ਅਮਰੀਕਾ ਦਾ ਵੱਡਾ ਕਦਮ, 9 ਕਰਮੀਆਂ ਨੂੰ ਧਾਰਮਿਕ ਆਧਾਰ ''ਤੇ ਕੋਵਿਡ ਟੀਕਾਕਰਨ ਨਿਯਮ ਤੋਂ ਦਿੱਤੀ ਛੋਟ

Wednesday, Feb 09, 2022 - 10:24 AM (IST)

ਵਾਸ਼ਿੰਗਟਨ (ਭਾਸ਼ਾ): ਅਮਰੀਕੀ ਹਵਾਈ ਸੈਨਾ ਨੇ ਧਾਰਮਿਕ ਆਧਾਰ 'ਤੇ 9 ਹਵਾਈ ਸੈਨਿਕਾਂ ਨੂੰ ਲਾਜ਼ਮੀ ਤੌਰ 'ਤੇ ਕੋਵਿਡ-19 ਰੋਧੀ ਟੀਕਾ ਲਗਵਾਉਣ ਦੇ ਨਿਯਮ ਤੋਂ ਛੋਟ ਦਿੱਤੀ ਹੈ। ਇਸ ਦੇ ਨਾਲ ਹੀ ਲਾਜ਼ਮੀ ਟੀਕਾਕਰਨ ਤੋਂ ਛੋਟ ਦੇਣ ਵਾਲੀ ਇਹ ਦੂਜੀ ਮਿਲਟਰੀ ਸੇਵਾ ਬਣ ਗਈ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।  

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਨੇ ISIS-K ਦੇ ਨੇਤਾ ਸਨਾਉੱਲਾ ਗਫਾਰੀ 'ਤੇ 1 ਕਰੋੜ ਡਾਲਰ ਦਾ ਇਨਾਮ ਕੀਤਾ ਘੋਸ਼ਿਤ

ਹਵਾਈ ਸੈਨਾ ਦੇ 6,400 ਤੋਂ ਜ਼ਿਆਦਾ ਕਰਮੀਆਂ ਨੇ ਟੀਕਾ ਲਗਵਾਉਣ ਦੇ ਨਿਯਮਾਂ ਤੋਂ ਛੋਟ ਦੇਣ ਲਈ ਅਰਜ਼ੀ ਦਿੱਤੀ ਹੈ ਅਤੇ ਹੋਰ ਸੇਵਾਵਾਂ ਦੇ ਕਰਮੀਆਂ ਨੇ ਧਾਰਮਿਕ ਆਧਾਰ 'ਤੇ ਛੋਟ ਨਾ ਦੇਣ ਨੂੰ ਅਦਾਲਤ ਵਿਚ ਚੁਣੌਤੀ ਦਿੱਤੀ ਹੈ। ਹਵਾਈ ਸੈਨਾ ਦੇ ਵਧੀਕ ਮਰੀਨ ਕੋਰ ਨੇ ਹੁਣ  ਤੱਕ ਤਿੰਨ ਕਰਮੀਆਂ ਨੂੰ ਧਾਰਮਿਕ ਆਧਾਰ 'ਤੇ ਇਹ ਛੋਟ ਪ੍ਰਦਾਨ ਕੀਤੀ ਹੈ। ਅਮਰੀਕੀ ਸੈਨਾ ਅਤੇ ਨੇਵੀ ਨੇ ਅਜਿਹੀ ਮਨਜ਼ੂਰੀ ਨਹੀਂ ਦਿੱਤੀ ਹੈ। ਧਾਰਮਿਕ ਆਧਾਰ 'ਤੇ ਛੋਟ ਨਾ ਦੇਣ ਲਈ ਮਿਲਟਰੀ ਸੇਵਾਵਾਂ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਤੱਕ ਕੁੱਲ ਮਿਲਾ ਕੇ ਮਿਲਟਰੀ ਸੇਵਾਵਾਂ ਦੇ 14,000 ਤੋਂ ਵੱਧ ਕਰਮੀਆਂ ਨੇ ਧਾਰਮਿਕ ਆਧਾਰ 'ਤੇ ਟੀਕਾ ਨਾ ਲਗਾਉਣ ਲਈ ਅਰਜ਼ੀ ਦਿੱਤੀ ਹੈ। 

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News