ਕੋਪੇਨਹੇਗਨ ''ਚ ਇਜ਼ਰਾਈਲੀ ਦੂਤਘਰ ਨੇੜੇ 2 ਧਮਾਕੇ, ਜਾਂਚ ''ਚ ਜੁਟੀ ਪੁਲਸ

Wednesday, Oct 02, 2024 - 07:37 PM (IST)

ਕੋਪੇਨਹੇਗਨ (ਏਜੰਸੀ)- ਡੈਨਮਾਰਕ ਦੀ ਰਾਜਧਾਨੀ ਕੋਪੇਨਹੇਗਨ ਵਿੱਚ ਇਜ਼ਰਾਇਲੀ ਦੂਤਘਰ ਨੇੜੇ ਬੁੱਧਵਾਰ ਤੜਕੇ ਦੋ ਧਮਾਕੇ ਹੋਏ, ਜਿਸ ਤੋਂ ਬਾਅਦ ਨੇੜਲੇ ਯਹੂਦੀ ਸਕੂਲ ਨੂੰ ਬੰਦ ਕਰ ਦਿੱਤਾ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਕਿਹਾ ਕਿ ਕੋਈ ਜ਼ਖਮੀ ਨਹੀਂ ਹੋਇਆ ਹੈ ਅਤੇ ਉਹ ਜਾਂਚ ਕਰ ਰਹੇ ਹਨ ਕਿ ਕੀ ਧਮਾਕਿਆਂ ਅਤੇ ਇਜ਼ਰਾਈਲੀ ਡਿਪਲੋਮੈਟਿਕ ਮਿਸ਼ਨ ਵਿਚਕਾਰ ਕੋਈ ਸਬੰਧ ਹੈ।

ਇਹ ਵੀ ਪੜ੍ਹੋ: ਮੰਦਰ ’ਚੋਂ ਚੋਰੀ ਹੋਈ 8 ਕਰੋੜ ਰੁਪਏ ਦੀ ਮੂਰਤੀ ਅਮਰੀਕਾ ’ਚ ਬਰਾਮਦ

ਉਨ੍ਹਾਂ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਕੀ ਇਸ ਸਬੰਧ ਵਿੱਚ ਕਿਸੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਕਿ ਨਹੀਂ। ਭਾਰੀ ਹਥਿਆਰਾਂ ਨਾਲ ਲੈਸ ਅਧਿਕਾਰੀ, ਖ਼ੋਜੀ ਕੁੱਤੇ ਅਤੇ ਫੋਰੈਂਸਿਕ ਟੀਮਾਂ ਇਲਾਕੇ ਦਾ ਮੁਆਇਨਾ ਕਰ ਰਹੀਆਂ ਹਨ ਅਤੇ ਇਲਾਕੇ ਨੂੰ ਘੇਰ ਲਿਆ ਗਿਆ ਹੈ। ਡੈਨਮਾਰਕ ਵਿੱਚ ਯਹੂਦੀ ਭਾਈਚਾਰੇ ਦੇ ਬੁਲਾਰੇ ਮਾਈਕਲ ਰੈਚਲਿਨ ਨੇ ਦੱਸਿਆ ਕਿ ਕੋਪੇਨਹੇਗਨ ਦੇ ਯਹੂਦੀ ਸਕੂਲ 'ਕੈਰੋਲਿਨਸਕੋਲਨ' ਦੂਤਘਰ ਦੇ ਬਿਲਕੁਲ ਠੀਕ ਸਾਹਮਣੇ ਸਥਿਤ ਹੈ ਅਤੇ ਯਹੂਦੀ ਨਵੇਂ ਸਾਲ ਦੀਆਂ ਛੁੱਟੀਆਂ ਕਾਰਨ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਬੰਦ ਸੀ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: ਚੋਰਾਂ ਨੇ ਘਰ ਲੁੱਟਣ ਤੋਂ ਬਾਅਦ ਔਰਤ ਨਾਲ ਕੀਤਾ ਸਮੂਹਿਕ ਜਬਰ-ਜ਼ਿਨਾਹ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


cherry

Content Editor

Related News