ਸ਼੍ਰੀਲੰਕਾ ''ਚ ਇਜ਼ਰਾਇਲੀ ਨਾਗਰਿਕਾਂ ''ਤੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚਣ ਦੇ ਦੋਸ਼ ''ਚ ਦੋ ਗ੍ਰਿਫਤਾਰ

Thursday, Oct 24, 2024 - 03:01 PM (IST)

ਕੋਲੰਬੋ (ਏਜੰਸੀ)- ਸ਼੍ਰੀਲੰਕਾ ਵਿਚ ਇਜ਼ਰਾਇਲੀ ਨਾਗਰਿਕਾਂ 'ਤੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚਣ ਦੇ ਸ਼ੱਕ ਵਿਚ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਕਿਹਾ ਕਿ ਭਾਰਤ ਵੱਲੋਂ ਇਸ ਸੰਭਾਵਿਤ ਖਤਰੇ ਬਾਰੇ ਖੁਫੀਆ ਜਾਣਕਾਰੀ ਉਪਲੱਬਧ ਕਰਾਏ ਜਾਣ ਤੋਂ ਬਾਅਦ ਇਹ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ। ਪੁਲਸ ਨੇ ਕਿਹਾ ਕਿ ਖੇਤਰ 'ਚ ਸੰਭਾਵਿਤ ਹਮਲੇ ਦੀ ਸੂਚਨਾ ਤੋਂ ਬਾਅਦ ਪੂਰਬੀ ਤੱਟ ਦੇ 'ਅਰੁਗਾਮ ਬੇ' ਸਥਿਤ ਸਰਫਿੰਗ ਰਿਜ਼ੋਰਟ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਕੀ ਸੁਧਰ ਜਾਣਗੇ ਭਾਰਤ-ਚੀਨ ਸਬੰਧ? ਸ਼ੀ ਜਿਨਪਿੰਗ ਨੇ ਮੋਦੀ ਦੇ ਸੁਝਾਵਾਂ ਨਾਲ ਪ੍ਰਗਟਾਈ ਸਹਿਮਤੀ

ਪੁਲਸ ਦੀ ਅੱਤਵਾਦ ਜਾਂਚ ਡਵੀਜ਼ਨ ਨੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਦੱਸਿਆ ਕਿ 'ਅਰੁਗਾਮ ਬੇ' 'ਚ ਸੁਰੱਖਿਆ ਅਲਰਟ ਦੇ ਸਬੰਧ 'ਚ ਭਾਰਤ ਵੱਲੋਂ ਸਾਂਝੀ ਕੀਤੀ ਗਈ ਖੁਫੀਆ ਜਾਣਕਾਰੀ ਕਾਰਨ ਦੋਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਇਕ ਸ਼ੱਕੀ ਇਰਾਕ ਤੋਂ ਸ਼੍ਰੀਲੰਕਾ ਆਇਆ ਸੀ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ 7 ਅਕਤੂਬਰ ਨੂੰ ਸੰਭਾਵਿਤ ਹਮਲੇ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ 2 ਹਫ਼ਤੇ ਪਹਿਲਾਂ ਇਲਾਕੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਸੀ।

ਇਹ ਵੀ ਪੜ੍ਹੋ: ਪੁਤਿਨ ਨੇ ਭਾਰਤ ਦੀ ਆਰਥਿਕ ਤਰੱਕੀ ਲਈ PM ਮੋਦੀ ਦੀ ਕੀਤੀ ਤਾਰੀਫ਼, ਕਿਹਾ- ਇਹ ਬ੍ਰਿਕਸ ਦੇਸ਼ਾਂ ਲਈ ਉਦਾਹਰਣ

ਭਾਰਤ ਨੇ ਜਾਰੀ ਸੁਰੱਖਿਆ ਅਲਰਟ 'ਚ ਕਿਹਾ ਸੀ ਕਿ ਇਹ ਹਮਲਾ 19 ਤੋਂ 23 ਅਕਤੂਬਰ ਦਰਮਿਆਨ ਹੋ ਸਕਦਾ ਹੈ। ਕੋਲੰਬੋ ਵਿੱਚ ਸਥਿਤ ਅਮਰੀਕੀ ਦੂਤਘਰ ਅਤੇ ਬ੍ਰਿਟਿਸ਼ ਹਾਈ ਕਮਿਸ਼ਨ ਨੇ ਬੁੱਧਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਆਪਣੇ ਨਾਗਰਿਕਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਉਨ੍ਹਾਂ ਨੂੰ 'ਅਰੁਗਾਮ ਬੇ' ਵਿੱਚ ਹਮਲੇ ਦੀ ਠੋਸ ਸੂਚਨਾ ਮਿਲੀ ਹੈ। ਇਸ ਲਈ ਸੈਲਾਨੀਆਂ ਨੂੰ ਬੇਨਤੀ ਹੈ ਕਿ ਅਗਲੇ ਨੋਟਿਸ ਤੱਕ ਉਸ ਖੇਤਰ ਵਿੱਚ ਨਾ ਜਾਣ।

ਇਹ ਵੀ ਪੜ੍ਹੋ: ਇਸ ਏਅਰਪੋਰਟ 'ਤੇ ਲਾਗੂ ਹੋਇਆ ਸਖ਼ਤ ਨਿਯਮ, ਵਿਦਾਈ ਮੌਕੇ ਸਿਰਫ਼ 3 ਮਿੰਟ ਮਿਲ ਸਕੋਗੇ ਗਲੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


cherry

Content Editor

Related News