ਬ੍ਰਿਟੇਨ ''ਚ ਕੋਵਿਡ-19 ਟੈਸਟਾਂ ਨੂੰ ਤੇਜ਼ ਕਰਨ ਲਈ ਸਥਾਪਿਤ ਹੋਣਗੀਆਂ ''ਮੈਗਾ ਲੈਬਜ਼''

11/16/2020 1:49:52 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਕੋਰੋਨਾ ਮਹਾਮਾਰੀ ਦੀ ਲਾਗ ਨੂੰ ਰੋਕਣ ਲਈ ਇਸ ਦਾ ਟੈਸਟ ਹੋਣਾ ਬਹੁਤ ਜਰੂਰੀ ਹੈ। ਜਿਸ ਨਾਲ ਅਗਲੀਆਂ ਸਾਵਧਾਨੀਆਂ ਵਰਤੀਆਂ ਜਾ ਸਕਦੀਆਂ ਹਨ। ਯੂਕੇ ਸਰਕਾਰ ਮੁਤਾਬਕ, ਦੇਸ਼ ਵਿੱਚ ਵਾਇਰਸ ਨੂੰ ਮਾਤ ਦੇਣ ਲਈ 2021 ਦੇ ਸ਼ੁਰੂ ਵਿੱਚ ਦੋ ਨਵੀਆਂ "ਮੈਗਾ ਲੈਬਜ਼" ਖੁੱਲ੍ਹਣਗੀਆਂ ਤਾਂ ਜੋ ਰੋਜ਼ਾਨਾ ਦੀ ਕੋਰੋਨਾਵਾਇਰਸ ਟੈਸਟਿੰਗ ਸਮਰੱਥਾ ਨੂੰ ਦੁੱਗਣਾ ਕੀਤਾ ਜਾ ਸਕੇ। 

ਇਹ ਨਵੀਆਂ ਲੈਬਾਰਟਰੀਆਂ ਟੈਸਟਿੰਗ ਸਮਰੱਥਾ ਵਿੱਚ 600,000 ਤੱਕ ਦਾ ਵਾਧਾ ਕਰਨਗੀਆਂ। ਇਹਨਾਂ ਵਿੱਚੋਂ ਇੱਕ ਮਿਡਲੈਂਡਜ਼ ਵਿੱਚ ਲੈਮਿੰਗਟਨ ਸਪਾ ਅਤੇ ਇੱਕ ਸਕਾਟਲੈਂਡ ਵਿੱਚ ਹੋਵੇਗੀ, ਜਿਸ ਦੇ ਸਥਾਨ ਦੀ ਅਜ਼ੇ ਪੁਸ਼ਟੀ ਨਹੀ ਕੀਤੀ ਗਈ ਹੈ। ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਦੇਸ਼ ਦੀ ਮੌਜੂਦਾ ਸਮਰੱਥਾ ਲਗਭਗ 519,000 ਹੈ ਪਰ ਅਸਲ ਵਿੱਚ ਪ੍ਰਕਿਰਿਆ ਕੀਤੇ ਟੈਸਟਾਂ ਦੀ ਗਿਣਤੀ ਘੱਟ ਹੈ। ਮਹਾਮਾਰੀ 'ਤੇ ਕੰਟਰੋਲ ਕਰਨ ਲਈ ਟੈਸਟਿੰਗ ਨੂੰ ਇਕ ਮਹੱਤਵਪੂਰਣ ਢੰਗ ਮੰਨਿਆ ਜਾਂਦਾ ਹੈ ਪਰ ਸਰਕਾਰ ਦੇ ਸਿਸਟਮ ਨੇ ਮਹਾਮਾਰੀ ਦੌਰਾਨ ਇਸ ਸੰਬੰਧੀ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਹੈ। 

ਪੜ੍ਹੋ ਇਹ ਅਹਿਮ ਖਬਰ- ਸਪੇਸਐਕਸ ਨੇ ਚਾਰ ਪੁਲਾੜ ਯਾਤਰੀ ਭੇਜੇ ਅੰਤਰਰਾਸ਼ਟਰੀ ਸਪੇਸ ਸਟੇਸ਼ਨ 

ਇਹਨਾਂ ਦੋ ਨਵੀਆਂ "ਮੈਗਾ ਲੈਬਜ਼" ਦੀ ਘੋਸ਼ਣਾ ਕਰਦਿਆਂ, ਸਰਕਾਰ ਨੇ ਕਿਹਾ ਕਿ ਉਹ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਨਵੀਂ ਤਕਨਾਲੋਜੀ ਦੀ ਵਰਤੋਂ ਵੀ ਕਰਨਗੇ। ਇਸ ਦੇ ਨਾਲ ਹੀ ਇਹ ਸਾਈਟਾਂ ਲਗਭੱਗ 4,000 ਨੌਕਰੀਆਂ ਵੀ ਪੈਦਾ ਕਰਨਗੀਆਂ। ਜਿਕਰਯੋਗ ਹੈ ਕਿ ਯੂਕੇ ਸਰਕਾਰ ਨੇ ਐਤਵਾਰ ਨੂੰ 24,962 ਹੋਰ ਕੋਵਿਡ ਮਾਮਲਿਆਂ ਦੇ ਨਾਲ 168 ਹੋਰ ਮੌਤਾਂ ਦੀ ਪੁਸ਼ਟੀ ਕੀਤੀ ਹੈ ਜਿਸ ਨਾਲ ਯੂਕੇ ਵਿੱਚ ਮੌਤਾਂ ਦੀ ਗਿਣਤੀ 51,934 ਹੋ ਗਈ ਹੈ।

ਪੜ੍ਹੋ ਇਹ ਅਹਿਮ ਖਬਰ- ਯੂ.ਏ.ਈ. ਦਾ ਵੱਡਾ ਐਲਾਨ, ਵਿਦੇਸ਼ੀ ਪੇਸ਼ੇਵਰਾਂ ਲਈ 10 ਸਾਲ ਦਾ ਗੋਲਡਨ ਵੀਜ਼ਾ ਜਾਰੀ


Vandana

Content Editor

Related News