ਨੇਪਾਲ ’ਚ ਭਾਰਤੀ ਸਹਿਯੋਗ ਨਾਲ ਬਣੇ ਸਕੂਲਾਂ ਦਾ ਉਦਘਾਟਨ
Saturday, Dec 11, 2021 - 06:11 PM (IST)
ਇੰਟਰਨੈਸ਼ਨਲ ਡੈਸਕ– ਨੇਪਾਲ ਦੇ ਸਰਲਾਹੀ ਜ਼ਿਲੇ ’ਚ 9 ਦਸੰਬਰ ਨੂੰ ਭਾਰਤੀ ਗ੍ਰਾਂਟ ਦੇ ਯਹਿਯੋਗ ਨਾਲ ਬਣੇ ਦੋ ਨਵੇਂ ਸਕੂਲਾਂ ਦਾ ਉਦਘਾਟਨ ਕੀਤਾ ਗਿਆ। ਭਾਰਤੀ ਦੂਤਘਰ ਮੁਤਾਬਕ, ਬਾਲ ਗੋਵਿੰਦ ਜਨਤਾ ਹਾਇਰ ਸੈਕੇਂਡਰੀ ਸਕੂਲ, ਪਿਪਰੀਆ, ਕਬਿਲਾਸੀ-2 ਅਤੇ ਸ਼੍ਰੀ ਜਨਤਾ ਸੈਕੇਂਡਰੀ ਸਕੂਲ ਨੇਤਰਗੰਜ, ਲਾਲਬੰਦੀ-1 ’ਚ ਸਕੂਲਾਂ ਦਾ ਉਦਘਾਟਨ ਕੀਤਾ ਗਿਆ ਹੈ। ਦੂਤਘਰ ਨੇ ਇਹ ਵੀ ਦੱਸਿਆ ਕਿ ਸਕੂਲਾਂ ਨੂੰ ਭਾਰਤ ਸਰਕਾਰ ਦੁਆਰਾ ਗ੍ਰਾਂਟ ਸਹਾਇਤਾ ਰਾਹੀਂ 6.94 ਮਿਲੀਅਨ ਅਤੇ 15.94 ਮਿਲੀਅਨ ਦੀ ਕੀਮਤ ਨਾਲ ਬਣਾਇਆ ਗਿਆ ਹੈ।
ਦੂਤਘਰ ਨੇ ਦੱਸਿਆ ਕਿ ਇਸ ਖੇਤਰ ਦੇ ਮੌਜੂਦਾ ਸਕੂਲਾਂ ’ਚ ਸਿਰਫ ਪ੍ਰਾਈਮਰੀ ਸਿੱਖਿਆ ਦੀ ਸੁਵਿਧਾ ਸੀ। ਨੇਤਰਗੰਜ ’ਚ ਸ਼੍ਰੀ ਜਨਤਾ ਹਾਇਰ ਸੈਕੇਂਡਰੀ ਸਕੂਲ ਦਾ ਉਪਯੋਗ ਸਿੱਖਿਆ ਪ੍ਰਬੰਧ ਅਤੇ ਤਕਨੀਕੀ ਸਿੱਖਿਆ ਲਈ ਵੀ ਕੀਤਾ ਜਾਵੇਗਾ। ਇਹ ਖੇਤਰ ਸੰਘਣੀ ਆਬਾਦੀ ਵਾਲਾ ਹੈ, ਇਸ ਲਈ ਮੌਜੂਦਾ ਬੁਨਿਆਦੀ ਢਾਂਚੇ ਲਈ ਖੇਤਰ ’ਚ ਬੱਚਿਆਂ ਦੀ ਸਿੱਖਿਅਕ ਲੋੜਾਂ ਨੂੰ ਪੂਰਾ ਕਰਨਾ ਮੁਸ਼ਕਿਲ ਸੀ।
ਅੰਬੈਸੀ ਨੇ ਅੱਗੇ ਕਿਹਾ ਕਿ ਨਵੇਂ ਸਕੂਲ ਭਵਨ ਪੇਂਡੂ ਖੇਤਰ ’ਚ ਸਿੱਖਣ ਲਈ ਇਕ ਬਿਹਤਰ ਮਾਹੌਲ ਤਿਆਰ ਕਰਨਗੇ ਅਤੇ ਜ਼ਿਲੇ ’ਚ ਸਿੱਖਿਆ ਦੇ ਵਿਕਾਸ ’ਚ ਯੋਗਦਾਨ ਦੇਣਗੇ। ਸਕੂਲਾਂ ਲਈ ਇਮਾਰਤਾਂ ਨੂੰ ਇਕ ਉੱਚ ਪ੍ਰਭਾਵ ਸਮੂਦਾਇਕ ਵਿਕਾਸ ਪ੍ਰਾਜੈਕਟ (HICDP) ਦੇ ਰੂਪ ’ਚ ਵਰਗੀਕ੍ਰਿਤ ਕੀਤਾ ਗਿਆ ਸੀ ਅਤੇ ਭਾਰਤ ਤੇ ਨੇਪਾਲ ਅਤੇ ਇਨਾਂ ਨੂੰ ਸਰਲਾਹੀ ਦੀ ਜ਼ਿਲਾ ਕਮੇਟੀ ਵਿਚਾਲੇ ਇਕ ਸਮਝੌਤੇ ਤਹਿਤ ਬਣਾਇਆ ਗਿਆ ਸੀ।