UAE 'ਚ ਰਹਿਣ ਵਾਲੇ ਭਾਰਤੀਆਂ ਲਈ ਖੁਸ਼ਖ਼ਬਰੀ, ਫਲਾਈਟ ਟਿਕਟ ਹੋਈ ਸਸਤੀ

Friday, Feb 18, 2022 - 09:53 AM (IST)

UAE 'ਚ ਰਹਿਣ ਵਾਲੇ ਭਾਰਤੀਆਂ ਲਈ ਖੁਸ਼ਖ਼ਬਰੀ, ਫਲਾਈਟ ਟਿਕਟ ਹੋਈ ਸਸਤੀ

ਆਬੂਧਾਬੀ (ਬਿਊਰੋ): ਸੰਯੁਕਤ ਅਰਬ ਅਮੀਰਾਤ ਵਿਚ ਰਹਿਣ ਵਾਲੇ ਲੱਖਾਂ ਭਾਰਤੀਆਂ ਲਈ ਖੁਸ਼ਖ਼ਬਰੀ ਹੈ। ਯੂਏਈ ਤੋਂ ਭਾਰਤ ਯਾਤਰਾ ਦਾ ਹਵਾਈ ਕਿਰਾਇਆ ਬਹੁਤ ਸਸਤਾ ਹੋ ਗਿਆ ਹੈ। ਸ਼ਾਰਜਾਹ ਸਥਿਤ ਏਅਰ ਅਰਬੀਆ ਨੇ ਭਾਰਤ, ਪਾਕਿਸਤਾਨ, ਬੰਗਲਾਦੇਸ਼ ਸਮੇਤ ਕਈ ਦੇਸ਼ਾਂ ਲਈ ਵਿਸ਼ੇਸ਼ ਹਵਾਈ ਕਿਰਾਏ ਦਾ ਐਲਾਨ ਕੀਤਾ ਹੈ। ਇਸ ਦੇ ਜ਼ਰੀਏ ਰਿਟਰਨ ਇਕੌਨੋਮੀ ਕਲਾਸ ਲਈ ਯਾਤਰੀ 760 ਦਿਰਹਮ ਜਾਂ 15528 ਰੁਪਏ ਵਿਚ ਟਿਕਟ ਬੁੱਕ ਕਰਾ ਸਕਦੇ ਹਨ। ਏਅਰ ਅਰਬੀਆ ਪਿਛਲੇ ਕਈ ਮਹੀਨਿਆਂ ਤੋਂ ਅਲ ਖੈਮਾਹ ਅਤੇ ਸ਼ਾਰਜਾਹ ਹਵਾਈ ਅੱਡੇ ਲਈ ਸ਼ਟਲ ਬੇਸ ਸੇਵਾ ਵੀ ਜਾਰੀ ਰੱਖੀ ਹੋਈ ਹੈ।

ਬਜਟ ਕੈਰੀਅਰ ਕਹੇ ਜਾਣ ਵਾਲੇ ਏਅਰ ਅਰਬੀਆ ਨੇ ਕਿਹਾ ਕਿ ਇਸ ਆਫਰ ਦਾ ਲਾਭ ਲੈਣ ਲਈ ਯਾਤਰੀਆਂ ਨੂੰ 20 ਫਰਵਰੀ, ਐਤਵਾਰ ਤੋਂ ਪਹਿਲਾਂ ਟਿਕਟ ਬੁੱਕ ਕਰਾਉਣੀ ਹੋਵੇਗੀ। ਏਅਰ ਅਰਬੀਆ ਬਜਟ ਕਲਾਸ ਵਿਚ ਸਭ ਤੋਂ ਵੱਧ ਲੇਗਰੂਮ ਦੇਣ ਦਾ ਵਾਅਦਾ ਕਰਦਾ ਹੈ। ਲੇਗਰੂਮ ਕਿਸੇ ਇਕ ਸੀਟ ਤੋਂ ਅੱਗੇ ਵਾਲੀ ਸੀਟ ਦੀ ਦੂਰੀ ਨੂੰ ਕਿਹਾ ਜਾਂਦਾ ਹੈ। ਭਾਰਤੀਆਂ ਲਈ ਕੋਚਿ ਦਾ ਰਿਟਰਨ ਹਵਾਈ ਕਿਰਾਇਆ 760 ਦਿਰਹਮ ਹੈ। ਦਿੱਲੀ ਅਤੇ ਮੁੰਬਈ ਲਈ ਇਹੀ ਕਿਰਾਇਆ 900 ਦਿਰਹਮ ਜਾਂ 18389 ਰੁਪਏ ਹੈ। ਇਸ ਦੇ ਇਲਾਵਾ ਅਹਿਮਦਾਬਾਦ ਲਈ ਕਿਰਾਇਆ 1,050 ਦਿਰਹਮ ਅਤੇ ਬੇਂਗਲੁਰੂ ਲਈ 1,150 ਦਿਰਹਮ ਤੈਅ ਕੀਤਾ ਗਿਆ ਹੈ।

ਪੜ੍ਹੋ ਇਹ ਅਹਿਮ ਖ਼ਬਰ- ਬੈਲਜ਼ੀਅਮ 'ਚ ਕਰਮਚਾਰੀਆਂ ਨੂੰ ਮਿਲੇਗਾ 3 ਦਿਨ ਦਾ ਵੀਕੈਂਡ! ਨਾਲ ਮਿਲਣਗੇ ਇਹ ਅਧਿਕਾਰ

ਪਾਕਿਸਤਾਨੀ ਯਾਤਰੀਆਂ ਨੂੰ ਵੀ ਦਿੱਤਾ ਫਾਇਦਾ
ਏਅਰ ਅਰਬੀਆ ਨੇ ਪਾਕਿਸਤਾਨੀ ਯਾਤਰੀਆਂ ਲਈ ਵੀ ਵਿਸ਼ੇਸ਼ ਆਫਰ ਲਾਂਚ ਕੀਤਾ ਹੈ। ਇਸ ਦੇ ਜ਼ਰੀਏ ਕਰਾਚੀ ਲਈ 849 ਦਿਰਹਮ, ਸਿਆਲਕੋਟ ਲਈ 949 ਦਿਰਹਮ, ਫੈਸਲਾਬਾਦ ਲਈ 1,040 ਦਿਰਹਮ ਵਿਚ ਰਿਟਰਨ ਇਕੌਨੋਮੀ ਕਲਾਸ ਦੀ ਟਿਕਟ ਬੁੱਕ ਕਰਵਾਈ ਜਾ ਸਕਦੀ ਹੈ। ਘੱਟ ਕੀਮਤ ਕੈਰੀਅਰ ਏਅਰ ਅਰਬੀਆ ਯੂਏਈ ਦੇ ਦੋ ਅਮੀਰਾਤ ਸ਼ਾਰਜਾਹ ਅਤੇ ਰਾਸ ਅਲ ਖੈਮਾਹ ਲਈ ਫਲਾਈਟ ਸੰਚਾਲਿਤ ਕਰਦਾ ਹੈ।

ਇਹਨਾਂ ਦੇਸ਼ਾਂ ਲਈ ਵੀ ਜਾਰੀ ਆਫਰ
ਇਸ ਏਅਰਲਾਈਨ ਨੇ ਮਿਸਰ ਅਰਮੀਨੀਆ, ਲੇਬਨਾਨ, ਰੂਸ ਅਤੇ ਜਾਰਜੀਆ ਲਈ ਵੀ ਆਫਰ ਕੱਢਿਆ ਹੈ। ਕੰਪਨੀ ਨੇ ਦੱਸਿਆ ਕਿ ਮਿਸਰ ਦੇ ਅਲੈਗਜ਼ੈਡਰੀਆ ਲਈ 900 ਦਿਰਹਮ ਅਤੇ ਕਾਹਿਰਾ ਲਈ 1,050 ਵਿਚ ਫਲਾਈਟ ਬੁੱਕ ਕੀਤੀ ਜਾ ਸਕਦੀ ਹੈ। ਅਰਮੇਨੀਆਈ ਰਾਜਧਾਨੀ ਯੇਰੇਵਨ ਲਈ ਇਕੌਨੋਮੀ-ਕਲਾਸ ਰਿਟਰਨ ਏਅਰ ਫੇਅਰ 995 ਤੋਂ ਸ਼ੁਰੂ ਹੁੰਦਾ ਹੈ। ਲੇਬਨਾਨ ਦੀ ਰਾਜਧਾਨੀ ਬੇਰੁੱਤ ਅਤੇ ਜਾਰਜੀਆ ਦੀ ਰਾਜਧਾਨੀ ਤਿਬਲਿਸੀ ਲਈ ਕਿਰਾਇਆ 1,400 ਦਿਰਹਮ ਅਤੇ ਰੂਸ ਦੀ ਰਾਜਧਾਨੀ ਮਾਸਕੋ ਲਈ ਹਵਾਈ ਕਿਰਾਇਆ 1,525 ਦਿਰਹਮ ਤੈਅ ਕੀਤਾ ਗਿਆ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Vandana

Content Editor

Related News