ਰੂਸ ''ਚ ਹੈਲੀਕਾਪਟਰ ਦੁਰਘਟਨਾ ਕਾਰਨ ਦੋ ਦੀ ਮੌਤ
Monday, Jul 15, 2019 - 06:21 PM (IST)

ਮਾਸਕੋ (ਏਜੰਸੀ)- ਰੂਸ ਵਿਚ ਮਾਸਕੋ ਦੇ ਬਾਹਰੀ ਇਲਾਕੇ ਓਰਕੋਵੋ ਜੁਏਵਸਕੀ ਜ਼ਿਲੇ ਵਿਚ ਮੁਸ਼ਕਲ ਹਾਲਾਤਾਂ ਵਿਚ ਉਤਰਣ ਦੌਰਾਨ ਐਤਵਾਰ ਨੂੰ ਇਕ ਨਿੱਜੀ ਹੈਲੀਕਾਪਟਰ ਦੁਰਘਟਨਾ ਦਾ ਸ਼ਿਕਾਰ ਹੋ ਗਿਆ, ਜਿਸ ਨਾਲ ਉਸ ਵਿਚ ਸਵਾਰ ਦੋ ਪਾਇਲਟਾਂ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਰੂਸੀ ਐਮਰਜੈਂਸੀ ਮੰਤਰਾਲੇ ਦੇ ਖੇਤਰੀ ਪ੍ਰਧਾਨ ਦਫਤਰ ਨੇ ਕਿਹਾ ਕਿ ਸ਼ੁਰੂਆਤੀ ਜਾਣਕਾਰੀ ਮੁਤਾਬਕ ਇਕ ਨਿੱਜੀ ਰਾਬਿਨਸਨ ਹੈਲੀਕਾਪਟਰ ਬਾਸਕਰਏ ਪਿੰਡ ਨੇੜੇ ਉਤਰਦੇ ਹੋਏ ਦੁਰਘਟਨਾ ਦਾ ਸ਼ਿਕਾਰ ਹੋ ਗਿਆ, ਜਿਸ ਨਾਲ ਉਸ ਦੇ ਦੋ ਪਾਇਲਟਾਂ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਸਥਾਨਕ ਪੱਧਰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ ਹੈ।