ਬ੍ਰਿਟੇਨ ''ਚ ਹੁਣ ਅਜਿਹੇ ਲੋਕ ਰਾਤ ਸਮੇਂ ਨਹੀਂ ਕਰ ਸਕਣਗੇ ਡਰਾਈਵਿੰਗ

07/19/2019 12:15:48 PM

ਲੰਡਨ (ਏਜੰਸੀ)— ਬ੍ਰਿਟੇਨ ਵਿਚ ਸੜਕ ਹਾਦਸਿਆਂ ਦੀ ਵੱਧਦੀ ਗਿਣਤੀ ਨਾਲ ਚਿੰਤਤ ਸਰਕਾਰ ਨੇ ਨਵਾਂ ਫੈਸਲਾ ਲਿਆ ਹੈ। ਇੱਥੇ ਹੁਣ ਰਾਤ ਦੇ ਸਮੇਂ ਹਾਲ ਹੀ ਵਿਚ ਡਰਾਈਵਿੰਗ ਸਿੱਖੇ ਲੋਕਾਂ ਦੇ ਗੱਡੀ ਚਲਾਉਣ 'ਤੇ ਪਾਬੰਦੀ ਲਗਾਏ ਜਾਣ ਦੀ ਯੋਜਨਾ ਬਣਾਈ ਜਾ ਰਹੀ ਹੈ। ਆਵਾਜਾਈ ਵਿਭਾਗ ਪੂਰੇ ਬ੍ਰਿਟੇਨ ਵਿਚ ਜਲਦੀ ਹੀ ਗ੍ਰੈਜੁਏਟ ਲਾਈਸੈਂਸਿੰਗ ਸਿਸਟਮ ਲਾਗੂ ਕਰੇਗਾ। ਇਸ ਨਾਲ ਸੜਕ ਹਾਦਸਿਆਂ ਵਿਚ ਕਮੀ ਹੋਣ ਦੀ ਆਸ ਹੈ।

ਅੰਕੜਿਆਂ ਮੁਤਾਬਕ ਬ੍ਰਿਟੇਨ ਵਿਚ ਹਰ 5 ਵਿਚੋਂ ਇਕ ਹਾਦਸੇ ਵਿਚ ਹਾਲ ਹੀ ਵਿਚ ਡਰਾਈਵਿੰਗ ਸਿੱਖਿਆ ਸ਼ਖਸ ਸ਼ਾਮਲ ਹੁੰਦਾ ਹੈ। ਇਸ ਨਵੇਂ ਨਿਯਮ ਨਾਲ ਦੂਜੇ ਲੋਕਾਂ ਦੀ ਜਾਨ 'ਤੇ ਖਤਰਾ ਘੱਟ ਹੋਵੇਗਾ। ਬ੍ਰਿਟੇਨ ਦੇ ਸੜਕ ਸੁਰੱਖਿਆ ਮੰਤਰੀ ਨੇ ਦੱਸਿਆ ਕਿ ਗ੍ਰੈਜੁਏਟ ਲਾਈਸੈਂਸਿੰਗ ਯੋਜਨਾ ਨਾਲ ਨਵੀਂ ਡਰਾਈਵਿੰਗ ਸਿੱਖੇ ਹੋਏ ਸ਼ਖਸ ਦਾ ਗੱਡੀ ਚਲਾਉਣਾ ਮੁਸ਼ਕਲ ਹੋ ਜਾਵੇਗਾ, ਜਿਸ ਨਾਲ ਸੜਕ ਹਾਦਸਿਆਂ ਵਿਚ ਕਮੀ ਹੋਵੇਗੀ। ਵਿਭਾਗ ਮੁਤਾਬਕ ਇੰਗਲੈਂਡ, ਸਕਾਟਲੈਂਡ ਅਤੇ ਵੇਲਜ਼ ਵਿਚ ਨਵਾਂ ਲਾਈਸੈਂਸ ਸਿਸਟਮ ਲਾਗੂ ਕੀਤਾ ਜਾਵੇਗਾ। ਵਿਭਾਗ ਦਾ ਕਹਿਣਾ ਹੈ ਕਿ ਇਸ ਵਿਚ ਰਾਤ ਸਮੇਂ ਗੱਡੀ ਚਲਾਉਣ ਦੇ ਇਲਾਵਾ ਨਿਸ਼ਚਿਤ ਉਮਰ ਤੱਕ ਇਕੱਲੇ ਡਰਾਈਵਿੰਗ ਜਿਹੀਆਂ ਸ਼ਰਤਾਂ ਜੋੜੀਆਂ ਜਾਣਗੀਆਂ।

ਨਿਯਮਾਂ ਮੁਤਾਬਕ ਲਾਈਸੈਂਸ ਮਿਲਣ ਦੇ 2 ਸਾਲ ਦੇ ਅੰਦਰ ਜੇਕਰ ਡਰਾਈਵਰ ਨੂੰ 6 ਪੈਨਲਟੀ ਮਿਲਦੀਆਂ ਹਨ ਤਾਂ ਉਸ ਦਾ ਲਾਈਸੈਂਸ ਰੱਦ ਕੀਤਾ ਜਾ ਸਕਦਾ ਹੈ। ਗ੍ਰੈਜੂਏਟ ਲਾਈਸੈਂਸਿੰਗ ਦੀ ਇਹ ਪ੍ਰਣਾਲੀ ਅਮਰੀਕਾ ਦੇ ਨਿਊਯਾਰਕ ਅਤੇ ਕੈਲੀਫੋਰਨੀਆ, ਕੈਨੇਡਾ ਦੇ ਓਂਟਾਰੀਓ, ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਅਤੇ ਸਵੀਡਨ ਵਿਚ ਲਾਗੂ ਹੈ।


Vandana

Content Editor

Related News