UAE : ਜਿੰਨ੍ਹ ਦੇ ਡਰ ਕਾਰਣ ਘਰ ਛੱਡ ਭੱਜ ਗਏ ਲੋਕ, ਹੁਣ ਰੇਤ ''ਚ ਦੱਬ ਰਿਹਾ ਇਹ ''ਪਿੰਡ''

05/02/2021 3:34:41 AM

ਦੁਬਈ - ਇਹ ਤਸਵੀਰ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਇਕ ਪਿੰਡ ਅਲ ਮਦਾਮ ਦੀ ਹੈ। ਇਥੇ ਸਾਰੇ ਘਰ ਹੌਲੀ-ਹੌਲੀ ਰੇਤ ਵਿਚ ਦੱਬਦੇ ਜਾ ਰਹੇ ਹਨ। ਇਥੋਂ ਤੱਕ ਕਿ ਘਰਾਂ ਦੇ ਕਮਰਿਆਂ ਵਿਚ ਰੇਤ ਭਰ ਗਈ ਹੈ। ਅਜਿਹਾ ਕਿਉਂ ਹੋ ਰਿਹਾ ਹੈ, ਇਸ ਦਾ ਕੋਈ ਕਾਰਣ ਸਾਹਮਣੇ ਨਹੀਂ ਆਇਆ ਪਰ ਦੁਬਈ ਤੋਂ ਕਰੀਬ 1 ਘੰਟੇ ਦੀ ਦੂਰੀ 'ਤੇ ਸਥਿਤ ਇਸ ਪਿੰਡ ਨੂੰ ਭੁਤਹਾ ਪਿੰਡ ਕਿਹਾ ਜਾਣ ਲੱਗਾ ਹੈ। ਪਿੰਡ ਖਾਲੀ ਕਿਉਂ ਹੋਇਆ ਇਸ ਨੂੰ ਲੈ ਕੇ ਕਿਸੇ ਨੂੰ ਵੀ ਪੱਕੇ ਤੌਰ 'ਤੇ ਕੁਝ ਵੀ ਪਤਾ ਨਹੀਂ ਹੈ। ਮਦਾਮ ਦੇ ਨੇੜੇ-ਤੇੜੇ ਦੇ ਪਿੰਡਾਂ ਦੇ ਲੋਕ ਦੱਸਦੇ ਹਨ ਕਿ ਇਸ ਪਿੰਡ ਵਿਚ ਇਕ ਜਿੰਨ੍ਹ ਰਹਿੰਦਾ ਹੈ, ਉਸ ਕਾਰਣ ਲੋਕ ਰਾਤੋਂ-ਰਾਤ ਪਿੰਡ ਛੱਡ ਕੇ ਭੱਜ ਗਏ।

ਇਹ ਵੀ ਪੜ੍ਹੋ - ਅਮਰੀਕਾ, ਕੈਨੇਡਾ ਤੋਂ ਬਾਅਦ ਭਾਰਤ 'ਚ ਕੋਰੋਨਾ ਦੀ 'ਸੁਨਾਮੀ' ਤੋਂ ਡਰਿਆ ਇਹ ਮੁਲਕ, 22 ਐਂਟਰੀ ਪੁਆਇੰਟ ਕੀਤੇ ਬੰਦ

PunjabKesari

ਉਥੇ ਕੁਝ ਲੋਕਾਂ ਦਾ ਆਖਣਾ ਹੈ ਕਿ ਚੁਡੇਲ ਦੇ ਸਾਏ ਨੇ ਪਿੰਡ ਦੀ ਹਾਲਾਤ ਅਜਿਹੀ ਕਰ ਦਿੱਤੀ ਹੈ। ਬਿੱਲੀ ਜਿਹੀਆਂ ਅੱਖਾਂ ਵਾਲੀ ਉਸ ਚੁਡੇਲ ਨੇ ਪੂਰਾ ਪਿੰਡ ਖਾਲੀ ਕਰਾ ਦਿੱਤਾ ਹੈ। ਉਥੇ ਇਸ ਇਕੱਲੇਪਣ ਕਾਰਣ ਇਹ ਪਿੰਡ ਸੈਲਾਨੀਆਂ ਵਿਚਾਲੇ ਮਸ਼ਹੂਰ ਹੋ ਰਿਹਾ ਹੈ। ਦੁਨੀਆ ਭਰ ਦੇ ਕਈ ਸੈਲਾਨੀ ਦੁਬਈ ਆਉਂਦੇ ਹਨ ਤਾਂ ਇਸ ਪਿੰਡ ਨੂੰ ਦੇਖਣ ਜ਼ਰੂਰ ਆਉਂਦੇ ਹਨ।

ਇਹ ਵੀ ਪੜ੍ਹੋ - USA ਦੇ 2 ਮੰਜ਼ਿਲਾ ਘਰ 'ਚ 5 ਮਹਿਲਾਵਾਂ ਸਣੇ ਕੈਦ ਮਿਲੇ 91 ਪ੍ਰਵਾਸੀ, ਕਈ ਨਿਕਲੇ ਕੋਰੋਨਾ ਪਾਜ਼ੇਟਿਵ

PunjabKesari

ਪਿੰਡਾਂ ਦੇ ਲੋਕ ਉਸ ਚੁਡੇਲ ਦੇ ਡਰ ਕਾਰਣ ਰਾਤੋਂ-ਰਾਤ ਪਿੰਡ ਛੱਡ ਕੇ ਚਲੇ ਗਏ। ਭੱਜਣ ਦੀ ਇੰਨੀ ਜਲਦੀ ਸੀ ਕਿ ਉਹ ਆਪਣਾ ਸਾਰਾ ਸਮਾਨ ਅਤੇ ਦਰਵਾਜ਼ੇ ਖੁੱਲ੍ਹੇ ਹੀ ਛੱਡ ਗਏ। ਜਿਸ ਕਾਰਣ ਉਨ੍ਹਾਂ ਦੇ ਘਰਾਂ ਅਤੇ ਕਮਰਿਆਂ ਵਿਚ ਮਿੱਟੀ ਭਰ ਅਤੇ ਉਨ੍ਹਾਂ ਦਾ ਸਾਰਾ ਸਮਾਨ ਇਸ ਰੇਤ ਦੇ ਹੇਠਾਂ ਦੱਬ ਗਿਆ।

ਇਹ ਵੀ ਪੜ੍ਹੋ - ਚੀਨ ਪਹੁੰਚਿਆ ਭਾਰਤ ''ਚ ਮਿਲਿਆ ਕੋਰੋਨਾ ਦਾ ਨਵਾਂ ਵੇਰੀਐਂਟ, ਡਰੇ ਲੋਕ

PunjabKesari

ਇਹ ਵੀ ਪੜ੍ਹੋ - ਪਾਕਿਸਤਾਨ ਨੂੰ ਲੱਗ ਸਕਦੈ ਵੱਡਾ ਝੱਟਕਾ, ਯੂਰਪੀਨ ਸੰਘ ਨੇ ਪੇਸ਼ ਕੀਤਾ ਇਹ ਬਿੱਲ


Khushdeep Jassi

Content Editor

Related News