ਇਟਲੀ ''ਚ ਦੋ ਰੇਲ ਗੱਡੀਆਂ ਦੀ ਟੱਕਰ, 17 ਲੋਕ ਜ਼ਖ਼ਮੀ (ਤਸਵੀਰਾਂ)

12/11/2023 9:59:10 AM

ਰੋਮ (ਦਲਵੀਰ ਕੈਂਥ): ਉੱਤਰੀ ਇਟਲੀ ਵਿਚ ਰਾਵੇਨਾ ਇਲਾਕੇ ਦੇ ਫਾਏਂਸਾ ਨੇੜੇ ਦੋ ਰੇਲ ਗੱਡੀਆਂ ਦਾ ਆਹਮੇ ਸਾਹਮਣੇ ਦੀ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਤਾਜ਼ਾ ਜਾਣਕਾਰੀ ਅਨੁਸਾਰ ਇਟਲੀ ਦੇ ਬਲੋਨੀਆ ਰਿਮਨੀ ਵਾਲੀ ਰੇਲਵੇ ਲਾਈਨ 'ਤੇ ਦੋ ਰੇਲ ਗੱਡੀਆਂ ਇੱਕ ਇੰਟਰਸਿਟੀ ਤੇ ਇੱਕ ਖੇਤਰੀ ਰੇਲਗੱਡੀ ਦੀ ਆਹਮੋ ਸਾਹਮਣੇ ਟੱਕਰ ਹੋ ਜਾਣ ਕਾਰਨ ਇੱਕ ਵੱਡਾ ਹਾਦਸਾ ਹੁੰਦੇ ਹੁੰਦੇ ਬਚਿਆ ਹੈ ਕਿਉਂਕਿ ਰੇਲ ਗੱਡੀਆਂ ਦੀ ਰਫ਼ਤਾਰ ਜ਼ਿਆਦਾ ਤੇਜ ਨਹੀ ਸੀ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ ਜਾਣ ਦੇ ਚਾਹਵਾਨਾਂ ਨੂੰ ਝਟਕਾ, ਇਮੀਗ੍ਰੇਸ਼ਨ ਸਬੰਧੀ ਨਵੀਂ ਨੀਤੀ ਬਣਾਉਣ ਜਾ ਰਹੀ ਸਰਕਾਰ

ਜਦਕਿ ਇਸ ਹਾਦਸੇ ਵਿੱਚ 17 ਲੋਕਾਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਹਾਦਸਾ 10 ਦਸੰਬਰ ਰਾਤ 8:20 ਦਾ ਹੈ। ਘਟਨਾ ਦੇ ਅਸਲ ਕਾਰਨਾਂ ਦੀ ਜਾਂਚ ਚੱਲ ਰਹੀ ਹੈ। ਜ਼ਖਮੀ ਮੁਸਾਫਿਰਾਂ ਵਿੱਚ ਕੋਈ ਵੀ ਗੰਭੀਰ ਜ਼ਖਮੀ ਨਾ ਹੋਣ ਕਾਰਨ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਰਾਹਤ ਕਰਮਚਾਰੀ ਘਟਨਾ ਦੀ ਜਾਣਕਾਰੀ ਮਿਲਦੇ ਹੀ ਰਾਹਤ ਕਾਰਜਾਂ ਵਿੱਚ ਰੁੱਝ ਗਏ ਤੇ ਮਿੰਟੋ ਮਿੰਟੀ ਜ਼ਖਮੀਆਂ ਨੂੰ ਸੁਰੱਖਿਆ ਪ੍ਰਦਾਨ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News