ਯੂਕੇ ''ਚ ਤਕਰੀਬਨ 153 ਸਾਲਾਂ ਬਾਅਦ ਦਿਸੀ ਮਿਸਰ ਦੀ ਦੁਰਲੱਭ ਗਿਰਝ
Wednesday, Jun 16, 2021 - 03:35 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਦੁਨੀਆ ਭਰ ਵਿੱਚ ਗਿਰਝਾਂ ਦੀਆਂ ਜ਼ਿਆਦਾਤਰ ਪ੍ਰਜਾਤੀਆਂ ਲੁਪਤ ਹੋ ਰਹੀਆਂ ਹਨ। ਦੇਸ਼ ਮਿਸਰ ਨਾਲ ਸਬੰਧਿਤ ਗਿਰਝ ਦੀ ਇੱਕ ਦੁਰਲੱਭ ਪ੍ਰਜਾਤੀ ਨੂੰ ਯੂਕੇ ਦੇ ਆਈਲਜ਼ ਆਫ ਸਿਲੀ ਵਿੱਚ ਤਕਰੀਬਨ 150 ਸਾਲਾਂ ਬਾਅਦ ਪਹਿਲੀ ਵਾਰ ਵੇਖਿਆ ਗਿਆ ਹੈ। ਸ਼ਿਕਾਰ ਲਈ ਪ੍ਰਸਿੱਧ ਇਸ ਚਮਕਦਾਰ ਪੀਲੇ ਚਿਹਰੇ ਵਾਲੀ ਗਿਰਝ ਨੂੰ ਸੋਮਵਾਰ ਨੂੰ ਪਹਿਲੀ ਵਾਰ ਸੇਂਟ ਮੈਰੀਜ ਵਿਖੇ ਪੈਨਨੀਸ ਹੈਡ ਉੱਤੇ ਉੱਡਦੇ ਹੋਏ ਵੇਖਿਆ ਗਿਆ ਹੈ। ਫਿਰ ਇਹ ਟ੍ਰੇਸਕੋ ਵੱਲ ਚਲਿਆ ਗਿਆ।
ਯੂਕੇ ਵਿੱਚ 150 ਤੋਂ ਵਧੇਰੇ ਸਾਲਾਂ ਵਿੱਚ ਪ੍ਰਜਾਤੀ ਵੇਖੀ ਗਈ ਹੈ ਅਤੇ ਸਿਰਫ ਤੀਜੀ ਵਾਰ ਹੀ ਇਸਦੀ ਆਮਦ ਦਰਜ ਕੀਤੀ ਗਈ ਹੈ।ਇਸ ਤੋਂ ਪਹਿਲਾਂ ਦੋ ਵਾਰ ਇਸ ਪ੍ਰਜਾਤੀ ਦੀ ਗਿਰਝ ਨੂੰ 1825 ਅਤੇ 1868 ਵਿੱਚ ਦੇਖਿਆ ਗਿਆ ਸੀ। ਵਿਲ ਵੈਗਸਟਾਫ, ਜੋ ਟ੍ਰੇਸਕੋ ਟਾਪੂ 'ਤੇ ਇਕ ਪੰਛੀ ਦੌਰੇ ਦੇ ਸਮੂਹ ਦੀ ਅਗਵਾਈ ਕਰ ਰਿਹਾ ਸੀ, ਗਿਰਝ ਦੀਆਂ ਕੁੱਝ ਫੋਟੋਆਂ ਖਿੱਚਣ ਵਿਚ ਕਾਮਯਾਬ ਰਿਹਾ ਹੈ। ਹੁਣ ਇਸ ਪ੍ਰਜਾਤੀ ਦੀ ਪਛਾਣ ਬ੍ਰਿਟਿਸ਼ ਬਰਡ ਰੇਅਰਟੀ ਕਮੇਟੀ ਦੁਆਰਾ ਕੀਤੀ ਜਾਵੇਗੀ ਅਤੇ ਫਿਰ ਬ੍ਰਿਟਿਸ਼ ਓਰਨੀਥੋਲੋਜਿਸਟ ਯੂਨੀਅਨ ਰਿਕਾਰਡ ਕਮੇਟੀ ਨੂੰ ਭੇਜੀ ਜਾਵੇਗੀ ਜੋ ਇਸਦੀ ਪੁਸ਼ਟੀ ਕਰੇਗੀ।
ਪੜ੍ਹੋ ਇਹ ਅਹਿਮ ਖਬਰ - ਕੈਨੇਡਾ: ਵਿਰੋਧੀ ਧਿਰ ਨੇ ਹਰਜੀਤ ਸਿੰਘ ਸੱਜਣ ਨੂੰ ਬਰਖਾਸਤ ਕਰਨ ਦੀ ਕੀਤੀ ਮੰਗ
ਬਰਡ ਲਾਈਫ ਇੰਟਰਨੈਸ਼ਨਲ ਦੇ ਅਨੁਸਾਰ ਦੁਨੀਆ ਵਿੱਚ ਸਿਰਫ 12,000 ਅਤੇ 38,000 ਦੇ ਵਿਚਕਾਰ ਮਿਸਰ ਦੇ ਗਿਰਝ ਬਚੇ ਹਨ। ਇਹ ਆਮ ਤੌਰ 'ਤੇ ਦੱਖਣੀ ਯੂਰਪ, ਉੱਤਰੀ ਅਫਰੀਕਾ ਅਤੇ ਦੱਖਣੀ ਪੱਛਮੀ ਏਸ਼ੀਆ ਵਿੱਚ ਪਾਏ ਜਾਂਦੇ ਹਨ ਜਦਕਿ ਆਈਲਜ਼ ਆਫ ਸਿਲੀ 'ਤੇ ਮਿਸਰ ਦਾ ਇਹ ਗਿਰਝ ਉੱਤਰੀ ਫਰਾਂਸ ਤੋਂ ਆਇਆ ਹੋਇਆ ਮੰਨਿਆ ਜਾਂਦਾ ਹੈ।