ਆਬੂ ਧਾਬੀ ਦੇ ਇਕ ਰੈਸਟੋਰੈੰਟ ਵਿਚ ਧਮਾਕਾ ਹੋਣ ਕਾਰਨ ਦੋ ਲੋਕਾਂ ਦੀ ਮੌਤ

08/31/2020 6:51:30 PM

ਆਬੂ ਧਾਬੀ (ਭਾਸ਼ਾ)- ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਆਬੂ ਧਾਬੀ ਵਿਚ ਸੋਮਵਾਰ ਨੂੰ ਇਕ ਰੈਸਟੋਰੈਂਟ ਵਿਚ ਜ਼ਬਰਦਸਤ ਧਮਾਕਾ ਹੋਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਖਲੀਜ਼ ਟਾਈਮਜ਼ ਨੇ ਖਬਰ ਦਿੱਤੀ ਹੈ ਕਿ ਰਾਸ਼ਿਦ ਬਿਨ ਸਈਦ ਮਾਰਗ 'ਤੇ ਇਕ ਇਮਾਰਤ ਵਿਚ ਸਥਿਤ ਇਸ ਫਾਸਟਫੂਡ ਰੈਸਟੋਰੈਂਟ ਵਿਚ ਇਹ ਧਮਾਕਾ ਹੋਇਆ, ਜਿਸ ਨਾਲ ਕਈ ਲੋਕ ਜ਼ਖਮੀ ਵੀ ਹੋ ਗਏ। ਆਬੂ ਧਾਬੀ ਦੇ ਮੀਡੀਆ ਆਫਿਸ ਨੇ ਕਿਹਾ ਕਿ ਮੌਕੇ 'ਤੇ ਜਾਂਚ ਮੁਤਾਬਕ ਇਹ ਘਟਨਾ ਈਂਧਨ ਭਰਨ ਦੌਰਾਨ ਗੈਸ ਕੰਟੇਨਰ ਦੀ ਫਿਟਿੰਗ ਵਿਚ ਗੜਬੜੀ ਹੋਣ ਕਾਰਨ ਹੋਈ। ਆਬੂ ਧਾਬੀ ਦੀ ਪੁਲਸ ਮੁਤਾਬਕ ਐਮਰਜੈਂਸੀ ਕਾਰਵਾਈ ਟੀਮਾਂ ਨੇ ਸਬੰਧਿਤ ਇਮਾਰਤ ਵਿਚੋਂ ਲੋਕਾਂ ਨੂੰ ਬਾਹਰ ਕੱਢ ਲਿਆ ਹੈ ਅਤੇ ਇਲਾਕੇ ਨੂੰ ਘੇਰਾ ਪਾ ਲਿਆ ਹੈ। ਆਬੂ ਧਾਬੀ ਦੇ ਮੀਡੀਆ ਆਫਿਸ ਨੇ ਸੋਸ਼ਲ ਮੀਡੀਆ 'ਤੇ ਦੱਸਿਆ ਕਿ ਧਮਾਕੇ ਵਿਚ ਦੋ ਲੋਕਾਂ ਦੀ ਜਾਨ ਚਲੀ ਗਈ।


Sunny Mehra

Content Editor

Related News