ਯੂਕੇ: ਕ੍ਰਿਸਮਿਸ ਤੱਕ ਆ ਸਕਦਾ ਹੈ 5 ਪੌਂਡ ਦਾ 15 ਮਿੰਟ ਵਾਲਾ ਕੋਰੋਨਾ ਲਾਰ ਟੈਸਟ

10/25/2020 1:30:32 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਕੋਰੋਨਾਵਾਇਰਸ ਮਹਾਮਾਰੀ ਦੇ ਲਾਗ ਨੂੰ ਫੈਲਣ ਤੋਂ ਰੋਕਣ ਲਈ ਇਸ ਦਾ ਲਾਗ ਸੰਬੰਧੀ ਟੈਸਟ ਹੋਣਾ ਬਹੁਤ ਜਰੂਰੀ ਹੈ। ਸਿਹਤ ਵਿਗਿਆਨੀਆਂ ਦੁਆਰਾ ਇਸ ਦੀ ਟੈਸਟ ਪ੍ਰਣਾਲੀ ਨੂੰ ਸਸਤਾ ਅਤੇ ਸਰਲ ਬਣਾਉਣ ਦੇ ਯਤਨ ਜਾਰੀ ਹਨ। ਇਹਨਾਂ ਹੀ ਯਤਨਾਂ ਸਦਕਾ ਸਿਰਫ £5 ਵਿੱਚ ਕੋਵਿਡ ਲਾਰ ਟੈਸਟ ਜੋ 15 ਮਿੰਟਾਂ ਵਿੱਚ ਨਤੀਜਾ ਵੀ ਦਿੰਦਾ ਹੈ, ਦੀ ਕ੍ਰਿਸਮਸ ਤੱਕ ਆਉਣ ਦੀ ਉਮੀਦ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਤੇਜ਼ੀ ਨਾਲ ਮੌਕੇ 'ਤੇ ਹੋਣ ਵਾਲੇ ਟੈਸਟ ਨਾਲ ਵਾਇਰਸ ਦੀ ਦੂਜੀ ਲਹਿਰ ਦੌਰਾਨ ਦਫਤਰਾਂ ਅਤੇ ਸਕੂਲਾਂ ਦੇ ਨਾਲ ਹੋਰ ਸੰਸਥਾਵਾਂ ਨੂੰ ਵੀ ਖੁੱਲ੍ਹਾ ਰੱਖਣ ਵਿੱਚ ਸਹਾਇਤਾ ਮਿਲੇਗੀ।

ਇਸ ਟੈਸਟ ਦੀ ਸਰਕਾਰੀ ਲੈਬਾਂ ਵਿੱਚ ਸਖਤੀ ਨਾਲ ਜਾਂਚ ਕਰਨ ਤੋਂ ਬਾਅਦ ਇੰਗਲੈਂਡ ਭਰ 'ਚ ਕਈ ਥਾਵਾਂ ਤੇ ਇਸਦੇ ਟ੍ਰਾਇਲ ਸ਼ੁਰੂ ਹੋ ਗਏ ਹਨ। ਜਦਕਿ ਡੀ ਮੌਂਟਫੋਰਡ ਅਤੇ ਡੁਰਹੈਮ ਯੂਨੀਵਰਸਿਟੀਆਂ ਦੇ ਵਿਦਿਆਰਥੀ ਪਹਿਲਾਂ ਹੀ ਇਹਨਾਂ ਦੀ ਵਰਤੋਂ ਕਰ ਰਹੇ ਹਨ। ਵਿਗਿਆਨੀ ਦਾਅਵਾ ਕਰਦੇ ਹਨ ਕਿ ਇਹ ਟੈਸਟ ਬਿਲਕੁਲ ਵੀ ਗੁੰਝਲਦਾਰ ਨਹੀਂ ਹਨ ਅਤੇ ਕਿਸੇ ਵੀ ਯੂਨੀਵਰਸਿਟੀ, ਸਕੂਲ ਜਾਂ ਕੰਮ ਵਾਲੀ ਥਾਂ 'ਤੇ  ਬਿਨਾਂ ਮਾਹਰ ਸਿਖਲਾਈ ਜਾਂ ਉਪਕਰਣਾਂ ਦੇ ਇਸ ਨਾਲ ਲਾਗ ਦਾ ਟੈਸਟ ਕੀਤਾ ਜਾ ਸਕਦਾ ਹੈ। ਇਸ ਨਵੀਂ ਰੇਪਿਡ ਕਿੱਟ ਨਾਲ ਟੈਸਟ ਕਰਨਾ ਕਾਫੀ ਆਸਾਨ ਹੈ। 

ਪੜ੍ਹੋ ਇਹ ਅਹਿਮ ਖਬਰ- 27 ਅਕਤੂਬਰ ਨੂੰ ਵਿਸ਼ੇਸ਼ ਮਰਦਮਸ਼ੁਮਾਰੀ, ਬਹੁ-ਸਭਿਆਚਾਰਕ ਆਸਟ੍ਰੇਲੀਆ ਸਭ ਤੋਂ ਵੱਡੀ ਤਰਜੀਹ 

ਟੈਸਟਿੰਗ ਸਟਿਕ ਤੇ ਕੁਝ ਤੁਪਕੇ ਲਾਰ ਦੇ ਲਗਾਏ ਜਾਂਦੇ ਹਨ ਅਤੇ ਇਕ ਲਾਈਨ ਦੇ ਜਲਦੀ ਬਣ ਜਾਣ ਨਾਲ ਵਾਇਰਸ ਦਾ ਪਤਾ ਲੱਗ ਜਾਂਦਾ ਹੈ।ਇਸ ਸੰਬੰਧੀ ਵਿਗਿਆਨੀਆਂ ਨੇ ਵਰਤੋਂ ਵਿੱਚ ਅਸਾਨੀ ਦੀ ਜਾਂਚ ਕਰਨ ਲਈ ਅਣ-ਸਿਖਿਅਤ ਕਿਸ਼ੋਰਾਂ ਨੂੰ ਕਿੱਟਾਂ ਦਿੱਤੀਆਂ ਸਨ ਅਤੇ ਮਿੰਟਾਂ ਵਿੱਚ ਹੀ ਇਸ ਦੇ ਸਫਲਤਾ ਪੂਰਵਕ ਸਹੀ ਨਤੀਜੇ ਪ੍ਰਾਪਤ ਕੀਤੇ ਹਨ। ਸਿਹਤ ਵਿਗਿਆਨੀ ਯੂਕੇ ਵਿੱਚ ਕੋਰੋਨਾਂ ਦੇ ਵਧ ਰਹੇ ਕੇਸਾਂ 'ਤੇ ਕਾਬੂ ਪਾਉਣ ਲਈ ਇਸ ਨਵੇਂ ਟੈਸਟ ਦੇ ਜਲਦੀ ਆਉਣ ਦੀ ਉਮੀਦ ਕਰ ਰਹੇ ਹਨ।

ਪੜ੍ਹੋ ਇਹ ਅਹਿਮ ਖਬਰ- ਦਿੱਲੀ ਦੇ ਈ-ਰਿਕਸ਼ਾ ਦਾ ਚਾਲਕ ਦਾ ਬੇਟਾ ਲੰਡਨ ਦੇ ਮਸ਼ਹੂਰ ਸਕੂਲ 'ਚ ਲੈ ਰਿਹਾ ਟਰੇਨਿੰਗ


Vandana

Content Editor

Related News