ਯੂ. ਕੇ. : ਬਲੈਕਪੂਲ ’ਚ ਫੁੱਟਬਾਲ ਖੇਡਦੇ ਬੱਚੇ ਦੀ ਆਸਮਾਨੀ ਬਿਜਲੀ ਨੇ ਲਈ ਜਾਨ

Wednesday, May 12, 2021 - 12:08 PM (IST)

ਯੂ. ਕੇ. : ਬਲੈਕਪੂਲ ’ਚ ਫੁੱਟਬਾਲ ਖੇਡਦੇ ਬੱਚੇ ਦੀ ਆਸਮਾਨੀ ਬਿਜਲੀ ਨੇ ਲਈ ਜਾਨ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-ਯੂ. ਕੇ. ’ਚ ਆਸਮਾਨੀ ਬਿਜਲੀ ਨੇ ਇੱਕ 9 ਸਾਲਾ ਬੱਚੇ ਉੱਪਰ ਆਪਣਾ ਕਹਿਰ ਢਾਹਿਆ ਹੈ। ਲੈਂਕਾਸ਼ਾਇਰ ਦੇ ਬਲੈਕਪੂਲ ’ਚ ਫੁੱਟਬਾਲ ਦੇ ਮੈਦਾਨ ’ਚ ਖੇਡਣ ਦੌਰਾਨ ਇੱਕ ਨੌਂ ਸਾਲਾ ਲੜਕੇ ਦੀ ਸ਼ਾਮ ਦੇ ਤਕਰੀਬਨ 5 ਵਜੇ ਅਚਾਨਕ ਆਏ ਤੂਫਾਨ ਕਾਰਨ ਅਸਮਾਨੀ ਬਿਜਲੀ ਡਿੱਗਣ ਨਾਲ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਨੇ ਲੜਕੇ ਨੂੰ ਗੰਭੀਰ ਰੂਪ ’ਚ ਹਸਪਤਾਲ ਪਹੁੰਚਾਇਆ ਪਰ ਥੋੜ੍ਹੀ ਦੇਰ ਬਾਅਦ ਉਸ ਦੀ ਮੌਤ ਹੋ ਗਈ। ਲੈਂਕਾਸ਼ਾਇਰ ਪੁਲਸ ਵਿਭਾਗ ਅਨੁਸਾਰ ਇਸ ਹਾਦਸੇ ਬਾਰੇ ਪੁੱਛਗਿੱਛ ਜਾਰੀ ਹੈ ਪਰ ਇਸ ਘਟਨਾ ਅਸਮਾਨੀ ਬਿਜਲੀ ਨਾਲ ਵਾਪਰੀ ਹੈ।

PunjabKesari

ਸਪਿਰਟ ਆਫ ਯੂਥ ਜੂਨੀਅਰ ਫੁੱਟਬਾਲ ਕਲੱਬ ਨੇ ਦੱਸਿਆ ਕਿ ਉਸ ਸਮੇਂ ਨੌਜਵਾਨ ਲੜਕੇ ਦਾ ਇੱਕ ਨਿੱਜੀ ਕੋਚ ਸੈਸ਼ਨ ਸੀ ਅਤੇ ਕਲੱਬ ਦੇ ਸੈਕਟਰੀ ਡੈਨੀਅਲ ਪੈਕ ਨੇ ਕਿਹਾ ਕਿ ਤਿੰਨ ਟੀਮਾਂ ਨੇ ਸ਼ਾਮ ਨੂੰ ਸਿਖਲਾਈ ਦੇਣੀ ਸੀ ਪਰ ਤੂਫਾਨ ਕਾਰਨ ਸੈਸ਼ਨ ਰੱਦ ਕਰ ਦਿੱਤੇ ਗਏ ਸਨ। ਅਧਿਕਾਰੀਆਂ ਨੇ ਇਸ ਨੂੰ ਇੱਕ ਵਿਨਾਸ਼ਕਾਰੀ ਘਟਨਾ ਦੱਸਦਿਆਂ ਲੜਕੇ ਦੇ ਪਰਿਵਾਰ ਅਤੇ ਦੋਸਤਾਂ ਨਾਲ ਦੁੱਖ ਪ੍ਰਗਟ ਕੀਤਾ ਹੈ। ਇਸ ਹਾਦਸੇ ਤੋਂ ਬਾਅਦ ਪੁਲਸ ਵੱਲੋਂ ਸੁਰੱਖਿਆ ਕਾਰਨਾਂ ਕਰਕੇ ਨੇੜੇ ਦੇ ਖੇਤਰ ਦੀਆਂ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਸਨ।


author

Manoj

Content Editor

Related News