ਬ੍ਰਿਟੇਨ ''ਚ ਨਵੇਂ ਲਾਕਡਾਊਨ ਨਿਯਮਾਂ ਤਹਿਤ ਜੁਰਮਾਨੇ £100 ਤੱਕ ਵਧਣਗੇ

05/11/2020 6:11:32 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ, ਸੰਜੀਵ ਭਨੋਟ): ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੁਆਰਾ ਤੈਅ ਕੀਤੀ ਗਈ ਨਵੀਂ ਤਾਲਾਬੰਦੀ ਯੋਜਨਾ ਤਹਿਤ ਕੋਰੋਨਵਾਇਰਸ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਲਈ ਜੁਰਮਾਨੇ £60 ਤੋਂ £100 ਹੋ ਜਾਣ ਦੀ ਗੱਲ ਕਹੀ ਗਈ ਹੈ। ਜੇਕਰ 14 ਦਿਨਾਂ ਦੇ ਅੰਦਰ-ਅੰਦਰ ਨਿਰਧਾਰਤ ਜ਼ੁਰਮਾਨੇ ਦੇ ਨੋਟਿਸ ਦਾ ਭੁਗਤਾਨ ਹੁੰਦਾ ਹੈ ਤਾਂ ਮੌਜੂਦਾ ਰਕਮ ਨੂੰ 50 ਪਾਊਂਡ ਤੱਕ ਘਟਾ ਦਿੱਤਾ ਜਾਵੇਗਾ। 

ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਖੋਜ ਕਰਤਾਵਾਂ ਦਾ ਦਾਅਵਾ, 2 ਸਾਲ ਤੱਕ ਕਹਿਰ ਵਰ੍ਹਾਏਗਾ ਕੋਰੋਨਾ

ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਐਤਵਾਰ ਨੂੰ ਕਿਹਾ ਕਿ ਦੋਹਰੇ ਅਪਰਾਧੀਆਂ ਲਈ ਇਹ £960 ਡਾਲਰ ਤੋਂ ਵਧਾ ਕੇ £3,200 ਹੋ ਜਾਏਗਾ। ਉਹਨਾਂ ਕਿਹਾ ਕਿ ਸਾਨੂੰ ਸਮਾਜਿਕ ਦੂਰੀਆਂ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਨਿਯਮਾਂ ਨੂੰ ਲਾਗੂ ਕਰਨ ਲਈ ਅਸੀਂ ਉਨ੍ਹਾਂ ਨੂੰ ਤੋੜਨ ਵਾਲੇ ਲੋਕਾਂ ਲਈ ਜ਼ੁਰਮਾਨੇ ਵਿੱਚ ਵਾਧਾ ਕਰਾਂਗੇ। ਪੱਬਾਂ, ਕੈਫੇ ਅਤੇ ਰੈਸਟੋਰੈਂਟਾਂ ਨੂੰ ਅਹਾਤੇ ਵਿਚ ਖਾਣ-ਪੀਣ ਦੀਆਂ ਚੀਜ਼ਾਂ ਵੇਚਣ ਲਈ ਵੀ ਜ਼ੁਰਮਾਨਾ ਲਗਾਇਆ ਜਾ ਸਕਦਾ ਹੈ। ਅਧਿਕਾਰੀਆਂ ਨੇ ਕਿਹਾ ਕਿ ਜ਼ੁਰਮਾਨੇ ਸਿਰਫ ਉਦੋਂ ਹੀ "ਆਖਰੀ ਰਾਹ" ਵਜੋਂ ਵਰਤੇ ਜਾ ਰਹੇ ਹਨ ਜਦੋਂ ਲੋਕ ਸਵੈ-ਇੱਛਾ ਨਾਲ ਨਿਯਮਾਂ ਦੀ ਪਾਲਣਾ ਕਰਨ ਤੋਂ ਇਨਕਾਰ ਕਰਦੇ ਹਨ। ਇੱਥੇ ਦੱਸ ਦਈਏ ਕਿ ਬ੍ਰਿਟੇਨ ਵਿਚ  ਬ੍ਰਿਟੇਨ ਵਿਚ ਕੋਵਿਡ-19 ਜਾਨਲੇਵਾ ਮਹਾਮਾਰੀ ਨਾਲ 219,183 ਲੋਕ ਇਨਫੈਕਟਿਡ ਹਨ ਜਦਕਿ 31,855 ਲੋਕਾਂ ਦੀ ਮੌਤ ਹੋ ਚੁੱਕੀ ਹੈ।


Vandana

Content Editor

Related News