ਯੂਕੇ: ਮਹਿੰਗਾਈ ਦਰ ''ਚ ਇੱਕ ਦਹਾਕੇ ਤੋਂ ਵੱਧ ਸਮੇਂ ''ਚ ਹੋਇਆ ਸਭ ਤੋਂ ਵੱਧ ਵਾਧਾ

Wednesday, Dec 15, 2021 - 04:17 PM (IST)

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਮੌਜੂਦਾ ਸਮੇਂ ਦੁਨੀਆ ਦੇ ਹਰ ਦੇਸ਼ ਵਿੱਚ ਵੱਧ ਰਹੀ ਮਹਿੰਗਾਈ ਲੋਕਾਂ ਦਾ ਲੱਕ ਤੋੜ ਰਹੀ ਹੈ। ਯੂਕੇ ਵੀ ਮਹਿੰਗਾਈ ਦੀ ਇਸ ਮਾਰ ਤੋਂ ਬਚ ਨਹੀਂ ਸਕਿਆ ਹੈ। ਪੈਟਰੋਲ, ਕੱਪੜਿਆਂ ਅਤੇ ਖਾਣ-ਪੀਣ ਦੀਆਂ ਕੀਮਤਾਂ ਵਿੱਚ ਵਾਧੇ ਨੇ ਯੂਕੇ ਦੀ ਮਹਿੰਗਾਈ ਦਰ ਨੂੰ ਇੱਕ ਦਹਾਕੇ ਤੋਂ ਵੱਧ ਸਮੇਂ ਵਿੱਚ ਇਸ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚਾਇਆ ਹੈ। ਨੈਸ਼ਨਲ ਸਟੈਟਿਸਟਿਕਸ ਦੇ ਦਫ਼ਤਰ ਮੁਤਾਬਕ ਮਹਿੰਗਾਈ ਦੀ ਦਰ ਅਕਤੂਬਰ ਵਿੱਚ 4.2% ਤੋਂ ਵੱਧ ਕੇ ਨਵੰਬਰ ਵਿੱਚ 5.1% ਦਰਜ਼ ਕੀਤੀ ਗਈ ਹੈ। ਆਫਿਸ ਫਾਰ ਨੈਸ਼ਨਲ ਸਟੈਟਿਸਟਿਕਸ (ONS) ਦੇ ਮੁੱਖ ਅਰਥ ਸ਼ਾਸਤਰੀ, ਗ੍ਰਾਂਟ ਫਿਟਜ਼ਨਰ ਨੇ ਦੱਸਿਆ ਕਿ ਕੀਮਤਾਂ ਵਿੱਚ ਵਾਧੇ ਕਾਰਨ ਹਰ ਵਰਗ ਪ੍ਰਭਾਵਿਤ ਹੋਇਆ ਹੈ। 

ਪੜ੍ਹੋ ਇਹ ਅਹਿਮ ਖਬਰ- ਹੈਤੀ 'ਚ ਭਿਆਨਕ ਹਾਦਸਾ, ਈਂਧਣ ਟੈਂਕਰ 'ਚ ਧਮਾਕੇ ਕਾਰਨ 75 ਲੋਕਾਂ ਦੀ ਮੌਤ (ਤਸਵੀਰਾਂ)

ਤੇਲ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ, ਜਿਸ ਨਾਲ ਪੈਟਰੋਲ ਦੀਆਂ ਔਸਤ ਕੀਮਤਾਂ ਪਹਿਲਾਂ ਨਾਲੋਂ ਵੱਧ ਗਈਆਂ ਹਨ। ਕੱਪੜੇ, ਭੋਜਨ ਦੀਆਂ ਕੀਮਤਾਂ ਵਿੱਚ ਵਾਧੇ ਦੇ ਨਾਲ, ਸੈਕਿੰਡ ਹੈਂਡ ਕਾਰਾਂ ਅਤੇ ਤੰਬਾਕੂ ਡਿਊਟੀ ਵਿੱਚ ਵਾਧੇ ਨੇ ਵੀ ਇਸ ਮਹੀਨੇ ਮਹਿੰਗਾਈ ਨੂੰ ਵਧਾਉਣ ਵਿੱਚ ਮਦਦ ਕੀਤੀ। ਨਵੇਂ ਅੰਕੜਿਆਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਮੁਦਰਾਸਫੀਤੀ ਦੇ ਪ੍ਰਚੂਨ ਮੁੱਲ ਸੂਚਕਾਂਕ ਮਾਪ 30 ਸਾਲਾਂ ਤੋਂ ਵੱਧ ਸਮੇਂ ਲਈ ਇਸ ਦੇ ਉੱਚੇ ਪੱਧਰ 'ਤੇ ਪਹੁੰਚ ਗਏ ਹਨ ਜੋ ਕਿ ਪਿਛਲੇ ਮਹੀਨੇ 7.1% ਤੱਕ ਪਹੁੰਚ ਗਏ।ਅੰਕੜਿਆਂ ਮੁਤਾਬਕ ਪੈਟਰੋਲ ਦੀਆਂ ਕੀਮਤਾਂ ਪਿਛਲੇ ਮਹੀਨੇ ਸਭ ਤੋਂ ਵੱਧ 145.8 ਪ੍ਰਤੀ ਲੀਟਰ ਰਿਕਾਰਡ ਕੀਤੀਆਂ ਗਈਆਂ ਜਦੋਂ ਕਿ ਨਵੀਆਂ ਮੋਟਰਾਂ ਦੀ ਘਾਟ ਕਾਰਨ ਵਰਤੀਆਂ ਗਈਆਂ ਪੁਰਾਣੀਆਂ ਕਾਰਾਂ ਦੀ ਕੀਮਤ ਵੀ ਵੱਧ ਗਈ ਹੈ।

ਪੜ੍ਹੋ ਇਹ ਅਹਿਮ ਖਬਰ -ਮਿਆਂਮਾਰ 'ਤੇ ਨਵੀਆਂ ਅਤੇ ਸਖ਼ਤ ਪਾਬੰਦੀਆਂ ਲਗਾਏਗਾ ਅਮਰੀਕਾ : ਬਲਿੰਕਨ
 


Vandana

Content Editor

Related News