ਗਰੇਵਾਲ, ਐਮ.ਪੀ ਸ. ਤਨਮਨਜੀਤ ਸਿੰਘ ਢੇਸੀ ਕੌਂਸਲਰ ਜਗਜੀਤ ਸਿੰਘ, ਡਾ. ਉਂਕਾਰ ਸਿੰਘ ਸਹੋਤਾ, ਸਰਬਜੀਤ ਸਿੰਘ ਗਰੇਵਾਲ ਨੇ ਜੇਤੂ ਟੀਮ ਨੂੰ ਟਰਾਫ਼ੀ, ਮੈਡਲ ਤੇ ਨਰਦ ਇਨਾਮ ਦੇ ਕੇ ਨਿਵਾਜਿਆ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ : ਹਾਈ ਸਕੂਲ 'ਚ ਫੁੱਟਬਾਲ ਮੈਚ ਦੌਰਾਨ ਗੋਲੀਬਾਰੀ, ਇੱਕ ਵਿਦਿਆਰਥੀ ਦੀ ਮੌਤ (ਤਸਵੀਰਾਂ)

ਇਸ ਮੌਕੇ ਹੋਰਨਾਂ ਤੋਂ ਇਲਾਵਾ ਐਮ.ਪੀ ਵਰਿੰਦਰ ਸ਼ਰਮਾ, ਸਤਿਕਾਰਯੋਗ ਗਜਿੰਦਰ ਸਿੰਘ ਖਾਲਸਾ, ਸਾਹਿਬ ਸਿੰਘ ਢੇਸੀ, ਪਰਮਿੰਦਰ ਸਿੰਘ ਸਿੱਧੂ, ਭਗਵਾਨ ਸਿੰਘ ਜੌਹਲ, ਕੌਂਸਲਰ ਰਾਜੂ ਸੰਸਾਰਪੁਰੀ, ਰਜਿੰਦਰ ਸਿੰਘ ਪੁਰੇਵਾਲ, ਰਣਜੀਤ ਸਿੰਘ ਰਾਣਾ, ਅਜੈਬ ਸਿੰਘ ਪਰਵਾਰ, ਦਲਬੀਰ ਸਿੰਘ ਗਿੱਲ, ਅਜੈਬ ਸਿੰਘ ਗਰਚਾ, ਮਨਜੀਤ ਸਿੰਘ ਸਾਲਾਪੁਰੀ, ਮਿਸਟਰ ਅਲੀ, ਬਲਬੀਰ ਸਿੰਘ ਗਿੱਲ, ਦਵਿੰਦਰ ਸਿੰਘ ਪਤਾਰਾ, ਸੰਤੋਖ ਸਿੰਘ ਢੇਸੀ, ਪਰਮਿੰਦਰ ਸਿੰਘ ਢਿੱਲੋਂ, ਰਵਿੰਦਰ ਸਿੰਘ ਖਹਿਰਾ, ਹਰਮਨ ਸਿੰਘ ਜੌਹਲ ਨੇ ਵੀ ਹਾਜ਼ਰੀ ਭਰੀ। ਇਸ ਮੌਕੇ ਵੱਖ ਟੀ ਵੀ ਚੈਨਲਾਂ ਤੋਂ ਇਲਾਵਾ ਜਗਬਾਣੀ ਅਦਾਰੇ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।  ਗਤਕਾ ਫੈਡਰੇ਼ਸ਼ਨ ਯੂ.ਕੇ ਚੈਅਰਮੈਨ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਸਮੂਹ ਗਤਕਾ ਅਖਾੜਿਆਂ ਸਮੇਤ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਸਨਮਾਨਿਤ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News