ਉਬੇਰ ਨੂੰ ਨੇਤਰਹੀਣ ਮਹਿਲਾ ਦੀ ਰਾਈਡ ਰੱਦ ਕਰਨੀ ਪਈ ਮਹਿੰਗੀ, ਲੱਗਾ 8 ਕਰੋੜ ਰੁਪਏ ਜੁਰਮਾਨਾ

Saturday, Apr 03, 2021 - 04:37 PM (IST)

ਉਬੇਰ ਨੂੰ ਨੇਤਰਹੀਣ ਮਹਿਲਾ ਦੀ ਰਾਈਡ ਰੱਦ ਕਰਨੀ ਪਈ ਮਹਿੰਗੀ, ਲੱਗਾ 8 ਕਰੋੜ ਰੁਪਏ ਜੁਰਮਾਨਾ

ਸੈਨ ਫਰਾਂਸਿਸਕੋ : ਉਬੇਰ ਨੂੰ ਇਕ ਨੇਤਰਹੀਣ ਮਹਿਲਾ ਦੀ ਰਾਈਡ ਨੂੰ ਵਾਰ-ਵਾਰ ਰੱਦ ਕਰਨ ਦੀ ਭਾਰੀ ਕੀਮਤ ਚੁਕਾਉਣੀ ਪਈ ਹੈ। ਦਰਅਸਲ ਸੈਨ ਫਰਾਂਸਿਸਕੋ ਦੀ ਇਕ ਅਦਾਲਤ ਨੇ ਉਬੇਰ ਨੂੰ 1.1 ਮਿਲੀਅਨ ਅਮਰੀਕੀ ਡਾਲਰ (ਲਗਭਗ 8 ਕਰੋੜ ਰੁਪਏ) ਬਤੌਰ ਹਰਜਾਨਾ ਦੇਣ ਦਾ ਹੁਕਮ ਦਿੱਤਾ ਹੈ। ਕੰਪਨੀ ’ਤੇ ਦੋਸ਼ ਹੈ ਕਿ ਉਸ ਨੇ ਨੇਤਰਹੀਣ ਮਹਿਲਾ ਨਾਲ ਭੇਦਭਾਵ ਕੀਤਾ, ਜਿਸ ਦੀ ਵਜ੍ਹਾ ਨਾਲ ਉਸ ਨੂੰ ਕੈਬ ਲਈ ਕਾਫ਼ੀ ਸੰਘਰਸ਼ ਕਰਨਾ ਪਿਆ। ਇਕ-ਦੋ ਨਹੀਂ ਸਗੋਂ 14 ਵਾਰ ਮਹਿਲਾ ਦੀ ਰਾਈਡ ਰੱਦ ਕੀਤੀ ਗਈ। ਹਾਲਾਂਕਿ ਉਬੇਰ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ।

ਇਹ ਵੀ ਪੜ੍ਹੋ: ਅਨੋਖਾ ਮਾਮਲਾ : 3 ਪ੍ਰਾਈਵੇਟ ਪਾਰਟ ਨਾਲ ਪੈਦਾ ਹੋਇਆ ਦੁਨੀਆ ਦਾ ਪਹਿਲਾ ਬੱਚਾ

ਪੀੜਤ ਮਹਿਲਾ ਦਾ ਨਾਮ ਲੀਸਾ ਇਰਵਿੰਗ ਹੈ। ਲੀਸਾ ਦੇਖ ਨਹੀਂ ਸਕਦੀ ਅਤੇ ਆਪਣੇ ਰੋਜ਼ਾਨਾ ਦੇ ਕੰਮ ਲਈ ਗਾਈਡ ਡੌਗ ਦੀ ਮਦਦ ਲੈਂਦੀ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਜਦੋਂ ਵੀ ਉਨ੍ਹਾਂ ਨੇ ਕੈਬ ਬੁੱਕ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂ ਤਾਂ ਡਰਾਈਵਰ ਨੇ ਡੌਗ ਨੂੰ ਬਿਠਾਉਣ ਤੋਂ ਇਨਕਾਰ ਕਰਦੇ ਹੋਏ ਰਾਈਡ ਰੱਦ ਕਰ ਦਿੱਤੀ ਜਾਂ ਫਿਰ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਗਿਆ, ਜਿਸ ਕਾਰਨ ਨਾ ਸਿਰਫ਼ ਉਹ ਕਈ ਵਾਰ ਆਪਣੇ ਦਫ਼ਤਰ ਦੇਰੀ ਨਾਲ ਪਹੁੰਚੀ, ਸਗੋਂ ਉਨ੍ਹਾਂ ਨੂੰ ਨੌਕਰੀ ਤੋਂ ਵੀ ਹੱਥ ਧੋਣਾ ਪਿਆ।

ਇਹ ਵੀ ਪੜ੍ਹੋ: ਬ੍ਰਿਟੇਨ ’ਚ ਐਸਟ੍ਰਾਜੇਨੇਕਾ ਵੈਕਸੀਨ ਲੈਣ ਨਾਲ 7 ਲੋਕਾਂ ਦੀ ਮੌਤ, 23 ਦੀ ਹਾਲਤ ਨਾਜ਼ੁਕ

ਲੀਸਾ ਇਰਵਿੰਗ ਦਾ ਇਹ ਵੀ ਕਹਿਣਾ ਹੈ ਕਿ ਦੋ ਉਬੇਰ ਡਰਾਈਵਰਾਂ ਨੇ ਉਨ੍ਹਾਂ ਨਾਲ ਦੁਰਵਿਵਹਾਰ ਵੀ ਕੀਤਾ। ਉਨ੍ਹਾਂ ਨੇ ਪਹਿਲਾਂ ਰਾਈਡ ਐਕਸੈਪਟ ਕੀਤੀ ਅਤੇ ਆਖ਼ਰੀ ਸਮੇਂ ’ਤੇ ਉਸ ਨੂੰ ਰੱਦ ਕਰ ਦਿੱਤਾ। ਲੀਸਾ ਨੇ ਇਸ ਸਬੰਧੀ ਉਬੇਰ ਵਿਚ ਵੀ ਸ਼ਿਕਾਇਤ ਕੀਤੀ ਪਰ ਕਾਰ ਸ਼ੇਅਰਿੰੰਗ ਕੰਪਨੀ ਨੇ ਉਸ ’ਤੇ ਕੋਈ ਧਿਆਨ ਨਹੀਂ ਦਿੱਤਾ। ਇਸ ਦੋਂ ਬਾਅਤ ਉਨ੍ਹਾਂ ਨੇ ਕੰਪਨੀ ਖ਼ਿਲਾਫ਼ ਅਦਾਲਤ ਵਿਚ ਮੁਕੱਦਮਾ ਦਾਇਰ ਕੀਤਾ। ਕੋਰਟ ਨੇ ਹੁਣ ਪੀੜਤਾ ਦੇ ਪੱਖ ਵਿਚ ਫ਼ੈਸਲਾ ਸੁਣਾਉਂਦੇ ਹੋਏ ਉਬੇਰ ’ਤੇ ਲੱਗਭਗ 8 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ।

ਇਹ ਵੀ ਪੜ੍ਹੋ: ਇਮਰਾਨ ਖ਼ਾਨ ਦੇ ਬਦਲਦੇ ਤੇਵਰ, ਕਿਹਾ-ਮੌਜੂਦਾ ਹਾਲਾਤ ’ਚ ਭਾਰਤ ਨਾਲ ਕੋਈ ਕਾਰੋਬਾਰ ਨਹੀਂ

ਲੀਸਾ ਦੇ ਵਕੀਲ ਨੇ ਕਿਹਾ ਕਿ ਅਮਰੀਕੀ ਕਾਨੂੰਨ ਮੁਤਾਬਕ, ਗਾਈਡ ਡੌਗ ਨੂੰ ਉਥੇ ਜਾਣ ਦੀ ਇਜਾਜ਼ਤ ਹੈ, ਜਿੱਥੇ ਨੇਤਰਹੀਣ ਵਿਅਕਤੀ ਜਾਦਾ ਹੈ। ਇਸ ਲਈ ਕੰਪਨੀ ਨੇ ਸਿੱਧੇ ਤੌਰ ’ਤੇ ਕਾਨੂੰਨ ਦਾ ਉਲੰਘਣ ਕੀਤਾ ਹੈ। ਉਥ ਹੀ ਉਬੇਰ ਨੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਉਬੇਰ ਐਪ ਦੀ ਵਰਤੋਂ ਕਰਨ ਵਾਲੇ ਡਰਾਈਵਰਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਲੋਕਾਂ ਨੂੰ ਉਨ੍ਹਾਂ ਦੇ ਸਰਵਿਸ ਐਨੀਮਲਸ ਨਾਲ ਸੇਵਾ ਮੁਹੱਈਆ ਕਰਵਾਉਣ ਅਤੇ ਹੋਰ ਕਾਨੂੰਨਾਂ ਦਾ ਪਾਲਣ ਕਰਨ ਅਤੇ ਅਸੀਂ ਨਿਯਮਿਤ ਰੂਪ ਨਾਲ ਇਸ ਸਬੰਧ ਵਿਚ ਡਰਾਈਵਰਾਂ ਨੂੰ ਟਰੇਨਿੰਗ ਦਿੰਦੇ ਰਹਿੰਦੇ ਹਾਂ। ਬੁਲਾਰੇ ਨੇ ਅੱਗੇ ਕਿਹਾ ਕਿ ਸਾਡੀ ਟੀਮ ਹਰੇਕ ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਂਦੀ ਹੈ ਅਤੇ ਕਾਰਵਾਈ ਕਰਦੀ ਹੈ।

ਇਹ ਵੀ ਪੜ੍ਹੋ: ਪ੍ਰੇਮਿਕਾ ਦੇ ਸ਼ੱਕ ਨੇ ਪ੍ਰੇਮੀ ਨੂੰ ਪਾਇਆ ਪੰਗੇ ’ਚ, ਪਹੁੰਚਿਆ ਹਸਪਤਾਲ, ਜਾਣੋ ਕੀ ਹੈ ਪੂਰਾ ਮਾਮਲਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News