ਸੈਨ ਹੋਜੇ ਦੀ ਚਰਚ ''ਚ ਛੁਰੇਮਾਰੀ ਨਾਲ ਹੋਈਆਂ ਦੋ ਮੌਤਾਂ

Monday, Nov 23, 2020 - 11:23 PM (IST)

ਸੈਨ ਹੋਜੇ ਦੀ ਚਰਚ ''ਚ ਛੁਰੇਮਾਰੀ ਨਾਲ ਹੋਈਆਂ ਦੋ ਮੌਤਾਂ

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਕੈਲੀਫੋਰਨੀਆਂ ਦੇ ਸੈਨ ਹੋਜੇ ਵਿਚ ਇਕ ਚਰਚ ਅੰਦਰ ਹੋਈ ਛੁਰੇਮਾਰੀ ਦੀ ਮੰਦਭਾਗੀ ਘਟਨਾ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ।

ਐਤਵਾਰ ਰਾਤ ਨੂੰ ਚਰਚ ਵਿੱਚ ਚਾਕੂ ਮਾਰ ਕੇ ਇੱਕ ਵਿਅਕਤੀ ਦੁਆਰਾ ਦੋ ਲੋਕਾਂ ਦੀ ਜਾਨ ਲੈਣ ਦੇ ਨਾਲ ਕਈ ਹੋਰ ਗੰਭੀਰ ਜ਼ਖਮੀ ਕਰ ਦਿੱਤੇ ਗਏ। ਪੁਲਸ ਅਨੁਸਾਰ ਉਸ ਸਮੇਂ ਚਰਚ ਵਿਚ ਕੋਈ ਸੇਵਾ ਜਾਂ ਗਤੀਵਿਧੀ ਨਹੀਂ ਚੱਲ ਰਹੀ ਸੀ ਪਰ ਕਈ ਬੇਘਰੇ ਲੋਕਾਂ ਨੂੰ ਠੰਡ ਤੋਂ ਬਚਾਉਣ ਲਈ ਚਰਚ ਅੰਦਰ ਲਿਆਂਦਾ ਗਿਆ ਸੀ।

 

ਜਦਕਿ ਇਸ ਘਟਨਾ ਪਿੱਛੇ ਹਮਲਾਵਰ ਦਾ ਮਕਸਦ ਅਜੇ ਸਾਹਮਣੇ ਨਹੀਂ ਆਇਆ ਹੈ। ਇਸ ਘਟਨਾ ਦੇ ਮਾਮਲੇ ਵਿਚ ਮੇਅਰ ਸੈਮ ਲਿਕਕਾਰਡੋ ਨੇ ਵੀ ਪੀੜਤਾਂ ਵਿਚੋਂ ਘੱਟੋ-ਘੱਟ ਦੋ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ ,ਇਸ ਦੇ ਨਾਲ ਹੀ ਪੁਲਸ ਦੁਆਰਾ ਇਕ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿਚ ਲੈਣ ਬਾਰੇ ਵੀ ਖੁਲਾਸਾ ਕੀਤਾ ਹੈ।


author

Sanjeev

Content Editor

Related News