ਘੁੰਮਣ ਜਾ ਰਹੀਆਂ ਵਿਦਿਆਰਥਣਾਂ ਦੀ ਬੱਸ ’ਤੇ ਹੋਈ ਅੰਨ੍ਹੇਵਾਹ ਫਾਇਰਿੰਗ, 2 ਗੰਭੀਰ ਜ਼ਖਮੀ
Wednesday, Nov 29, 2023 - 11:43 AM (IST)
ਲਾਹੌਰ (ਭਾਸ਼ਾ) - ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਅਣਪਛਾਤੇ ਕਾਰ ਸਵਾਰਾਂ ਨੇ ਘੁੰਮਣ ਜਾ ਰਹੀਆਂ ਕਾਲਜ ਵਿਦਿਆਰਥਣਾਂ ਦੀ ਬੱਸ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ 2 ਵਿਦਿਆਰਥਣਾਂ ਗੰਭੀਰ ਜ਼ਖਮੀ ਹੋ ਗਈਆਂ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : 16 ਦਿਨਾਂ ਬਾਅਦ ਮਿਲੀ ਸਫ਼ਲਤਾ, ਰੈਸਕਿਊ ਆਪ੍ਰੇਸ਼ਨ ਰਾਹੀਂ ਸੁਰੰਗ 'ਚੋਂ ਬਾਹਰ ਆਏ 18 ਮਜ਼ਦੂਰ
ਐੱਫ. ਆਈ. ਆਰ. ਅਨੁਸਾਰ ਸੂਬਾਈ ਰਾਜਧਾਨੀ ਤੋਂ ਲਗਭਗ 80 ਕਿਲੋਮੀਟਰ ਦੂਰ ਪੱਟੋਕੀ ਜ਼ਿਲੇ ਦੇ ਪੰਜਾਬ ਕਾਲਜ ਦੀਆਂ 20 ਤੋਂ ਵੱਧ ਵਿਦਿਆਰਥਣਾਂ ਸੋਮਵਾਰ ਨੂੰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਘੁੰਮਣ ਜਾ ਰਹੀਆਂ ਸਨ। ਜਿਵੇਂ ਹੀ ਬੱਸ ਪੱਟੋਕੀ ਤੋਂ ਲਾਹੌਰ ਵਿਚ ਦਾਖਲ ਹੋਈ, ਇਕ ਕਾਰ ਨੇ ਉਸ ਦਾ ਪਿੱਛਾ ਕੀਤਾ। ਕਾਰ ਸਵਾਰਾਂ ਨੇ ਬੱਸ ’ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ, ਜਿਸ ਕਾਰਨ 2 ਵਿਦਿਆਰਥਣਾਂ ਜ਼ਖਮੀ ਹੋ ਗਈਆਂ, ਜਦਕਿ ਹੋਰ ਲੜਕੀਆਂ ਸੁਰੱਖਿਅਤ ਹਨ। ਜ਼ਖਮੀ ਲੜਕੀਆਂ ਨੂੰ ਲਾਹੌਰ ਦੇ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਹੈ।
ਇਹ ਵੀ ਪੜ੍ਹੋ : ਪੰਜਾਬ ਪਹੁੰਚਦਿਆਂ ਹੀ ਮਾਪਿਆਂ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ, ਕੈਨੇਡਾ 'ਚ ਨੌਜਵਾਨ ਪੁੱਤ ਨਾਲ ਵਾਪਰ ਗਿਆ ਭਾਣਾ
ਪੁਲਸ ਅਧਿਕਾਰੀ ਸ਼ਰਾਫਤ ਅਲੀ ਨੇ ਦੱਸਿਆ ਕਿ ਅਣਪਛਾਤੇ ਕਾਰ ਸਵਾਰਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਅਲੀ ਅਨੁਸਾਰ, ਜ਼ਾਹਿਰ ਤੌਰ ’ਤੇ ਇਸ ਘਟਨਾ ਪਿੱਛੇ ਇਕ ਨਕਾਰੇ ਹੋਏ ਪ੍ਰੇਮੀ ਦਾ ਹੱਥ ਹੋ ਸਕਦਾ ਹੈ। ਹਾਲਾਂਕਿ, ਅਸੀਂ ਸਾਰੇ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਅਤੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਵਾਂਗੇ।
ਇਹ ਵੀ ਪੜ੍ਹੋ : ਇਜ਼ਰਾਈਲ ਨੂੰ 53 ਅਰਬ ਡਾਲਰ ’ਚ ਪਵੇਗੀ ਹਮਾਸ ਨਾਲ ਬਦਲੇ ਦੀ ਜੰਗ
ਉੱਥੇ ਹੀ ਪੰਜਾਬ ਦੇ ਕਾਰਜਕਾਰੀ ਮੁੱਖ ਮੰਤਰੀ ਮੋਹਸਿਨ ਨਕਵੀ ਨੇ ਸੂਬੇ ਦੇ ਪੁਲਸ ਮੁਖੀ ਨੂੰ ਦੋਸ਼ੀਆਂ ਦੀ ਜਲਦ ਤੋਂ ਜਲਦ ਗ੍ਰਿਫ਼ਤਾਰੀ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਹਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8