ਯੂਕੇ: ਫੇਸਬੁੱਕ ਨੇ ਐੱਨ.ਐੱਚ.ਐੱਸ. ਦੀ ਸਹਾਇਤਾ ਲਈ ਪੇਸ਼ ਕੀਤੀ ਖੂਨਦਾਨ ਦੀ ਸਹੂਲਤ

09/16/2020 12:20:48 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਅਜੋਕੇ ਸਮੇਂ ਵਿੱਚ ਫੇਸਬੁੱਕ ਦੇ ਨਾਮ ਤੋਂ ਕੋਈ ਵੀ ਅਨਜ਼ਾਣ ਨਹੀਂ ਹੈ। ਇਸ ਨੇ ਸਾਰੇ ਸੰਸਾਰ ਨੂੰ ਇੱਕ ਧਾਗੇ ਵਿੱਚ ਪਰੋ ਕੇ ਨੇੜੇ ਕਰ ਦਿੱਤਾ ਹੈ। ਆਪਣੀਆਂ ਸੇਵਾਵਾਂ ਦੀ ਕੜੀ ਵਿੱਚ ਵਾਧਾ ਕਰਦੇ ਹੋਏ ਫੇਸਬੁੱਕ ਯੂਕੇ ਦੇ ਕੁਝ ਹਿੱਸਿਆਂ ਵਿੱਚ ਐੱਨ.ਐੱਚ.ਐੱਸ ਦੀ ਮਦਦ ਲਈ ਖੂਨਦਾਨ ਕਰਨ ਦੀ ਸਹੂਲਤ ਪੇਸ਼ ਕਰ ਰਹੀ ਹੈ। ਇਸ ਕੰਪਨੀ ਨੇ ਇੰਗਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਵਿੱਚ ਐੱਨ.ਐੱਚ.ਐੱਸ ਬਲੱਡ ਸਰਵਿਸ ਪ੍ਰੋਵਾਈਡਰ ਨਾਲ ਭਾਈਵਾਲੀ ਕੀਤੀ ਹੈ, ਜਿਸ ਨਾਲ 18 ਤੋਂ 65 ਸਾਲ ਦੇ ਉਮਰ ਦੇ ਉਪਭੋਗਤਾਵਾਂ ਨੂੰ ਜਾਣਕਾਰੀ ਪ੍ਰਾਪਤ ਕਰਨ ਲਈ ਸਾਈਨ ਅਪ ਕਰਨ ਦੀ ਆਗਿਆ ਦਿੱਤੀ ਗਈ ਹੈ। 

ਫੇਸਬੁੱਕ ਦੇ ਇਸ ਕਦਮ ਦਾ ਉਦੇਸ਼ ਐੱਨ.ਐੱਚ.ਐੱਸ. ਨੂੰ ਬਹੁਤ ਜ਼ਿਆਦਾ ਲੋੜੀਂਦੇ "ਨਵੇਂ ਖੂਨ" ਨੂੰ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਨਾ ਹੈ। ਇਕੱਲੇ ਇੰਗਲੈਂਡ ਵਿਚ ਹੀ ਮਰੀਜ਼ਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਲਗਭਗ 5,000 ਖੂਨਦਾਨ ਕਰਨ ਵਾਲਿਆਂ ਦੀ ਜ਼ਰੂਰਤ ਹੁੰਦੀ ਹੈ। ਫੇਸਬੁੱਕ 'ਤੇ ਆਪਟ-ਇਨ ਫੀਚਰ ਉਪਭੋਗਤਾਵਾਂ ਨੂੰ ਸਥਾਨਕ ਖੂਨਦਾਨ ਕੇਂਦਰ ਵਿਖੇ ਦਾਨ ਕਰਨ ਦੇ ਮੌਕਿਆਂ ਬਾਰੇ ਸੂਚਿਤ ਕਰੇਗੀ ਅਤੇ ਦੋਸਤਾਂ ਨੂੰ ਦਾਨ ਲਈ ਸੱਦਾ ਵੀ ਦੇਵੇਗਾ। ਇਸ ਨੂੰ ਲੋਕਾਂ ਦੇ ਨਿਊਜ਼ ਫੀਡ 'ਤੇ ਦਰਸਾਇਆ ਜਾਏਗਾ ਜਾਂ ਇਸਨੂੰ ਫੇਸਬੁੱਕ' ਤੇ "ਖੂਨਦਾਨ" ਦੀ ਸਰਚ ਕਰਕੇ ਵੀ ਪਾਇਆ ਜਾ ਸਕਦਾ ਹੈ। 

ਪੜ੍ਹੋ ਇਹ ਅਹਿਮ ਖਬਰ- ਚੀਨੀ ਵਿਗਿਆਨੀ ਦੇ ਦਿੱਤੇ 'ਸਬੂਤ', ਵੁਹਾਨ ਲੈਬ 'ਚ ਪੈਦਾ ਹੋਇਆ ਕੋਰੋਨਾਵਾਇਰਸ

ਐੱਨ.ਐੱਚ.ਐੱਸ ਲਈ ਰਾਸ਼ਟਰੀ ਭਾਈਵਾਲੀ ਦੇ ਮੈਨੇਜਰ ਜ਼ੀਸ਼ਨ ਅਸਗਰ ਮੁਤਾਬਕ, ਇਸ ਨਵੀਂ ਸਹੂਲਤ ਨਾਲ ਲੋਕਾਂ ਨੂੰ ਨਜ਼ਦੀਕੀ ਖੂਨਦਾਨ ਕੇਂਦਰਾਂ ਬਾਰੇ ਪਤਾ ਲੱਗਣ ਵਿੱਚ ਆਸਾਨੀ ਹੋਵੇਗੀ। ਇਸ ਦੇ ਨਾਲ ਹੀ ਇਸ ਸੋਸ਼ਲ ਨੈਟਵਰਕ ਨੇ ਕਿਹਾ ਕਿ ਜਲਦੀ ਹੀ ਇਸ ਦੇ ਯੂਕੇ ਦੇ ਬਾਕੀ ਹਿੱਸਿਆਂ ਵਿੱਚ ਪਹੁੰਚਣ ਦੀ ਵੀ ਉਮੀਦ ਹੈ।


Vandana

Content Editor

Related News