‘ਅੱਤਵਾਦੀ’ ਕਹੇ ਜਾਣ ’ਤੇ 2 ਸਿੱਖ ਟਰੱਕ ਚਾਲਕਾਂ ਨੇ ਕੰਪਨੀ ਮਾਲਕ ਨੂੰ ਮਨੁੱਖੀ ਅਧਿਕਾਰ ਕਮਿਸ਼ਨ ’ਚ ਘਸੀਟਿਆ

Saturday, Mar 04, 2023 - 10:39 AM (IST)

‘ਅੱਤਵਾਦੀ’ ਕਹੇ ਜਾਣ ’ਤੇ 2 ਸਿੱਖ ਟਰੱਕ ਚਾਲਕਾਂ ਨੇ ਕੰਪਨੀ ਮਾਲਕ ਨੂੰ ਮਨੁੱਖੀ ਅਧਿਕਾਰ ਕਮਿਸ਼ਨ ’ਚ ਘਸੀਟਿਆ

ਮੈਲਬੌਰਨ (ਏ. ਐੱਨ. ਆਈ.)- ਨਿਊਜ਼ੀਲੈਂਡ ਵਿਚ 2 ਸਿੱਖ ਟਰੱਕ ਚਾਲਕਾਂ ਨੇ ਨਸਲਵਾਦੀ ਟਿੱਪਣੀ ਕਰਨ ਸਬੰਧੀ ਪ੍ਰਬੰਧਕ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰਨ ’ਤੇ ਆਪਣੇ ਮਾਲਕ ਖ਼ਿਲਾਫ਼ ਮਨੁੱਖੀ ਅਧਿਕਾਰੀ ਕਮਿਸ਼ਨ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਦੋਸ਼ ਹੈ ਕਿ ਪ੍ਰਬੰਧਕ ਨੇ ਸਾਰੇ ਸਿੱਖਾਂ ਨੂੰ ‘ਅੱਤਵਾਦੀ’ ਕਰਾਰ ਦਿੱਤਾ ਸੀ।

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ: ਖਾਲਿਸਤਾਨ ਸਮਰਥਕਾਂ ਨੇ ਹੁਣ ਬ੍ਰਿਸਬੇਨ 'ਚ ਸ਼੍ਰੀ ਲਕਸ਼ਮੀ ਨਾਰਾਇਣ ਮੰਦਰ 'ਚ ਕੀਤੀ ਭੰਨਤੋੜ

‘ਸਦਰਨ ਡਿਸਟ੍ਰਿਕਸ ਟੋਈਂਗ’ ਕੰਪਨੀ ਦੇ ਸਾਬਕਾ ਮੁਲਾਜ਼ਮਾਂ ਰਮਿੰਦਰ ਸਿੰਘ ਅਤੇ ਸੁਮਿਤ ਨੰਦਪੁਰ ਨੇ ਪਿਛਲੇ ਸਾਲ ਇਕ ਪ੍ਰਬੰਧਕ ਵਲੋਂ ਨਸਲੀ ਦੁਰਵਿਵਹਾਰ ਦੇ ਸਬੰਧ ਵਿਚ ਕੀਤੀ ਸ਼ਿਕਾਇਤ ਤੋਂ ਬਾਅਦ ਜਦੋਂ ਕੰਪਨੀ ਦੇ ਮਾਲਕ ਪਾਮ ਵਾਟਸਨ ਵਲੋਂ ਉੱਚਿਤ ਵਿਵਹਾਰ ਨਹੀਂ ਕੀਤਾ ਗਿਆ ਤਾਂ ਦੋਹਾਂ ਨੇ ਅਸਤੀਫਾ ਦੇ ਦਿੱਤਾ। ਨੌਕਰੀ ਛੱਡਣ ਤੋਂ ਬਾਅਦ ਵੀ ਮਾਲਕ ਵਲੋਂ ਕੋਈ ਮੁਆਫੀ ਨਹੀਂ ਮੰਗੀ ਗਈ ਅਤੇ ਉਲਟ ਸਿੱਖ ਚਾਲਕਾਂ ਨੂੰ ਸਵਾਲ ਕੀਤਾ ਗਿਆ ਕਿ ਕੀ ਉਨ੍ਹਾਂ ਨੇ ਬ੍ਰਿਟਿਸ਼ ਮਹਾਰਾਣੀ ਐਲਿਜ਼ਾਬੇਥ-II ਦੇ ਦਿਹਾਂਤ ਦਾ ਜਸ਼ਨ ਮਨਾਇਆ ਸੀ।ਰਮਿੰਦਰ ਸਿੰਘ ਅਤੇ ਸੁਮਿਤ ਨੰਦਪੁਰ ਨੇ ਹੁਣ ਨਸਲੀ ਦੁਰਵਿਵਹਾਰ ਖ਼ਿਲਾਫ਼ ਮਨੁੱਖੀ ਅਧਿਕਾਰ ਕਮਿਸ਼ਨ ਵਿਚ ਸ਼ਿਕਾਇਤ ਕੀਤੀ ਹੈ। ਸੁਪਰੀਮ ਸਿੱਖ ਸੁਸਾਇਟੀ ਦੇ ਦਲਜੀਤ ਸਿੰਘ ਨੇ ਕਮਿਸ਼ਨ ਵਿਚ ਇਨ੍ਹਾਂ ਦੋਹਾਂ ਦੀ ਅਗਵਾਈ ਕੀਤੀ ਅਤੇ ਕਿਹਾ ਕਿ ਇਹ ਮਾਮਲਾ ਬਹੁਤ ਗੰਭੀਰ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ਦਾ ਬਹੁਤ ਦੁੱਖ ਹੋਇਆ ਹੈ ਕਿ ਨਿਊਜ਼ੀਲੈਂਡ ਵਿਚ ਕੋਈ ਇਹ ਕਹੇ ਕਿ ‘ਸਿੱਖ ਅੱਤਵਾਦੀ ਹਨ’।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News