ਯੂਕੇ: ਨਵੀਆਂ ਕਾਰਾਂ ਦੀ ਕਮੀ ਕਾਰਨ ਵਰਤੀਆਂ ਹੋਈਆਂ ਕਾਰਾਂ ਦੀ ਵਿਕਰੀ ''ਚ ਹੋ ਰਿਹੈ ਵਾਧਾ

Tuesday, Aug 10, 2021 - 04:21 PM (IST)

ਯੂਕੇ: ਨਵੀਆਂ ਕਾਰਾਂ ਦੀ ਕਮੀ ਕਾਰਨ ਵਰਤੀਆਂ ਹੋਈਆਂ ਕਾਰਾਂ ਦੀ ਵਿਕਰੀ ''ਚ ਹੋ ਰਿਹੈ ਵਾਧਾ

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਯੂਕੇ ਵਿਚ ਕੋਰੋਨਾ ਵਾਇਰਸ ਪਾਬੰਦੀਆਂ ਅਤੇ ਕਾਰ ਉਤਪਾਦਨ ਕੰਪਨੀਆਂ ਵਿਚ ਕਾਮਿਆਂ ਦੀ ਘਾਟ ਕਾਰਨ ਨਵੀਆਂ ਕਾਰਾਂ ਦੇ ਉਤਪਾਦਨ ਵਿਚ ਕਮੀ ਆਈ ਹੈ। ਇਸ ਕਰਕੇ ਯੂਕੇ ਵਿਚ ਸੈਕਿੰਡ-ਹੈਂਡ ਕਾਰਾਂ ਦੀ ਵਿਕਰੀ ਪਿਛਲੇ ਕੁੱਝ ਮਹੀਨਿਆਂ ਵਿਚ ਕੋਰੋਨਾ ਵਾਇਰਸ ਪਾਬੰਦੀਆਂ ਨੂੰ ਸੌਖਾ ਅਤੇ ਨਵੇਂ ਮਾਡਲਾਂ ਦੀ ਘਾਟ ਕਾਰਨ ਦੁੱਗਣੀ ਤੋਂ ਵੱਧ ਗਈ ਹੈ।

ਸੋਸਾਇਟੀ ਆਫ਼ ਮੋਟਰ ਮੈਨੂਫੈਕਚਰਰਜ਼ ਐਂਡ ਟਰੇਡਰਜ਼ (ਐੱਸ. ਐੱਮ. ਐੱਮ. ਟੀ.) ਨੇ ਜਾਣਕਾਰੀ ਦਿੱਤੀ ਕਿ ਵਰਤੀਆਂ ਗਈਆਂ ਕਾਰਾਂ ਦੇ ਬਾਜ਼ਾਰ ਵਿਚ 108.6% ਦਾ ਵਾਧਾ ਹੋਇਆ ਹੈ, ਜਿਸ ਤਹਿਤ 2.2 ਮਿਲੀਅਨ ਤੋਂ ਵੱਧ ਵਾਹਨਾਂ ਨੇ ਮਾਲਕ ਬਦਲੇ ਹਨ। ਇਸ ਤੋਂ ਇਲਾਵਾ, ਵਧਦੀ ਮੰਗ ਕਾਰਨ ਵੀ ਪੁਰਾਣੀਆਂ ਵਰਤੀਆਂ ਕਾਰਾਂ ਦੀ ਵਿਕਰੀ ਵਿਚ ਵਾਧਾ ਹੋਇਆ ਹੈ। ਐੱਸ. ਐੱਮ. ਐੱਮ. ਟੀ. ਅਨੁਸਾਰ ਕਾਰਾਂ ਦੀ ਵਿਕਰੀ ਵਿਚ ਵਾਧੇ ਦੇ ਸਬੰਧ ਵਿਚ ਫੋਰਡ, ਵੌਕਸਹਾਲ ਕੋਰਸਾ, ਫੋਰਡ ਫੋਕਸ ਅਤੇ ਵੋਲਕਸਵੈਗਨ ਗੋਲਫਸ ਸਭ ਤੋਂ ਮਸ਼ਹੂਰ ਮਾਡਲ ਸਨ, ਜਿਨ੍ਹਾਂ ਵਿਚ ਕਾਲੇ, ਚਾਂਦੀ, ਨੀਲੇ ਅਤੇ ਸਲੇਟੀ ਰੰਗਾਂ ਨੂੰ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਇਸ ਰੁਝਾਨ ਕਰਕੇ ਪੁਰਾਣੀਆਂ ਕਾਰਾਂ ਦੇ ਮੁੱਲ ਵਿਚ ਵੀ ਵਾਧਾ ਦਰਜ ਕੀਤਾ ਜਾ ਰਿਹਾ ਹੈ।


author

cherry

Content Editor

Related News