UAE ਦੇ ਇਕ ਰੈਸਟੋਰੈਂਟ 'ਚ ਹੋਇਆ ਧਮਾਕਾ, ਭਾਰਤੀ ਨਾਗਰਿਕ ਸਮੇਤ 2 ਦੀ ਮੌਤ

05/26/2022 2:42:34 PM

ਦੁਬਈ (ਏਜੰਸੀ) - ਸੰਯੁਕਤ ਅਰਬ ਅਮੀਰਾਤ (ਯੂ.ਏ.ਈ) ਦੀ ਰਾਜਧਾਨੀ ਆਬੂਧਾਬੀ ਵਿਚ ਇਸ ਹਫ਼ਤੇ ਦੀ ਸ਼ੁਰੂਆਤ ਵਿਚ ਇਕ ਰੈਸਟੋਰੈਂਟ ਵਿਚ ਗੈਸ ਸਿਲੰਡਰ ਫਟਣ ਕਾਰਨ ਹੋਏ ਧਮਾਕੇ ਵਿਚ 1 ਭਾਰਤੀ ਨਾਗਰਿਕ ਅਤੇ 1 ਪਾਕਿਸਤਾਨੀ ਨਾਗਰਿਕ ਦੀ ਮੌਤ ਹੋ ਗਈ। ਮੀਡੀਆ ਦੀ ਇਕ ਖ਼ਬਰ ਵਿਚ ਇਹ ਜਾਣਕਾਰੀ ਸਾਹਮਣੇ ਆਈ ਹੈ। ਇਸ ਧਮਾਕੇ ਵਿਚ 120 ਲੋਕ ਜ਼ਖ਼ਮੀ ਹੋਏ ਸਨ, ਜਿਨ੍ਹਾਂ ਵਿਚ 106 ਭਾਰਤੀ ਨਾਗਰਿਕ ਸਨ।

ਇਹ ਵੀ ਪੜ੍ਹੋ: OMG, ਪਤੀ ਨੇ ਫੇਸਬੁੱਕ ’ਤੇ ਲਗਾਈ ਪਤਨੀ ਦੀ ਸੇਲ! ਦੱਸੇ ਖ਼ਰੀਦਣ ਦੇ ਲਾਭ-ਹਾਨੀਆਂ

ਰੋਜ਼ਾਨਾ ਸਮਾਚਾਰ ਪੱਤਰ ਖਲੀਜ ਟਾਈਮਜ਼ ਦੀ ਬੁੱਧਵਾਰ ਨੂੰ ਪ੍ਰਕਾਸ਼ਿਤ ਖ਼ਬਰ ਮੁਤਾਬਕ ਇਹ ਧਮਾਕਾ ਸੋਮਵਾਰ ਦੁਪਹਿਰ ਨੂੰ ਆਬੂਧਾਬੀ ਦੇ ਇਕ ਰੈਸਟੋਰੈਂਟ ਵਿਚ ਹੋਇਆ, ਜਿਸ ਵਿਚ ਕੁੱਲ 120 ਲੋਕ ਜ਼ਖ਼ਮੀ ਹੋ ਗਏ। ਮਾਰੇ ਗਏ 2 ਲੋਕਾਂ ਵਿਚ 1 ਭਾਰਤੀ ਅਤੇ 1 ਪਾਕਿਸਤਾਨੀ ਨਾਗਰਿਕ ਸ਼ਾਮਲ ਹੈ। ਆਬੂਧਾਬੀ ਸਥਿਤ ਭਾਰਤੀ ਦੂਤਘਰ ਨੇ ਵੀ ਇਸ ਧਮਾਕੇ ਵਿਚ 1 ਭਾਰਤੀ ਨਾਗਰਿਕ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ।

ਇਹ ਵੀ ਪੜ੍ਹੋ: ਅਮਰੀਕਾ ਦੀ ਆਬਾਦੀ 33 ਕਰੋੜ, ਬੰਦੂਕਾਂ 40 ਕਰੋੜ, ਜਾਣੋ ਹਥਿਆਰਾਂ ਦੇ ਮਾਮਲੇ 'ਚ ਭਾਰਤ ਦਾ ਸਥਾਨ

 


cherry

Content Editor

Related News