6 ਘੰਟਿਆਂ ਤੋਂ ਪੈਟਰੋਲ ਪੰਪ ''ਤੇ ਵਾਰੀ ਦੀ ਉਡੀਕ ਕਰਦੇ 2 ਬਜ਼ੁਰਗਾਂ ਦੀ ਹੋਈ ਮੌਤ

Sunday, Mar 20, 2022 - 11:44 PM (IST)

6 ਘੰਟਿਆਂ ਤੋਂ ਪੈਟਰੋਲ ਪੰਪ ''ਤੇ ਵਾਰੀ ਦੀ ਉਡੀਕ ਕਰਦੇ 2 ਬਜ਼ੁਰਗਾਂ ਦੀ ਹੋਈ ਮੌਤ

ਕੋਲੰਬੋ-ਸ਼੍ਰੀਲੰਕਾ 'ਚ ਪੈਟਰੋਲ ਪੰਪਾਂ ਦੇ ਬਾਹਰ ਲੰਬੀਆਂ ਕਤਾਰਾਂ 'ਚ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਹੋਏ 70 ਸਾਲਾ ਦੇ ਦੋ ਬਜ਼ੁਰਗਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਸ਼੍ਰੀਲੰਕਾ ਇਨ੍ਹਾਂ ਦਿਨੀਂ ਈਂਧਨ ਦੀ ਭਾਰੀ ਕਿੱਲਤ ਨਾਲ ਜੂਝ ਰਿਹਾ ਹੈ ਅਤੇ ਉਸ ਦੇ ਸਾਹਮਣੇ ਵਿਦੇਸ਼ੀ ਮੁਦਰਾ ਭੰਡਾਰ ਦਾ ਇਤਿਹਾਸਕ ਸੰਕਟ ਖੜ੍ਹਾ ਹੋ ਗਿਆ ਹੈ।

ਇਹ ਵੀ ਪੜ੍ਹੋ : ਨਾਟੋ ਦੇ ਵਿਸਤਾਰ ਜਿੰਨੀ ਖ਼ਤਰਨਾਕ ਹੈ ਅਮਰੀਕਾ ਦੀ ਹਿੰਦ-ਪ੍ਰਸ਼ਾਂਤ ਨੀਤੀ : ਚੀਨ

ਕੋਲੰਬੋ ਪੁਲਸ ਨੇ ਕਿਹਾ ਕਿ ਮੱਧੀ ਕਾਂਡੀ ਜ਼ਿਲ੍ਹੇ ਅਤੇ ਕੋਲੰਬੋ ਦੇ ਉਪ ਨਗਰੀ ਖੇਤਰ 'ਚ ਸ਼ਨੀਵਾਰ ਨੂੰ ਕਰੀਬ 70 ਸਾਲ ਦੀ ਉਮਰ ਦੇ ਦੋ ਬਜ਼ੁਰਗਾਂ ਦੀ ਮੌਤ ਹੋ ਗਈ। ਪੁਲਸ ਮੁਤਾਬਕ ਦੋਵੇਂ ਕਰੀਬ 6 ਘੰਟਿਆਂ ਤੋਂ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਸਨ। ਮੰਨਿਆ ਜਾਂਦਾ ਹੈ ਕਿ ਭਿਆਨਕ ਗਰਮੀ ਉਨ੍ਹਾਂ ਦੀ ਮੌਤ ਦਾ ਮੁੱਖ ਕਾਰਨ ਹੋ ਸਕਦਾ ਹੈ। ਅਧਿਕਾਰੀਆਂ ਨੇ ਕਿਹਾ ਕਿ ਸਰਕਾਰ ਰਾਹਤ ਲਈ ਭਾਰਤੀ ਈਂਧਨ 'ਤੇ ਭਰੋਸਾ ਕਰ ਰਹੀ ਹੈ।

ਇਹ ਵੀ ਪੜ੍ਹੋ : ਪਿਛਲੇ ਹਫ਼ਤੇ ਕਰੀਬ 40,000 ਲੋਕਾਂ ਨੇ ਮਾਰੀਉਪੋਲ ਛੱਡਿਆ

ਸਰਕਾਰੀ ਸੀਲੋਨ ਪੈਟ੍ਰੋਲੀਅਮ ਕਾਰਪੋਰੇਸ਼ਨ ਦੇ ਪ੍ਰਧਾਨ ਸੁਮਿਤ ਵਿਜੇਸਿੰਘੇ ਨੇ ਕਿਹਾ ਕਿ ਭਾਰਤੀ ਕ੍ਰੈਡਿਟ ਲਾਈਨ ਨਾਲ ਸਾਨੂੰ ਪੈਟਰੋਲ, ਡੀਜ਼ਲ ਅਤੇ ਜੈੱਟ ਈਂਧਨ ਵਰਗੇ ਉਤਪਾਦ ਮਿਲਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ (ਇਸ ਮਹੀਨੇ ਦੀ) 13 ਅਤੇ 14 ਤਾਰੀਖ਼ ਨੂੰ ਜੈੱਟ ਈਂਧਨ ਮਿਲਿਆ ਹੈ। ਸਾਡੇ ਕੋਲ ਇਕ ਹੋਰ ਡੀਜ਼ਲ ਜਹਾਜ਼ ਆਇਆ ਹੈ ਜਿਸ 'ਚੋਂ ਭਲਕੇ ਮਾਲ ਉਤਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਲੋਕ ਈਂਧਨ ਦੀ ਕਮੀ ਦੇ ਚੱਲਦੇ ਉਸ ਨੂੰ ਜਮ੍ਹਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੰਕਟ ਤੋਂ ਪਹਿਲਾਂ ਡੀਜ਼ਲ ਦੀ ਰੋਜ਼ਾਨਾ ਮੰਗ 5500 ਮੀਟ੍ਰਿਕ ਟਨ ਅਤੇ ਪੈਟਰੋਲ ਦੀ ਮੰਗ 3300 ਮੀਟ੍ਰਿਟ ਟਨ ਸੀ ਪਰ ਜ਼ਿਆਦਾ ਖਰੀਦ ਕਾਰਨ ਇਹ 7-8 ਹਜ਼ਾਰ ਮੀਟ੍ਰਿਕ ਟਨ ਅਤੇ 4200 ਮੀਟ੍ਰਿਕ ਟਨ ਤੱਕ ਪਹੁੰਚ ਗਈ ਹੈ।

ਇਹ ਵੀ ਪੜ੍ਹੋ :  ਯਮਨ ਦੇ ਹੂਤੀ ਬਾਗੀਆਂ ਨੇ ਸਾਊਦੀ ਅਰਬ ਦੇ ਊਰਜਾ ਪਲਾਂਟਾਂ ਨੂੰ ਬਣਾਇਆ ਨਿਸ਼ਾਨਾ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News