ਅਧਿਐਨ ''ਚ ਦਾਅਵਾ, ਯੂਕੇ ''ਚ ਕੋਵਿਡ-19 ਟੀਕਾ ਨਹੀਂ ਲਗਵਾਉਣਾ ਚਾਹੁੰਦੇ ਭਾਰਤੀ ਮੂਲ ਦੇ ਲੋਕ
Thursday, Dec 17, 2020 - 01:16 PM (IST)
ਲੰਡਨ (ਬਿਊਰੋ): ਇਕ ਨਵੇਂ ਅਧਿਐਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਭਾਵੇਂ ਬ੍ਰਿਟੇਨ ਸਰਕਾਰ ਨੇ ਕੋਰੋਨਾ ਇਨਫੈਕਸ਼ਨ ਦੇ ਖਿਲਾਫ਼ ਮਾਸ ਟੀਕਾਕਰਣ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਹੈ ਪਰ ਭਾਰਤੀ ਮੂਲ ਦੇ ਲੋਕ ਫਿਲਹਾਲ ਕੋਵਿਡ-19 ਦਾ ਟੀਕਾ ਲਗਵਾਉਣ ਦੇ ਚਾਹਵਾਨ ਨਹੀਂ ਹਨ। 'ਬਲੈਕ, ਏਸ਼ੀਅਨ ਐਂਡ ਮਾਈਨੋਰਿਟੀ ਐਥਨਿਕ' (BAME) ਸਮੂਹ, ਏਸ਼ੀਆਈ ਮੂਲ ਦੇ ਲੋਕ ਅਤੇ ਲੈਟਿਨ ਅਮਰੀਕਾ ਦੇ ਲੋਕ ਵੀ ਫਿਲਹਾਲ ਵੈਕਸੀਨ ਦੇ ਸਾਈਡ ਇਫੈਕਟ ਨੂੰ ਲੈ ਕੇ ਡਰੇ ਹੋਏ ਹਨ ਅਤੇ ਵੈਕਸੀਨ ਲੈਣ ਤੋਂ ਇਨਕਾਰ ਕਰ ਰਹੇ ਹਨ।
ਬ੍ਰਿਟੇਨ ਵਿਚ 'ਫਾਈਜ਼ਰ/ਬਾਇਓਏਨਟੇਕ' ਵੱਲੋਂ ਵਿਕਸਿਤ ਕੋਵਿਡ-19 ਦਾ ਟੀਕਾ ਪਹਿਲੇ ਇਕ ਹਫਤੇ ਵਿਚ ਹੀ ਕਰੀਬ 1,38,000 ਲੋਕਾਂ ਨੂੰ ਲਗਾਇਆ ਜਾ ਚੁੱਕਾ ਹੈ। 'ਰੋਇਲ ਸੋਸਾਇਟੀ ਫੌਰ ਪਬਲਿਕ ਹੈਲਥ' (RSPH) ਵੱਲੋਂ ਕੀਤੇ ਗਏ ਅਧਿਐਨ ਵਿਚ ਪਾਇਆ ਗਿਆ ਕਿ ਬ੍ਰਿਟੇਨ ਦੇ ਚਾਰ ਵਿਚੋਂ ਤਿੰਨ ਲੋਕ (76 ਫੀਸਦੀ) ਆਪਣੇ ਡਾਕਟਰ ਦੀ ਸਲਾਹ 'ਤੇ ਟੀਕਾ ਲਗਵਾਉਣ ਲਈ ਤਿਆਰ ਹਨ। ਜਦਕਿ ਸਿਰਫ 8 ਫੀਸਦੀ ਨੇ ਹੀ ਅਜਿਹਾ ਨਾ ਕਰਨ ਦੀ ਇੱਛਾ ਜ਼ਾਹਰ ਕੀਤੀ। ਉੱਥੇ ਬੀ.ਏ.ਐੱਮ.ਈ. ਪਿੱਠਭੂਮੀ (199 ਭਾਗੀਦਾਰਾਂ) ਦੇ ਸਿਰਫ 57 ਫੀਸਦੀ ਭਾਗੀਦਾਰ ਟੀਕਾ ਲਗਵਾਉਣ ਨੂੰ ਰਾਜ਼ੀ ਹੋਏ ਜਦਕਿ 79 ਫੀਸਦੀ ਗੋਰੇ ਭਾਗੀਦਾਰਾਂ ਨੇ ਇਸ ਲਈ ਸਹਿਮਤੀ ਜ਼ਾਹਰ ਕੀਤੀ। ਅਧਿਐਨ ਵਿਚ ਕਿਹਾ ਗਿਆ ਕਿ ਏਸ਼ੀਆਈ ਮੂਲ ਦੇ ਲੋਕਾਂ ਵਿਚ ਟੀਕੇ ਦੇ ਪ੍ਰਤੀ ਭਰੋਸਾ ਘੱਟ ਦਿਸਿਆ ਕਿਉਂਕਿ ਸਿਰਫ 55 ਫੀਸਦੀ ਨੇ ਹੀ ਇਸ ਨੂੰ ਲਗਵਾਉਣ ਲਈ ਹਾਂ ਕਿਹਾ।
ਪੜ੍ਹੋ ਇਹ ਅਹਿਮ ਖਬਰ- ਇਸ ਬੀਬੀ ਨੇ 'ਬ੍ਰੀਫਕੇਸ' ਨਾਲ ਕੀਤਾ ਵਿਆਹ, ਸ਼ੇਅਰ ਕੀਤੀ ਅਜੀਬੋ-ਗਰੀਬ ਪ੍ਰੇਮ ਕਹਾਣੀ
ਅਧਿਐਨ ਵਿਚ ਹੋਇਆ ਖੁਲਾਸਾ
ਆਰ.ਐੱਸ.ਪੀ.ਐੱਚ. ਦੀ ਮੁੱਖ ਕਾਰਜਕਾਰੀ ਕ੍ਰਿਸਟੀਨਾ ਮੈਰੀਯਟ ਨੇ ਕਿਹਾ,''ਸਾਨੂੰ ਕਈ ਸਾਲਾਂ ਤੋਂ ਇਹ ਪਤਾ ਚੱਲਿਆ ਹੈ ਕਿ ਵੱਖ-ਵੱਖ ਭਾਈਚਾਰਿਆਂ ਦਾ ਰਾਸ਼ਟਰੀ ਸਿਹਤ ਸੇਵਾ (ਐੱਨ.ਐੱਚ.ਐੱਸ.) 'ਤੇ ਵੱਖ-ਵੱਖ ਪੱਧਰ ਦਾ ਵਿਸ਼ਵਾਸ ਹੈ। ਹਾਲ ਹੀ ਵਿਚ ਅਸੀਂ ਦੇਖਿਆ ਹੈ ਕਿ ਟੀਕਾਕਰਨ ਵਿਰੋਧੀ ਸੰਦੇਸ਼ਾਂ ਦੇ ਜ਼ਰੀਏ ਵਿਸ਼ੇਸ਼ ਰੂਪ ਨਾਲ ਵਿਭਿੰਨ ਸਮੂਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਵਿਚ ਵਿਭਿੰਨ ਨਸਲੀ ਜਾਂ ਧਾਰਮਿਕ ਭਾਈਚਾਰੇ ਸ਼ਾਮਲ ਹਨ।
ਉਹਨਾਂ ਨੇ ਕਿਹਾ,'ਪਰ ਅਸਲ ਵਿਚ ਇਹ ਸਮੂਹ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਉਹਨਾਂ ਦੇ ਬੀਮਾਰ ਹੋਣ ਅਤੇ ਮਰਨ ਦਾ ਖਤਰਾ ਵੀ ਬਣਿਆ ਰਹੇਗਾ। ਇਸ ਲਈ ਸਰਕਾਰ, ਐੱਨ.ਐੱਚ.ਐੱਸ. ਅਤੇ ਸਥਾਨਕ ਜਨਤਕ ਸਿਹਤ ਸੇਵਾਵਾਂ ਨੂੰ ਤੇਜ਼ੀ ਨਾਲ ਅਤੇ ਲਗਾਤਾਰ ਇਹਨਾਂ ਭਾਈਚਾਰਿਆਂ ਦੇ ਨਾਲ-ਨਾਲ ਕੰਮ ਕਰਨਾ ਚਾਹੀਦਾ ਹੈ। ਪਹਿਲਾਂ ਸਾਹਮਣੇ ਆਏ ਅਧਿਐਨਾਂ ਵਿਚ ਇਹ ਜਾਣਕਾਰੀ ਸਾਹਮਣੇ ਆਈ ਹੈਕਿ ਬ੍ਰਿਟੇਨ ਦੇ ਘੱਟ ਗਿਣਤੀ ਜਾਤੀ ਸਮੂਹਾਂ 'ਤੇ ਕੋਵਿਡ-19 ਦਾ ਸਭ ਤੋਂ ਵੱਧ ਅਸਰ ਪਿਆ ਹੈ।