ਸਾਊਦੀ ''ਚ ਪਾਰਕਿੰਗ ਦੀ ਡਿੱਗੀ ਛੱਤ, 2 ਲੋਕਾਂ ਦੀ ਮੌਤ ਤੇ 13 ਜ਼ਖਮੀ

12/18/2019 3:07:20 PM

ਰਿਆਦ— ਸਾਊਦੀ ਅਰਬ ਦੀ ਰਾਜਧਾਨੀ ਰਿਆਦ 'ਚ ਅਲਮਾਰਿਫਾ ਯੂਨੀਵਰਸਿਟੀ ਦੀ ਪਾਰਕਿੰਗ ਦੀ ਛੱਤ ਡਿੱਗ ਜਾਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਤੇ 13 ਹੋਰ ਜ਼ਖਮੀ ਹੋ ਗਏ। ਸਿਵਲ ਡਿਫੈਂਸ ਸੇਵਾ ਨੇ ਇਹ ਜਾਣਕਾਰੀ ਦਿੱਤੀ।

ਸਿਵਲ ਡਿਫੈਂਸ ਸੇਵਾ ਨੇ ਇਕ ਟਵੀਟ ਕਰਕੇ ਕਿਹਾ,''ਰਿਆਦ ਦੇ ਦਰੀਆ ਜ਼ਿਲੇ 'ਚ ਮੰਗਲਵਾਰ ਨੂੰ ਅਲਮਾਰਿਫਾ ਯੂਨੀਵਰਸਿਟੀ ਦੀ ਪਾਰਕਿੰਗ ਛੱਤ ਢਹਿ ਜਾਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਵਧੇਰੇ ਜ਼ਖਮੀਆਂ ਨੂੰ 'ਫਸਟ ਏਡ' ਦੇਣ ਮਗਰੋਂ ਹਸਪਤਾਲ 'ਚੋਂ ਛੁੱਟੀ ਦੇ ਦਿੱਤੀ ਗਈ। ਸਿਵਲ ਡਿਫੈਂਸ ਸੇਵਾ ਨੇ ਯੂਨੀਵਰਸਿਟੀ ਭਵਨ ਦੀ ਉੱਚੀ ਕੰਧ ਕੋਲ ਬਚਾਅ ਕਰਮਚਾਰੀਆਂ ਵਲੋਂ ਦੋ ਵਿਅਕਤੀਆਂ ਨੂੰ ਬਾਹਰ ਕੱਢਦਿਆਂ ਦੀ ਤਸਵੀਰ ਸਾਂਝੀ ਕੀਤੀ ਹੈ।

 


Related News