UK: ਲੇਬਰ ਪਾਰਟੀ ਦੀ ਸੰਸਦ ਮੈਂਬਰ ਨੇ ਫਲੈਟ ਖਰੀਦਣ ਲਈ ਕੀਤੀ ਆਪਣੇ ਅਹੁਦੇ ਦੀ ਦੁਰਵਰਤੋਂ

07/24/2021 4:37:30 PM

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਯੂ.ਕੇ. ਵਿਚ ਲੇਬਰ ਪਾਰਟੀ ਦੀ ਇਕ ਸੰਸਦ ਮੈਂਬਰ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਫਲੈਟ ਖਰੀਦਣ ਲੈਣ ਲਈ ਕੀਤੀ ਹੈ। ਇਸ ਮਹਿਲਾ ਸੰਸਦ ਮੈਂਬਰ ਦਾ ਨਾਂ ਅਪਸਾਨਾ ਬੇਗਮ ਹੈ, ਜਿਸ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਇਕ ਫਲੈਟ ਖਰੀਦਣ ਲਈ ਇਕ ਸਥਾਨਕ ਅਥਾਰਟੀ ਨਾਲ ਹਜ਼ਾਰਾਂ ਪੌਂਡ ਦਾ ਸਮਝੌਤਾ ਕੀਤਾ। ਪੂਰਬੀ ਲੰਡਨ ਵਿਚ ਪੌਪਲਰ ਅਤੇ ਲਾਈਮਹਾਊਸ ਦੀ ਸੰਸਦ ਮੈਂਬਰ ਅਪਸਾਨਾ ਬੇਗਮ ਨੇ ਦਾਅਵਾ ਕੀਤਾ ਸੀ ਕਿ ਉਹ ਆਪਣੇ ਪਰਿਵਾਰ ਨਾਲ 'ਭੀੜ ਭਰੀ ਸਥਿਤੀ' ਇਕ ਚਾਰ ਬੈੱਡਰੂਮ ਘਰ ਵਿਚ ਰਹਿ ਰਹੀ ਸੀ । 

ਜਦਕਿ ਸਨਰੇਸਬਰੂਕ ਕ੍ਰਾਊਨ ਕੋਰਟ ਅਨੁਸਾਰ 31 ਸਾਲਾ ਸੰਸਦ ਮੈਂਬਰ ਸਥਾਨਕ ਪ੍ਰੀਸ਼ਦ ਦੇ ਨਾਲ ਕੰਮ ਕਰਨ ਵਾਲੇ ਇਕ ਸਮੂਹ ਵਿਚ ਇਕ ਸਾਬਕਾ ਹਾਊਸਿੰਗ ਅਧਿਕਾਰੀ ਸੀ ਅਤੇ ਇਸ ਕਾਰਨ ਉਸ ਨੂੰ ਸਿਸਟਮ ਦੀ ਚੰਗੀ ਸਮਝ ਸੀ। ਉਸਨੇ ਚਾਰ ਮਹੀਨਿਆਂ ਤੋਂ ਘੱਟ ਸਮੇਂ ਵਿਚ ਇਕ ਸਮਾਜਿਕ ਰਿਹਾਇਸ਼ੀ ਫਲੈਟ ਨੂੰ ਸਫਲਤਾਪੂਰਵਕ ਪ੍ਰਾਪਤ ਕੀਤਾ, ਜਦਕਿ ਇਸ ਲਈ ਤਕਰੀਬਨ ਔਸਤਨ 3 ਸਾਲ ਦਾ ਸਮਾਂ ਲੱਗਦਾ ਹੈ।

ਦਸੰਬਰ 2019 ਵਿਚ ਸੰਸਦ ਮੈਂਬਰ ਵਜੋਂ ਚੁਣੀ ਗਈ ਬੇਗਮ ਨੇ ਧੋਖਾਧੜੀ ਦੇ ਤਿੰਨ ਮਾਮਲਿਆਂ ਤੋਂ ਇਨਕਾਰ ਕੀਤਾ ਹੈ। ਇਹ ਘਟਨਾਵਾਂ ਜਨਵਰੀ 2013 ਅਤੇ ਮਾਰਚ 2016 ਦੇ ਦੌਰ ਨਾਲ ਸਬੰਧਤ ਹਨ, ਜਿਸ ਵਿਚ ਲੰਡਨ ਬੋਰੋ ਆਫ ਟਾਵਰ ਹੈਮਲੇਟਸ ਦੇ ਹਾਊਸਿੰਗ ਨੇ ਬੇਗਮ 'ਤੇ ਤਕਰੀਬਨ 64,000 ਪੌਂਡ ਕਿਰਾਏ ਸਬੰਧੀ ਦੋਸ਼ ਲਾਇਆ ਸੀ। ਜੁਲਾਈ 2011 ਵਿਚ ਬੇਗਮ ਨੇ ਲੰਡਨ ਬੋਰੋ ਆਫ ਟਾਵਰ ਹੈਮਲੇਟਸ ਲਈ ਸੋਸ਼ਲ ਹਾਊਸਿੰਗ ਰਜਿਸਟਰ ਵਿਚ ਸ਼ਾਮਲ ਹੋਣ ਲਈ ਅਰਜ਼ੀ ਦਿੱਤੀ ਸੀ। ਉਹ 7 ਮਾਰਚ, 2016 ਤੱਕ ਰਜਿਸਟਰ 'ਤੇ ਰਹੀ ਜਦੋਂ ਉਸ ਨੂੰ ਇਕ ਸਟੂਡੀਓ ਫਲੈਟ ਦੀ ਕਿਰਾਏਦਾਰੀ ਦਿੱਤੀ ਗਈ। ਇਸ ਲਈ ਉਸਦੀ ਅਰਜ਼ੀ ਦਾ ਅਧਾਰ ਇਹ ਸੀ ਕਿ ਉਹ ਆਪਣੇ ਪਰਿਵਾਰਕ ਘਰ ਵਿਚ ਭੀੜ ਭਰੀ ਸਥਿਤੀ ਵਿਚ ਰਹਿ ਰਹੀ ਸੀ।


Tanu

Content Editor

Related News