ਮਿਆਂਮਾਰ ਬੰਬ ਧਮਾਕੇ ''ਚ 2 ਦੀ ਮੌਤ, 11 ਜ਼ਖਮੀ

02/21/2018 10:43:24 PM

ਯਾਂਗੂਨ— ਮਿਆਂਮਾਰ ਦੇ ਉੱਤਰ-ਪੂਰਬੀ ਸ਼ਹਿਰ ਲਾਸ਼ਿਓ 'ਚ ਬੰਬ ਧਮਾਕੇ 'ਚ ਦੋ ਬੈਂਕ ਕਰਮਚਾਰੀਆਂ ਦੀ ਮੌਤ ਹੋ ਗਈ ਤੇ 11 ਹੋਰ ਲੋਕ ਜ਼ਖਮੀ ਹੋ ਗਏ। ਪੁਲਸ ਸੂਤਰ੍ਹਾਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਸ਼ੱਕੀਆਂ ਬਾਰੇ ਕੁਝ ਵੀ ਦੱਸਣ ਤੋਂ ਸੂਤਰ੍ਹਾਂ ਨੇ ਨਾਂਹ ਕਰ ਦਿੱਤੀ ਹੈ।
ਪੁਲਸ ਬੁਲਾਰੇ ਕਰਨਲ ਥੇਟ ਨਾਈਂਗ ਨੇ ਇਕ ਪੱਤਰਕਾਰ ਏਜੰਸੀ ਨੂੰ ਦੱਸਿਆ ਕਿ ਇਹ ਸੱਚ ਹੈ। ਸਾਨੂੰ ਸਥਾਨਕ ਪੁਲਸ ਤੋਂ ਲਾਸ਼ਿਓ 'ਚ ਅੱਜ ਸ਼ਾਮ ਹੋਏ ਬੰਬ ਧਮਾਕੇ ਦੀ ਜਾਣਕਾਰੀ ਮਿਲੀ ਹੈ। ਮਿਆਂਮਾਰ ਸਰਕਾਰ ਦੇ ਬੁਲਾਰੇ ਜਾਵ ਹਤਯ ਨੇ ਟਵਿਟਰ 'ਤੇ ਕਿਹਾ ਕਿ 2 ਨਿਰਦੋਸ਼ ਔਰਤਾਂ ਦੀ ਮੌਤ ਹੋ ਗਈ ਹੈ ਤੇ 11 ਹੋਰ ਲੋਕ ਜ਼ਖਮੀ ਹੋ ਗਏ ਹਨ। ਇਕ ਸਥਾਨਕ ਨਿਵਾਸੀ ਨੇ ਦੱਸਿਆ ਕਿ ਸਿਹਤ ਮੰਤਰਾਲੇ ਦੇ ਦਫਤਰ ਦੇ ਕੋਲ ਦੋ ਬੈਂਕਾਂ ਦੇ ਵਿਚਕਾਰ ਸ਼ਾਮ ਸਾਢੇ ਚਾਰ ਵਜੇ ਧਮਾਕਾ ਹੋਇਆ। ਧਮਾਕਾ ਇੰਨਾਂ ਜ਼ਬਰਦਸਤ ਸੀ ਕਿ ਇਸ ਨਾਲ ਸਿਹਤ ਮੰਤਰਾਲੇ ਦੇ ਦਫਤਰ ਤੇ ਹੋਰ ਨੇੜਲੇ ਘਰਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ।


Related News