8 ਉਪਗ੍ਰਹਿਆਂ ਨੂੰ ਓਰਬਿਟ ''ਚ ਲਾਂਚ ਕਰਨ ਦੀ ਯੋਜਨਾ ਬਣਾ ਰਿਹੈ ਯੂ.ਏ.ਈ.

Wednesday, Oct 09, 2019 - 03:57 PM (IST)

8 ਉਪਗ੍ਰਹਿਆਂ ਨੂੰ ਓਰਬਿਟ ''ਚ ਲਾਂਚ ਕਰਨ ਦੀ ਯੋਜਨਾ ਬਣਾ ਰਿਹੈ ਯੂ.ਏ.ਈ.

ਮਸਦਾਰ ਸਿਟੀ— ਸੰਯੁਕਤ ਅਰਬ ਅਮੀਰਾਤ (ਯੂਏਈ) ਨੇ 10 ਕਾਰਜਸ਼ੀਲ ਉਪਗ੍ਰਹਿਆਂ ਤੋਂ ਇਲਾਵਾ ਆਉਣ ਵਾਲੇ ਸਾਲਾਂ 'ਚ ਅੱਠ ਹੋਰ ਉਪਗ੍ਰਹਿਆਂ ਨੂੰ ਓਰਬਿਟ 'ਚ ਲਾਂਚ ਕਰਨ ਦਾ ਟੀਚਾ ਮਿਥਿਆ ਹੈ। ਯੂਏਈ ਸਪੇਸ ਏਜੰਸੀ ਦੇ ਡਾਇਰੈਕਟਰ ਜਨਰਲ, ਡਾਕਟਰ ਮੁਹੰਮਦ ਅਲ ਅਹਬਾਬੀ ਨੇ ਇਕ ਪੱਤਰਕਾਰ ਏਜੰਸੀ ਨੂੰ ਇਸ ਦੀ ਜਾਣਕਾਰੀ ਦਿੱਤੀ।

ਅਹਬਾਬੀ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਯੂਏਈ ਨੇ ਸਪੇਸ 'ਚ ਬਹੁਤ ਖੋਜ ਕੀਤੀ ਹੈ ਤੇ ਪਿਛਲੇ 20 ਸਾਲਾਂ ਤੋਂ ਸਪੇਸ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖੀ ਹੈ। ਅੱਜ ਯੂਏਈ ਪੁਲਾੜ ਪ੍ਰੋਗਰਾਮ ਜਾਂ ਯੂਏਈ ਸਪੇਸ ਖੇਤਰ, ਸੈਟੇਲਾਈਟਾਂ ਦੀ ਗਿਣਤੀ ਦੇ ਲਿਹਾਜ਼ ਨਾਲ ਇਸ ਖੇਤਰ 'ਚ ਸਭ ਤੋਂ ਵੱਡਾ ਹੈ। ਯੂਏਈ ਓਰਬਿਟ 'ਚ 10 ਉਪਗ੍ਰਹਿਆਂ ਦਾ ਸੰਚਾਲਨ ਕਰ ਰਿਹਾ ਹੈ ਤੇ ਉਹ ਇਨ੍ਹਾਂ ਦਾ ਮਾਲਕ ਹੈ। ਅੱਠ ਉਪਗ੍ਰਹਿਆਂ ਨੂੰ ਲਾਂਚ ਕਰਨ 'ਤੇ ਕੰਮ ਚੱਲ ਰਿਹਾ ਹੈ। ਯੂਏਈ ਸਪੇਸ ਏਜੰਸੀ ਦੇ ਡਾਇਰੈਕਟਰ ਨੇ ਕਿਹਾ ਕਿ ਯੂਏਈ ਵੀ 2020 'ਚ ਮੰਗਲ 'ਤੇ ਇਕ ਵਿਗਿਆਨ ਮਿਸ਼ਨ ਦੀ ਯੋਜਨਾ ਬਣਾ ਰਿਹਾ ਹੈ।


author

Baljit Singh

Content Editor

Related News