ਯੂ.ਕੇ ਵਲੋਂ ਆਪਣੇ ਨਾਗਰਿਕਾਂ ਨੂੰ ਚੀਨ ਨਾ ਜਾਣ ਦੀ ਚਿਤਾਵਨੀ

Friday, Sep 18, 2020 - 01:06 PM (IST)

ਯੂ.ਕੇ ਵਲੋਂ ਆਪਣੇ ਨਾਗਰਿਕਾਂ ਨੂੰ ਚੀਨ ਨਾ ਜਾਣ ਦੀ ਚਿਤਾਵਨੀ

ਲੰਡਨ (ਰਾਜਵੀਰ ਸਮਰਾ): ਬ੍ਰਿਟੇਨ ਅਤੇ ਚੀਨ ਦਾ ਮਾਮਲਾ ਦਿਨੋ ਦਿਨ ਗੰਭੀਰ ਹੁੰਦਾ ਜਾ ਰਿਹਾ ਹੈ। ਬਰਤਾਨੀਆ ਨੇ ਆਪਣੇ ਨਾਗਰਿਕਾਂ ਨੂੰ ਚੀਨ ਅਤੇ ਹਾਂਗਕਾਂਗ ਨਾ ਜਾਣ ਦੀ ਸਲਾਹ ਦਿੰਦਿਆਂ ਚਿਤਾਵਨੀ ਦਿੱਤੀ ਹੈ ਕਿ ਅਜਿਹਾ ਕਰਨ ਨਾਲ ਉਨ੍ਹਾਂ ਨੂੰ ਮਨਮਰਜ਼ੀ ਨਾਲ ਹਿਰਾਸਤ 'ਚ ਲਏ ਜਾਣ ਅਤੇ ਸਥਾਨਕ ਕਾਨੂੰਨਾਂ ਨੂੰ ਮਨਮਰਜ਼ੀ ਨਾਲ ਥੋਪੇ ਜਾਣ ਦਾ ਖ਼ਤਰਾ ਹੈ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਦੇ ਇਸ ਰਾਜ ਨੇ ਸਰਹੱਦੀ ਤਾਲਾਬੰਦੀ 'ਚ ਦਿੱਤੀ ਢਿੱਲ

ਮੰਨਿਆ ਜਾ ਰਿਹਾ ਹੈ ਕਿ ਨਵੀਂ ਯਾਤਰਾ ਸਲਾਹ ਦਾ ਕਾਰਨ ਚੀਨ ਦੇ ਬਰਤਾਨੀਆ ਤੇ ਅਮਰੀਕਾ ਨਾਲ ਤਣਾਅ ਵਧਣ ਦੀਆਂ ਸੰਭਾਵਨਾਵਾਂ ਹਨ। ਹਾਲ ਹੀ ਵਿਚ ਅਮਰੀਕਾ ਨੇ ਚੀਨੀ ਵਿਦਿਆਰਥੀਆਂ ਅਤੇ ਨਾਗਰਿਕਾਂ ਲਈ ਵੀਜ਼ਾ ਨਿਯਮਾਂ ਨੂੰ ਸਖਤ ਕੀਤਾ ਹੈ। ਚੀਨੀ ਸਰਕਾਰ ਦੇ ਮੁਤਾਬਕ, ਅਮਰੀਕਾ ਨੇ ਇਸ ਸਾਲ ਜੁਲਾਈ ਵਿਚ ਸਿਰਫ਼ 145 ਚੀਨੀਆਂ ਨੂੰ ਵੀਜ਼ਾ ਜਾਰੀ ਕੀਤਾ ਹੈ। ਇਹ ਪਿਛਲੇ ਸਾਲ ਜੁਲਾਈ ਦੇ ਮੁਕਾਬਲੇ 0.7 ਪ੍ਰਤੀਸ਼ਤ ਹੈ। ਹਾਲ ਹੀ ਦੇ ਮਹੀਨਿਆਂ ਵਿਚ ਚੀਨ ਨੇ ਕੈਨੇਡੀਅਨ, ਆਸਟ੍ਰੇਲੀਆਈ, ਜਾਪਾਨੀ ਨਾਗਰਿਕਾਂ ਨੂੰ ਹਿਰਾਸਤ ਵਿਚ ਲਿਆ ਹੈ।| ਇਨ੍ਹਾਂ ਵਿਚੋਂ ਬਹੁਤ ਸਾਰੇ ਲੋਕਾਂ 'ਤੇ ਨਸ਼ੀਲੀਆਂ ਦਵਾਈਆਂ ਚੋਰੀ ਕਰਨ, ਗੁਪਤ ਡਾਟਾ ਚੋਰੀ ਕਰਨ ਦੇ ਮਨਘੜਤ ਦੋਸ਼ ਵੀ ਲੱਗੇ ਹਨ। ਬਰਤਾਨੀਆ ਅਤੇ ਅਮਰੀਕਾ ਨੂੰ ਵੀ ਡਰ ਹੈ ਕਿ ਉਨ੍ਹਾਂ ਦੇ ਨਾਗਰਿਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਸਕਦਾ ਹੈ।


author

Vandana

Content Editor

Related News