ਬਾਲਟਿਕ ਸਾਗਰ ’ਚ 2 ਜਹਾਜ਼ ਟਕਰਾਏ, ਇਕ ਦੀ ਮੌਤ
Tuesday, Dec 14, 2021 - 01:49 AM (IST)
ਸਟਾਕਹੋਮ - ਬਾਲਟਿਕ ਸਾਗਰ ਵਿਚ ਡੇਨਿਸ਼ ਆਈਲੈਂਡ ਦੇ ਬੋਰਨਹੋਮ ਅਤੇ ਦੱਖਣੀ ਸਵੀਡਿਸ਼ ਸ਼ਹਿਰ ਯਸਤਾਦ ਦੇ ਨੇੜੇ 2 ਜਹਾਜਾਂ ਵਿਚ ਸੋਮਵਾਰ ਸਵੇਰੇ 3.30 ਵਜੇ ਧੁੰਦ ਕਾਰਨ ਟੱਕਰ ਹੋ ਗਈ। ਟੱਕਰ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 2 ਵਿਅਕਤੀ ਲਾਪਤਾ ਹਨ, ਜਿਨ੍ਹਾਂ ਨੂੰ ਲੱਭਣ ਲਈ ਰੈਸਕਿਊ ਆਪ੍ਰੇਸ਼ਨ ਚਲ ਰਿਹਾ ਹੈ। ਇਕ ਜਹਾਜ਼ ਡੇਨਮਾਰਕ ਅਤੇ ਦੂਸਰਾ ਬ੍ਰਿਟੇਨ ਵਿਚ ਰਜਿਸਟਰਡ ਹੈ। ਸਵੀਡਿਸ਼ ਮੈਰੀਟਾਈਮ ਐਡਮਿਨੀਸਟ੍ਰੇਸ਼ਨ ਨੇ ਦੱਸਿਆ ਕਿ ਡੇਨਮਾਰਕ ਵਿਚ ਰਜਿਸਟਰਡ 55 ਮੀਟਰ ਲੰਬਾ ਜਹਾਜ਼ ਕਿਰਨ ਹੋਜ ਪੁੱਠਾ ਹੋ ਗਿਆ ਸੀ।
ਇਹ ਵੀ ਪੜ੍ਹੋ - ਟੈਕਸਾਸ 'ਚ ਗੋਲੀਬਾਰੀ ਦੌਰਾਨ ਇੱਕ ਵਿਅਕਤੀ ਦੀ ਮੌਤ, 13 ਜਖ਼ਮੀ
ਘਟਨਾ ਸਵੀਡਿਸ਼ ਜਲ ਖੇਤਰ ਵਿਚ ਹੋਈ ਅਤੇ ਡੇਨਮਾਰਕ ਨੇ ਸਵੀਡਿਸ਼ ਅਧਿਕਾਰੀਆਂ ਦੀ ਬਚਾਅ ਕਾਰਜ ਵਿਚ ਮਦਦ ਕੀਤੀ। ਘਨਟਾ ਹੋਣ ਦੇ 5 ਘੰਟੇ ਤੋਂ ਜ਼ਿਆਦਾ ਸਮੇਂ ਤੱਕ ਡੇਨਮਾਰਕ ਦਾ ਜਹਾਜ਼ ਕਿਰਨ ਹੋਜ ਮਲਵੇ ਨਾਲ ਲਿਬੜਿਆ ਸੀ। ਬੋਰਨਹੋਮ ਆਈਲੈਂਡ ਤੋਂ ਬਚਾਅ ਕਾਰਜ ਲਈ ਇਕ ਜਹਾਜ਼ ਨੂੰ ਵੀ ਰਵਾਨਾ ਕੀਤਾ ਗਿਆ ਹੈ। ਡੇਨਮਾਰਕ ਵਲੋਂ ਇਕ ਹੈਲੀਕਾਪਟਰ ਵੀ ਭੇਜਿਆ ਗਿਆ ਹੈ। ਨੇੜੇ-ਤੇੜੇ ਦੇ ਜਹਾਜ਼ਾਂ ਵਿਚ ਸਵਾਰ ਲੋਕ ਵੀ ਬਚਾਅ ਕਾਰਜ ਵਿਚ ਮਦਦ ਕਰ ਰਹੇ ਹਨ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।