ਲੰਡਨ ''ਚ ਰੈਸਟੋਰੈਂਟ ਮਾਲਕ ਨੂੰ ਤਾਲਾਬੰਦੀ ਨਿਯਮ ਤੋੜਨ ''ਤੇ 10,000 ਪੌਂਡ ਜੁਰਮਾਨਾ

Sunday, Jan 31, 2021 - 04:03 PM (IST)

ਲੰਡਨ ''ਚ ਰੈਸਟੋਰੈਂਟ ਮਾਲਕ ਨੂੰ ਤਾਲਾਬੰਦੀ ਨਿਯਮ ਤੋੜਨ ''ਤੇ 10,000 ਪੌਂਡ ਜੁਰਮਾਨਾ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਕੋਰੋਨਾ ਵਾਇਰਸ ਤਾਲਾਬੰਦੀ ਕਾਰਨ ਰੈਸਟੋਰੈਂਟ, ਹੋਟਲਾਂ ਆਦਿ ਵਿੱਚ ਸਮੂਹਿਕ ਪਾਰਟੀਆਂ ਕਰਨ 'ਤੇ ਪਾਬੰਦੀ ਹੈ। ਅਜਿਹਾ ਕਰਨ 'ਤੇ ਪ੍ਰਸ਼ਾਸਨ ਵੱਲੋਂ ਭਾਰੀ ਜੁਰਮਾਨਾ ਵੀ ਲਗਾਇਆ ਜਾਂਦਾ ਹੈ। ਅਜਿਹੇ ਹੀ ਇੱਕ ਮਾਮਲੇ ਵਿੱਚ ਦੱਖਣ-ਪੱਛਮੀ ਲੰਡਨ ਦੇ ਪਿਆਨੋ ਨਾਮਕ ਇੱਕ ਰੈਸਟੋਰੈਂਟ ਦੇ ਮਾਲਕ ਨੂੰ ਗੈਰਕਾਨੂੰਨੀ ਪਾਰਟੀ ਦੀ ਮੇਜ਼ਬਾਨੀ ਕਰਨ ਲਈ 10000 ਪੌਂਡ ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਪੜ੍ਹੋ ਇਹ ਅਹਿਮ ਖਬਰ- ਡੌਮਨਿਕ ਰਾਬ ਨੂੰ ਮਨੁੱਖੀ ਅਧਿਕਾਰ ਸੰਗਠਨ ਰਿਪੀਵ ਵਲੋਂ ਜੱਗੀ ਜੌਹਲ ਦੀ ਰਿਹਾਈ ਲਈ ਅਪੀਲ

ਇਸ ਸੰਬੰਧੀ ਲੰਡਨ ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਧਿਕਾਰੀਆਂ ਨੇ ਇਸ ਰੈਸਟੋਰੈਂਟ ਵਿੱਚ ਨਿਯਮਾਂ ਦੀ ਉਲੰਘਣਾ ਕਰਦਿਆਂ ਆਯੋਜਿਤ ਕੀਤੀ ਪਾਰਟੀ ਦੀ ਸੂਚਨਾ ਮਿਲਦਿਆਂ ਸ਼ੁੱਕਰਵਾਰ ਰਾਤ 10.38 ਵਜੇ ਚਿਸਵਿਕ ਖੇਤਰ ਵਿੱਚ ਕਾਰਵਾਈ ਕੀਤੀ। ਅਧਿਕਾਰੀਆਂ ਅਨੁਸਾਰ ਰੈਸਟੋਰੈਂਟ ਅੰਦਰ 30 ਤੋਂ ਵੱਧ ਲੋਕ ਇਕੱਠੇ ਸਨ, ਜਿਨ੍ਹਾਂ ਵਿਚੋਂ ਕੁਝ ਪੁਲਸ ਦੇ ਆਉਣ 'ਤੇ ਭੱਜ ਗਏ ਸਨ। ਇਸ ਦੌਰਾਨ ਰੈਸਟੋਰੈਂਟ ਦੇ ਅੰਦਰ ਮੌਜੂਦ 15 ਲੋਕਾਂ ਨੂੰ ਜ਼ੁਰਮਾਨੇ ਦੇ ਨੋਟਿਸ ਦੇਣ ਦੇ ਨਾਲ ਮਾਲਕ ਨੂੰ 10,000 ਪੌਂਡ ਤੱਕ ਦਾ ਜੁਰਮਾਨਾ ਕੀਤਾ ਗਿਆ।

ਨੋਟ- ਯੂਕੇ ਵਿਚ ਤਾਲਾਬੰਦੀ ਨਿਯਮ ਤੋੜਨ 'ਤੇ ਰੈਸਟੋਰੈਂਟ ਮਾਲਕ ਨੂੰ ਜੁਰਮਾਨਾ, ਖ਼ਬਰ ਬਾਰੇ ਆਪਣੀ ਰਾਏ ਕੁਮੈਂਟ ਬਾਕਸ ਵਿਚ ਦੱਸੋ।
 


author

Vandana

Content Editor

Related News