ਬ੍ਰਿਟੇਨ ''ਚ ਹੈਲਥਕੇਅਰ ਅਵਾਰਡ ਜੇਤੂ ਮਹਿਲਾ ਭਾਰਤ ''ਚ ਖੋਲ੍ਹਣਾ ਚਾਹੁੰਦੀ ਹੈ ਮੁੜ ਵਸੇਬਾ ਕੇਂਦਰ

07/15/2018 4:20:28 PM

ਲੰਡਨ (ਭਾਸ਼ਾ)— ਬ੍ਰਿਟੇਨ ਦੀ ਸਰਕਾਰੀ ਸਿਹਤ ਸੇਵਾ (ਐੱਨ.ਐੱਚ.ਐੱਸ.) ਵਿਚ ਮਰੀਜ਼ਾਂ ਦੀ ਦੇਖਭਾਲ ਦੇ ਪੱਧਰ ਨੂੰ ਸੁਧਾਰਨ ਲਈ ਹਾਲ ਹੀ ਵਿਚ ਭਾਰਤੀ ਮੂਲ ਦੀ ਡਾਕਟਰ ਕਸ਼ਮੀਰਾ ਸਾਂਗਲੇ ਨੂੰ ਸਨਮਾਨਿਤ ਕੀਤਾ ਗਿਆ ਸੀ। ਹੁਣ ਭਾਰਤੀ ਮੂਲ ਦੀ ਇਸ ਡਾਕਟਰ ਦਾ ਸੁਪਨਾ ਭਾਰਤ ਵਿਚ ਇਕ ਮੁੜ ਵਸੇਬਾ ਕੇਂਦਰ ਅਤੇ ਮੁੜ-ਰੁਜ਼ਗਾਰ ਕੇਂਦਰ ਦੀ ਸਥਾਪਨਾ ਕਰਨਾ ਹੈ। ਕਸ਼ਮੀਰਾ ਸਾਂਗਲੇ ਨੂੰ ਬੀਤੇ ਮਹੀਨੇ ਰਾਸ਼ਟਰੀ ਸਿਹਤ ਸੇਵਾ ਦੀ 70ਵੀਂ ਵਰ੍ਹੇਗੰਢ 'ਤੇ 'ਵਿੰਡਰੂਸ਼' (Windrush) ਨਾਲ ਸਨਮਾਨਿਤ ਕੀਤਾ ਗਿਆ ਸੀ। 

PunjabKesari
ਸਾਂਗਲੇ ਨੇ ਕਿਹਾ,''ਮੇਰਾ ਸੁਪਨਾ ਭਾਰਤ ਵਿਚ ਰੀੜ੍ਹ ਦੀ ਹੱਡੀ ਦੀ ਸੱਟ ਵਾਲੇ ਮਰੀਜ਼ਾਂ ਅਤੇ ਸੜਕ ਹਾਦਸੇ ਦੇ ਪੀੜਤਾਂ, ਜਿਹੜੇ ਘਰੋਂ ਬਾਹਰ ਨਹੀਂ ਨਿਕਲ ਸਕਦੇ, ਉਨ੍ਹਾਂ ਲਈ ਮੁੜ ਵਸੇਬਾ ਕੇਂਦਰ ਅਤੇ ਮੁੜ-ਰੁਜ਼ਗਾਰ ਕੇਂਦਰ ਦੀ ਸਥਾਪਨਾ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਕੇਂਦਰ ਇਨ੍ਹਾਂ ਮਰੀਜ਼ਾਂ ਨੂੰ ਆਜ਼ਾਦੀ ਪ੍ਰਦਾਨ ਕਰੇਗਾ ਅਤੇ ਰੁਜ਼ਗਾਰ ਹਾਸਲ ਕਰਨ ਵਿਚ ਉਨ੍ਹਾਂ ਦੀ ਮਦਦ ਕਰੇਗਾ। ਇਸ ਨਾਲ ਉਹ ਸਮਾਜ ਨਾਲ ਦੁਬਾਰਾ ਜੁੜ ਸਕਣਗੇ।''


Related News